ਕਟੜਾ (ਵੈੱਬ ਡੈਸਕ) : ਧਾਰਾ-370 ਹਟਣ ਅਤੇ ਸੂਬੇ ਵਿਚ ਧਾਰਾ 144 ਲਾਗੂ ਹੋਣ ਦਾ ਅਸਰ ਵੈਸ਼ਣੋ ਦੇਵੀ ਯਾਤਰਾ 'ਤੇ ਪੈ ਰਿਹਾ ਹੈ। ਵੀਰਵਾਰ ਸ਼ਾਮ ਤੱਕ ਕਰੀਬ 12 ਹਜ਼ਾਰ ਸ਼ਰਧਾਲੂ ਭਵਨ ਵੱਲ ਪ੍ਰਵੇਸ਼ ਕਰ ਚੁੱਕੇ ਸਨ। ਨਗਰ ਦੀਆਂ ਸਾਰੀਆਂ ਦੁਕਾਨਾਂ ਅਤੇ ਹੋਟਲ ਸੂਚਾਰੂ ਰੂਪ ਨਾਲ ਖੁੱਲੇ ਰਹੇ। ਜ਼ਿਆਦਾਤਰ ਯਾਤਰੀ ਇਨ੍ਹੀਂ ਦਿਨੀਂ ਟਰੇਨ ਰਾਹੀਂ ਪਹੁੰਚ ਰਹੇ ਹਨ।
ਸੋਮਵਾਰ ਨੂੰ 370 ਹਟਾਉਣ ਦੇ ਐਲਾਨ ਤੋਂ ਬਾਅਦ ਜੰਮੂ ਤੋਂ ਕਟੜਾ ਲਈ ਬੱਸ ਨਹੀਂ ਚੱਲ ਰਹੀ ਹੈ। ਇਸ ਦੇ ਚਲਦੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਮੁਸ਼ਕਲਾਂ ਦੇ ਬਾਵਜੂਦ ਲੋਕ ਆਪਣੇ-ਆਪਣੇ ਨਿੱਜੀ ਵਾਹਨਾਂ ਰਾਹੀਂ ਮਾਤਾ ਦੇ ਦਰਸ਼ਨ ਲਈ ਪਹੁੰਚ ਰਹੇ ਹਨ। ਪਿਛਲੇ ਕੁੱਝ ਦਿਨਾਂ ਤੋਂ ਮੌਸਮ ਖਰਾਬ ਰਹਿਣ ਕਾਰਨ ਹੈਲੀਕਾਪਟਰ ਸੇਵਾ ਪ੍ਰਭਾਵਿਤ ਚੱਲ ਰਹੀ ਹੈ। ਇਸ ਤੋਂ ਪਹਿਲਾਂ ਅਮਰਨਾਥ ਅਤੇ ਮਚੈਲ ਯਾਤਰਾ ਬੰਦ ਕਰਨ ਤੋਂ ਬਾਅਦ ਇਸ ਦਾ ਅਸਰ ਧਰਮਨਗਰੀ ਵਿਚ ਵੀ ਪਿਆ ਸੀ। ਜੰਮੂ ਤੋਂ ਕਟੜਾ ਲਈ ਬੱਸ ਨਾ ਚੱਲਣ ਅਤੇ ਸੂਬੇ ਵਿਚ ਨੀਮ ਫੌਜੀ ਬਲਾਂ ਦੀ ਤਾਇਨਾਤੀ ਨਾਲ ਸਕੂਲ-ਕਾਲਜ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਇੱਥੇ ਪਹੁੰਚਣ ਵਾਲੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ। ਇਸ ਲਈ ਯਾਤਰਾ ਵਿਚ ਜ਼ਿਆਦਾ ਗਿਰਾਵਟ ਆਈ ਹੈ। ਪੰਜੀਕਰਨ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਨੂੰ 18078, ਮੰਗਲਵਾਰ ਨੂੰ 14594 ਅਤੇ ਬੁੱਧਵਾਰ ਨੂੰ 14576 ਲੋਕਾਂ ਨੇ ਮਾਤਾ ਦੇ ਦਰਸ਼ਨ ਕੀਤੇ। ਵੀਰਵਾਰ ਨੂੰ 12 ਹਜ਼ਾਰ ਤੋਂ ਜ਼ਿਆਦਾ ਲੋਕ ਭਵਨ ਵੱਲ ਪ੍ਰਵੇਸ਼ ਕਰ ਚੁੱਕੇ ਸਨ। ਕਟੜਾ ਤੋਂ ਸ਼ਿਵਖੋੜੀ ਅਤੇ ਪਟਨੀਟਾਪ ਜਾਣ ਵਾਲੇ ਲੋਕ ਆਰਾਮ ਨਾਲ ਆ ਜਾ ਰਹੇ ਹਨ।
ਘਰ ਖਰੀਦਦਾਰਾਂ ਨੂੰ ਮਿਲੀ SC ਤੋਂ ਵੱਡੀ ਰਾਹਤ
NEXT STORY