ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਦੀਵਾਲੀ ਤੋਂ ਇਕ ਦਿਨ ਪਹਿਲਾਂ ਐਲਾਨ ਕੀਤਾ ਕਿ ਦਿੱਲੀ ਸਰਕਾਰ ਵਪਾਰੀਆਂ ਨੂੰ ਆਪਣੇ ਉਤਪਾਦਾਂ ਨੂੰ ਦੁਨੀਆ ਭਰ ’ਚ ਉਤਸ਼ਾਹ ਦੇਣ ’ਚ ਮਦਦ ਕਰਨ ਲਈ ‘ਦਿੱਲੀ ਬਜ਼ਾਰ’ ਵੈੱਬ ਪੋਰਟਲ (ਵੈੱਬਸਾਈਟ) ਤਿਆਰ ਕਰ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਪੋਰਟਲ ਨਾਲ ਦਿੱਲੀ ਦੇ ਮਾਲੀਆ, ਸਕਲ ਘਰੇਲੂ ਉਤਪਾਦ ਅਤੇ ਅਰਥਵਿਵਸਥਾ ਨੂੰ ਵਿਆਪਕ ਤੌਰ ’ਤੇ ਉਤਸ਼ਾਹ ਮਿਲੇਗਾ। ਪੋਰਟਲ ਦੇ ਅਗਲੇ ਸਾਲ ਅਗਸਤ ਤੱਕ ਤਿਆਰ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਇਕ ਪੱਤਰਕਾਰ ਸੰਮੇਲਨ ’ਚ ਕਿਹਾ,‘‘ਵਪਾਰੀ, ਵਪਾਰੀ ਉਤਪਾਦਕ, ਬਾਜ਼ਾਰ ਅਤੇ ਦੁਕਾਨਾਂ ਇਸ ਪੋਰਟਲ ’ਤੇ ਨਾ ਸਿਰਫ਼ ਆਪਣੇ ਉਤਪਾਦ ਪੇਸ਼ ਕਰ ਸਕਣਗੇ ਸਗੋਂ ਉਸ ਨੂੰ ਸ਼ਹਿਰ, ਦੇਸ਼ ਅਤੇ ਇੱਥੋਂ ਤੱਕ ਵਿਦੇਸ਼ ’ਚ ਵੀ ਵੇਚ ਸਕਣਗੇ।’’
ਕੇਜਰੀਵਾਲ ਨੇ ਕਿਹਾ ਕਿ ਪੋਰਟਲ ’ਤੇ ਆਨਲਾਈਨ ਬਜ਼ਾਰ ਵੀ ਉਪਲੱਬਧ ਹੋਣਗੇ, ਜਿੱਥੇ ਵੱਖ-ਵੱਖ ਦੁਕਾਨਾਂ ਤੋਂ ਲੰਘਾਂਗੇ ਅਤੇ ਉਤਪਾਦਾਂ ਦੀ ਪਛਾਣ ਕਰਾਂਗੇ ਅਤੇ ਆਪਣੇ ਪਸੰਦ ਦੀਆਂ ਚੀਜ਼ਾਂ ਖਰੀਦ ਸਕੋਗੇ। ਉੱਥੇ ਹੀ ਇੱਥੇ ਆਨਲਾਈਨ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਤਿਉਹਾਰ ਦਾ ਮੌਸਮ ਚੱਲ ਰਿਹਾ ਹੈ ਅਤੇ ਬਜ਼ਾਰ ’ਚ ਭੀੜ ਹੈ ਅਤੇ ਲੋਕ ਕੋਰੋਨਾ ਨਿਯਮਾਂ ਦਾ ਪਾਲਣ ਕਰਨ ’ਚ ਲਾਪਰਵਾਹੀ ਵਰਤ ਰਹੇ ਹਨ। ਅਜਿਹੇ ’ਚ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਸਾਰੇ ਚੌਕਸੀ ਵਜੋਂ ਮਾਸਕ ਪਹਿਨਣ। ਕੇਜਰੀਵਾਲ ਨੇ ਤਿਆਗਰਾਜ ਸਟੇਡੀਅਮ ’ਚ ਵੀਰਵਾਰ ਸ਼ਾਮ 7 ਵਜੇ ਇਕ ਪ੍ਰੋਗਰਾਮ ’ਚ ਲੋਕਾਂ ਨੂੰ ਦੀਵਾਲੀ ਪੂਜਾ ਲਈ ਸੱਦਾ ਦਿੱਤਾ ਹੈ, ਜਿੱਥੇ ਉਹ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰ ਮੌਜੂਦ ਹੋਣਗੇ।
ਅਯੁੱਧਿਆ ’ਚ ਦੀਵਾਲੀ ਦੀਪ ਉਤਸਵ; ਦੁਲਹਨ ਵਾਂਗ ਸਜੀ ਰਾਮ ਨਗਰੀ, ਤਸਵੀਰਾਂ ’ਚ ਵੇਖੋ ਅਦਭੁੱਤ ਨਜ਼ਾਰਾ
NEXT STORY