ਨਵੀਂ ਦਿੱਲੀ - ਦਿੱਲੀ ਸਰਕਾਰ ਨੇ ਪ੍ਰਵਾਸੀ, ਦਿਹਾੜੀ ਅਤੇ ਉਸਾਰੀ ਕੰਮਾਂ ਵਿੱਚ ਲੱਗੇ ਮਜ਼ਦੂਰਾਂ ਲਈ ਦੂਜੀ ਕਿਸਤ ਜਾਰੀ ਕਰ ਦਿੱਤੀ ਹੈ। ਦਿੱਲੀ ਵਿੱਚ ਲਾਕਡਾਊਨ ਲੱਗਣ ਤੋਂ ਬਾਅਦ ਕੇਜਰੀਵਾਲ ਸਰਕਾਰ ਨੇ ਇਨ੍ਹਾਂ ਮਜ਼ਦੂਰਾਂ ਲਈ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਦਿੱਲੀ ਸਰਕਾਰ ਮਜ਼ਦੂਰਾਂ ਨੂੰ ਦੂਜੀ ਕਿਸਤ ਵਿੱਚ 46.1 ਕਰੋਡ਼ ਰੁਪਏ ਵੰਡੇ ਹਨ। ਦਿੱਲੀ ਸਰਕਾਰ ਵੱਲੋਂ ਰਾਜਧਾਨੀ ਦੇ ਨਿਰਮਾਣ ਕੰਮ ਪੰਜੀਕ੍ਰਿਤ ਮਜ਼ਦੂਰਾਂ ਨੂੰ 5-5 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਕੇਜਰੀਵਾਲ ਸਰਕਾਰ ਵਲੋਂ ਕੁਲ 2,10,684 ਨਿਰਮਾਣ ਮਜ਼ਦੂਰਾਂ ਨੂੰ ਇਹ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਦਿੱਲੀ ਸਰਕਾਰ ਵਲੋਂ ਹੁਣ ਤੱਕ ਲੱਗਭੱਗ 2 ਲੱਖ ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿੱਚ 100 ਕਰੋਡ਼ ਰੁਪਿਆਂ ਦੀ ਸਹਾਇਤਾ ਰਾਸ਼ੀ ਦਿੱਤੀ ਜਾ ਚੁੱਕੀ ਹੈ। ਬਾਕੀ ਲੱਗਭੱਗ 11 ਹਜ਼ਾਰ ਮਜ਼ਦੂਰਾਂ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਇਹ ਸਹਾਇਤਾ ਰਾਸ਼ੀ ਭੇਜ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਕਿਸਾਨ ਨੇ ਧੀ ਦੇ ਵਿਆਹ ਲਈ ਰੱਖੇ 2 ਲੱਖ ਰੁਪਏ ਆਕਸੀਜਨ ਕੰਸਨਟ੍ਰੇਟਰ ਲਈ ਦਿੱਤੇ ਦਾਨ
ਲਾਕਡਾਊਨ ਦੌਰਾਨ ਦਿੱਲੀ ਸਰਕਾਰ ਦੇਵੇ ਰਾਹਤ
ਦਿੱਲੀ ਸਰਕਾਰ ਵੱਲੋਂ ਪ੍ਰਵਾਸੀ, ਦਿਹਾੜੀ ਅਤੇ ਨਿਰਮਾਣ ਕੰਮਾਂ ਵਿੱਚ ਲੱਗੇ ਮਜ਼ਦੂਰਾਂ ਦੀਆਂ ਹੋਰ ਜ਼ਰੂਰਤਾਂ ਨੂੰ ਪੂਰਾ ਕਰਣ ਲਈ ਦਿੱਲੀ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਈ ਸਕੂਲਾਂ ਅਤੇ ਕੰਸਟਰਕਸ਼ਨ ਸਾਈਟਾਂ 'ਤੇ 150 ਤੋਂ ਜ਼ਿਆਦਾ ਫ਼ੂਡ ਡਿਸਟ੍ਰੀਬਿਊਸ਼ਨ ਸੈਂਟਰ ਵੀ ਸ਼ੁਰੂ ਕਰ ਦਿੱਤੇ ਹਨ। ਦਿੱਲੀ ਸਰਕਾਰ ਨੇ ਕੋਰੋਨਾ ਸੰਕਟ ਦੇ ਸਮੇਂ ਵਿੱਚ ਪ੍ਰਵਾਸੀ, ਦਿਹਾੜੀ ਅਤੇ ਉਸਾਰੀ ਮਜ਼ਦੂਰਾਂ ਦੀ ਪਿਛਲੇ ਸਾਲ ਵੀ ਇਸੇ ਤਰ੍ਹਾਂ ਸਹਾਇਤਾ ਪਹੁੰਚਾਈ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਸੁਪਰੀਮ ਕੋਰਟ ’ਚ ਗਰਮੀ ਦੀਆਂ ਛੁੱਟੀਆਂ 8 ਮਈ ਤੋਂ
NEXT STORY