ਨਵੀਂ ਦਿੱਲੀ— ਦਿੱਲੀ 'ਚ ਐੱਲ. ਜੀ. ਵਿਰੁੱਧ ਧਰਨੇ 'ਤੇ ਬੈਠੇ ਦਿੱਲੀ ਦੇ ਸੀ. ਐੱਮ. ਅਰਵਿੰਦ ਕੇਜਰੀਵਾਲ ਨੂੰ 4 ਸੂਬਿਆਂ ਦੇ ਮੁੱਖ ਮੰਤਰੀਆਂ ਦਾ ਸਮਰਥਨ ਮਿਲਿਆ ਹੈ। ਜਾਣਕਾਰੀ ਮੁਤਾਬਕ ਕੇਜਰੀਵਾਲ ਦੇ ਧਰਨੇ ਦਾ ਸਮਰਥਨ ਕਰਨ ਲਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਕੇਰਲ ਦੇ ਸੀ. ਐੱਮ. ਪਿਨਾਰਾਈ ਵਿਜੈ, ਕਰਨਾਟਕ ਦੇ ਸੀ. ਐੱਮ. ਐੱਚ. ਡੀ. ਕੁਮਾਰ ਸੁਆਮੀ ਅਤੇ ਆਂਧਰਾ ਪ੍ਰਦੇਸ਼ ਦੇ ਸੀ. ਐੱਮ. ਚੰਦਰਬਾਬੂ ਨਾਇਡੂ ਦਿੱਲੀ ਪਹੁੰਚੇ ਹਨ ਪਰ ਦੱਸਿਆ ਜਾ ਰਿਹਾ ਹੈ ਦਿੱਲੀ ਦੇ ਐੱਲ. ਜੀ. ਅਨਿਲ ਬੈਜ਼ਲ ਨੇ ਮਮਤਾ ਬੈਨਰਜੀ ਨੂੰ ਸੀ. ਏ. ਕੇਜਰੀਵਾਲ ਨਾਲ ਮੁਲਾਕਾਤ ਕਰਨ ਦੀ ਆਗਿਆ ਨਹੀਂ ਦਿੱਤੀ। ਇਸ ਵਿਚਕਾਰ ਨੇਤਾ ਹਾਰਦਿਕ ਪਟੇਲ ਨੇ ਟਵੀਟ ਕਰਕੇ ਅਰਵਿੰਦ ਕੇਜੀਰਵਾਲ ਦਾ ਸਮਰਥਨ ਕੀਤਾ ਹੈ। ਹਾਰਦਿਕ ਨੇ ਟਵੀਟ ਕਰਕੇ ਲਿਖਿਆ ਕਿ ਪਾਰਟੀ ਮੇਰੇ ਲਈ ਮਹੱਤਵ ਨਹੀਂ ਰੱਖਦੀ ਪਰ ਅਰਵਿੰਦ ਕੇਜਰੀਵਾਲ ਜੀ ਦੀ ਇਸ ਲੜਾਈ 'ਚ ਮੈਂ ਨਾਲ ਹਾਂ। ਲੋਕਤੰਤਰ ਨੂੰ ਬਚਾਉਣ ਲਈ ਸਭ ਨੂੰ ਇਕ ਹੋਣਾ ਹੋਵੇਗਾ।
ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਐੱਲ. ਜੀ. ਹਾਊਸ 'ਚ ਸੀ. ਐੱਮ. ਕੇਜਰੀਵਾਲ ਨਾਲ ਨਾ ਮਿਲਣ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੇਰਲ ਦੇ ਮੁੱਖ ਮੰਤਰੀ ਪੀ. ਵਿਜੈਨ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਅਤੇ ਕਰਨਾਟਕ ਦੇ ਮੁੱਖ ਮੰਤਰੀ ਕੁਮਾਰ ਸੁਆਮੀ ਸ਼ਨੀਵਾਰ ਸ਼ਾਮ ਨੂੰ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੇ।
ਦੱਸਿਆ ਜਾ ਰਿਹਾ ਹੈ ਕਿ ਚਾਰਾਂ ਨੇ ਐੱਲ. ਜੀ. ਨੂੰ ਪੱਤਰ ਲਿਖ ਕੇ ਕੇਜਰੀਵਾਲ ਤੋਂ ਮਿਲਣ ਦਾ ਸਮਾਂ ਮੰਗਿਆ ਹੈ ਪਰ ਐੱਲ. ਜੀ. ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਕੇਜਰੀਵਾਲ ਦੇ ਪਰਿਵਾਰ ਨਾਲ ਮਿਲਣ ਤੋਂ ਬਾਅਦ ਚਾਰਾਂ ਮੁੱਖ ਮੰਤਰੀਆਂ ਨੇ ਪ੍ਰੈੱਸ ਕਾਨਫਰੰਸ ਵੀ ਕੀਤੀ। ਇਸ ਦੌਰਾਨ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਪੀ. ਐੱਮ. ਦੇ ਸਾਹਮਣੇ ਵੀ ਚੁੱਕੇਗੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਇਸ ਦੌਰਾਨ ਕੇਂਦਰ ਸਰਕਾਰ 'ਤੇ ਜਮ ਕੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਅਸੀਂ ਸਭ ਏਕਤਾ ਦਿਖਾਉਣ ਲਈ ਕੇਜਰੀਵਾਲ ਦੇ ਘਰ ਆਏ ਹਾਂ। ਕੁਝ ਮਾਮਲੇ ਸਿਆਸਤ ਤੋਂ ਅਲੱਗ ਹੁੰਦੇ ਹਨ। ਵਿਰੋਧੀ ਪਾਰਟੀ ਦੀ ਵੀ ਮਰਿਯਾਦਾ ਹੁੰਦੀ ਹੈ। ਦਿੱਲੀ ਦਾ ਕੰਮ 4 ਮਹੀਨੇ ਤੋਂ ਬੰਦ ਹੈ। ਮਮਤਾ ਨੇ ਕਿਹਾ ਹੈ ਕਿ ਜਦੋਂ ਪੀ. ਐੱਮ. ਸਾਹਿਬ ਤੋਂ ਦਿੱਲੀ ਨਹੀਂ ਸੰਭਲ ਰਹੀ ਹੈ ਤਾਂ ਦੇਸ਼ ਕਿਸ ਤਰ੍ਹਾਂ ਸੰਭਾਲਣਗੇ।
ਉਨ੍ਹਾਂ ਕਿਹਾ ਕਿ ਚਾਰ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ। ਐੱਲ. ਜੀ. ਕੋਲ 6 ਦਿਨ ਤੋਂ ਸਮਾਂ ਨਹੀਂ ਹੈ। ਐੱਲ. ਜੀ. ਤੋਂ ਸਮਾਂ ਨਹੀਂ ਨਿਕਲਿਆ ਤਾਂ ਕਿਸ ਦਾ ਦਰਵਾਜ਼ਾ ਖਟਕਾਵੇ। 4 ਮਹੀਨੇ ਤੋਂ ਇਹ ਮਾਮਲਾ ਸੁਲਝ ਨਹੀਂ ਰਿਹਾ ਹੈ। 6 ਦਿਨ ਤੋਂ ਸੀ. ਐੱਮ. ਐੱਲ. ਜੀ. ਦੇ ਘਰ 'ਚ ਹੈ। ਇਸ ਦਾ ਹੱਲ ਨਹੀਂ ਹੋਇਆ ਤਾਂ ਹਰ ਸੂਬੇ 'ਚ ਅਜਿਹੀ ਨੌਬਤ ਆ ਸਕਦੀ ਹੈ। ਕੁਝ ਚੀਜ਼ਾਂ ਲੋਕਤੰਤਰ 'ਚ ਸਿਆਸਤ ਤੋਂ ਵੀ ਉੱਪਰ ਹੁੰਦੀਆਂ ਹਨ।
ਧਾਰਮਿਕ ਨੇਤਾਵਾਂ ਖਿਲਾਫ ਦੋਸ਼ਾਂ ਤੋਂ ਪ੍ਰੇਸ਼ਾਨ ਸਾਧੂ ਨੇ ਆਪਣਾ ਗੁਪਤ ਅੰਗ ਵੱਢਿਆ
NEXT STORY