ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਦੀ ਮੰਗਣੀ ਸਮਾਰੋਹ ਸੰਭਵ ਜੈਨ ਨਾਲ 17 ਅਪ੍ਰੈਲ, ਵੀਰਵਾਰ ਰਾਤ ਨੂੰ ਦਿੱਲੀ ਦੇ ਸ਼ਾਂਗਰੀ-ਲਾ ਹੋਟਲ ਵਿੱਚ ਹੋਈ। ਇਹ ਜੋੜਾ ਅੱਜ 18 ਅਪ੍ਰੈਲ, 2025 ਨੂੰ ਯਾਨੀ ਅੱਜ ਵਿਆਹ ਦੇ ਬੰਧਨ ਬੱਝੇ ਗਿਆ ਹੈ ਤੇ ਵਿਆਹ ਦੀਆਂ ਰਸਮਾਂ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਹੋਈਆਂ ਹਨ। ਉਨ੍ਹਾਂ ਦੇ ਿਵਆਹ ਦੀ ਰਿਸੈਪਸ਼ਨ ਪਾਰਟੀ 20 ਤਰੀਕ ਨੂੰ ਰੱਖੀ ਗਈ ਹੈ।
Security ਫੁੱਲ 'Tight' ਐ! ਹੱਥ 'ਚ ਰਾਈਫਲ, ਪੈਰਾਂ 'ਚ ਚੱਪਲਾਂ ਤੇ... (ਵੀਡੀਓ ਵਾਇਰਲ)
ਇਸ ਦੌਰਾਨ, ਜਗਬਾਣੀ ਨੇ ਬੰਦ ਦਰਵਾਜ਼ੇ ਵਾਲੀ ਮੰਗਣੀ ਸਮਾਰੋਹ ਦੀਆਂ ਵਿਸ਼ੇਸ਼ ਵੀਡੀਓਜ਼ ਤੱਕ ਪਹੁੰਚ ਕੀਤੀ ਹੈ, ਜਿੱਥੇ ਕੇਜਰੀਵਾਲ ਆਪਣੀ ਪਤਨੀ ਨਾਲ ਮਸ਼ਹੂਰ ਫਿਲਮ ਪੁਸ਼ਪਾ 2 ਦੇ 'ਅੰਗਰੋਂ ਕੇ ਅੰਬਰ ਸਾ' ਗੀਤ 'ਤੇ ਨੱਚਦੇ ਦਿਖਾਈ ਦੇ ਰਹੇ ਹਨ। ਦੂਜੇ ਵੀਡੀਓ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਨਾਲ ਸਟੈਪ ਮਿਲਾਉਂਦੇ ਦਿਖਾਈ ਦੇ ਰਹੇ ਹਨ।
ਅੰਬ ਤੋੜਨ 'ਤੇ ਵਿਦਿਆਰਥੀ ਨੂੰ ਅਧਿਆਪਕ ਨੇ ਦਿੱਤੀ ਤਾਲਿਬਾਨੀ ਸਜ਼ਾ! ਮਾਰ-ਮਾਰ ਪਾ'ਤੀਆਂ ਲਾਸ਼ਾਂ
ਹਰਸ਼ਿਤਾ ਦੀ ਮੰਗਣੀ ਹਾਲ ਹੀ ਵਿੱਚ ਇੱਕ ਛੋਟੇ ਜਿਹੇ ਸਮਾਗਮ ਵਿੱਚ ਹੋਈ ਸੀ ਜਿਸ ਵਿੱਚ ਮੰਗਣੀ ਅਤੇ ਸੰਗੀਤ ਸਮਾਰੋਹ ਸ਼ਾਮਲ ਸਨ। ਇਹ ਸਾਰੇ ਬੰਦ ਦਰਵਾਜ਼ਿਆਂ ਦੇ ਪਿੱਛੇ ਹੋਏ ਸਨ, ਜਿਸ ਵਿੱਚ ਸਿਰਫ਼ ਬਹੁਤ ਹੀ ਨਜ਼ਦੀਕੀ ਪਰਿਵਾਰ ਅਤੇ ਦੋਸਤ ਮੌਜੂਦ ਸਨ। ਸੰਭਵ ਜੈਨ ਇੱਕ ਨਿੱਜੀ ਕੰਪਨੀ ਲਈ ਪ੍ਰੋਜੈਕਟ ਪ੍ਰਬੰਧਨ ਸਲਾਹਕਾਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ਼ਕ 'ਚ ਅੰਨ੍ਹੀ ਪਤਨੀ ਨੇ ਬੀਅਰ ਦੀ ਬੋਤਲ ਖੋਭ-ਖੋਭ ਮਾਰ'ਤਾ ਪਤੀ, ਪ੍ਰੇਮੀ ਨੂੰ ਵੀਡੀਓ ਕਾਲ 'ਤੇ ਕਿਹਾ- 'ਹੋ ਗਿਆ ਕੰਮ...'
NEXT STORY