ਨਵੀਂ ਦਿੱਲੀ- ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਦੇ 6ਵੇਂ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਬਿਆਨ ਸਾਹਮਣੇ ਆਇਆ ਹੈ। ਕੇਜਰੀਵਾਲ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਜੀ ਦਾ ਕਤਲ ਬੇਹੱਦ ਅਫ਼ਸੋਸ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕਹਿ ਚੁਕੇ ਹਨ ਕਿ ਪੂਰੀ ਕੋਸ਼ਿਸ਼ ਜਾਰੀ ਹੈ ਅਤੇ ਭਰੋਸਾ ਜਤਾਉਂਦੇ ਹਾਂ ਕਿ ਦੋਸ਼ੀਆਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣਗੇ। ਪੰਜਾਬ ਦੀ ਸਰਕਾਰ ਨਵੀਂ ਹੈ ਪਰ ਉਹ ਮਸਲੇ ਨੂੰ ਹੱਲ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਪਟਿਆਲਾ ਹਿੰਸਾ ਅਤੇ ਮੋਹਾਲੀ ਬੰਬ ਧਮਾਕੇ ਦੀ ਘਟਨਾ ਹੋਈ ਸੀ, ਜਿਸ ਨੂੰ 24 ਜਾਂ 28 ਘੰਟਿਆਂ 'ਚ ਹੱਲ ਕਰ ਲਿਆ ਗਿਆ ਸੀ। ਹਾਲੇ ਸਰਕਾਰ ਨਵੀਂ ਹੈ ਤਾਂ ਉਹ ਪੂਰੀ ਕੋਸ਼ਿਸ਼ ਕਰ ਰਹੀ ਹੈ। ਵਿਰੋਧੀ ਪਾਰਟੀ ਅਤੇ ਸਾਨੂੰ ਮਿਲ ਕੇ ਪੰਜਾਬ ਨੂੰ ਅੱਗੇ ਵਧਾਉਣਾ ਹੈ, ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ।
ਦੱਸ ਦੇਈਏ ਕਿ 29 ਮਈ ਨੂੰ ਪੰਜਾਬ ਦੇ ਮਾਨਸਾ ’ਚ ਸਿੱਧੂ ਮੂਸੇਵਾਲਾ ’ਤੇ ਫ਼ਾਇਰਿੰਗ ਕਰ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ’ਚ ਪੰਜਾਬ ਸਰਕਾਰ ਵੱਲੋਂ ਐੱਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ। ਇਸ ਦੌਰਾਨ ਲਾਰੈਂਸ ਬਿਸ਼ਨੋਈ ਨੇ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਦੱਸਣਯੋਗ ਹੈ ਕਿ ਸਿੱਧ ਮੂਸੇਵਾਲਾ ਅਤੇ ਉਸਦੇ ਦੋ ਸਾਥੀਆਂ ’ਤੇ ਲਗਭਗ 2 ਮਿੰਟ 30 ਸੈਕਿੰਡ ਤੱਕ ਫ਼ਾਇਰਿੰਗ ਕੀਤੀ ਗਈ ਸੀ।
ਤਾਲਿਬਾਨ ਨਾਲ ਪਹਿਲੀ ਵਾਰ ਮਿਲੇ ਭਾਰਤੀ ਡਿਪਲੋਮੈਟ, ਅਫਗਾਨਿਸਤਾਨ ਦੇ ਦੌਰੇ ’ਤੇ ਵਿਦੇਸ਼ ਮੰਤਰਾਲਾ ਦੀ ਟੀਮ
NEXT STORY