ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਜੇਲ੍ਹ 'ਚ ਬੰਦ ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਜੈਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਸੱਚਾਈ ਦਾ ਰਸਤਾ ਸੌਖਾ ਨਹੀਂ ਹੁੰਦਾ। ਕੇਜਰੀਵਾਲ ਨੇ ਟਵੀਟ 'ਚ ਕਿਹਾ,''ਅੱਜ ਸਤੇਂਦਰ ਦਾ ਜਨਮ ਦਿਨ ਹੈ। 4 ਮਹੀਨਿਆਂ ਤੋਂ ਫਰਜ਼ੀ ਮਾਮਲੇ 'ਚ ਜੇਲ੍ਹ 'ਚ ਹਨ।''
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਭ੍ਰਿਸ਼ਟਾਚਾਰ ਰੋਕਥਾਮ ਐਕਟ ਦੇ ਅਧੀਨ 2017 'ਚ ਆਮ ਆਦਮੀ ਪਾਰਟੀ ਦੇ ਨੇਤਾ ਖ਼ਿਲਾਫ਼ ਦਰਜ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਇਕ ਐੱਫ.ਆਈ.ਆਰ. ਦੇ ਆਧਾਰ 'ਤੇ ਜੈਨ ਅਤੇ ਹੋਰ 2 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਕੇਜਰੀਵਾਲ ਨੇ ਕਿਹਾ,''ਉਸ ਨੇ (ਜੈਨ ਨੇ) ਮੁਹੱਲਾ ਕਲੀਨਿਕ ਦਿੱਤੇ, 24 ਘੰਟੇ ਮੁਫ਼ਤ ਬਿਜਲੀ ਦਿੱਤੀ, ਸਾਰਿਆਂ ਲਈ ਚੰਗੇ ਅਤੇ ਮੁਫ਼ਤ ਇਲਾਜ ਦਾ ਇੰਤਜ਼ਾਮ ਕੀਤਾ। ਇਹ ਲੋਕ ਜਨਹਿੱਤ ਦੇ ਸਾਰੇ ਕੰਮ ਰੋਕਣਾ ਚਾਹੁੰਦੇ ਹਨ। ਸੱਚਾਈ ਦਾ ਰਸਤਾ ਸੌਖਾ ਨਹੀਂ ਹੁੰਦਾ ਸਤੇਂਦਰ। ਜਨਮ ਦਿਨ ਮੁਬਾਰਕ।'' ਜੈਨ 'ਤੇ ਉਨ੍ਹਾਂ ਨਾਲ ਸੰਬੰਧਤ 4 ਕੰਪਨੀਆਂ ਰਾਹੀਂ ਮਨੀ ਲਾਂਡਰਿੰਗ ਦਾ ਦੋਸ਼ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਵਾਈ ਫ਼ੌਜ ਦੀ ਤਾਕਤ ’ਚ ਹੋਰ ਵਾਧਾ, ਹਲਕਾ ਲੜਾਕੂ ਹੈਲੀਕਾਪਟਰ ਫ਼ੌਜ ’ਚ ਸ਼ਾਮਲ
NEXT STORY