ਜੋਧਪੁਰ- ਭਾਰਤੀ ਹਵਾਈ ਫ਼ੌਜ ਨੇ ਦੇਸ਼ ’ਚ ਵਿਕਸਿਤ ਹਲਕੇ ਲੜਾਕੂ ਹੈਲੀਕਾਪਟਰ (LCH) ਨੂੰ ਸੋਮਵਾਰ ਨੂੰ ਰਸਮੀ ਰੂਪ ਨਾਲ ਆਪਣੇ ਬੇੜੇ ’ਚ ਸ਼ਾਮਲ ਕਰ ਲਿਆ ਹੈ। ਇਸ ਨਾਲ ਹਵਾਈ ਫ਼ੌਜ ਦੀ ਤਾਕਤ ’ਚ ਹੋਰ ਵਾਧਾ ਹੋਵੇਗਾ ਕਿਉਂਕਿ ਬਹੁ-ਉਪਯੋਗੀ ਹੈਲੀਕਾਪਟਰ ਕਈ ਤਰ੍ਹਾਂ ਦੀਆਂ ਮਿਜ਼ਾਈਲਾਂ ਦਾਗਣ ਅਤੇ ਹਥਿਆਰਾਂ ਦਾ ਇਸਤੇਮਾਲ ਕਰਨ ’ਚ ਸਮਰੱਥ ਹੈ। ਜੋਧਪੁਰ ’ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਵੀ. ਆਰ. ਚੌਧਰੀ ਦੀ ਹਾਜ਼ਰੀ ’ਚ 4 ਹੈਲੀਕਾਪਟਰਾਂ ਨੂੰ ਹਵਾਈ ਫ਼ੌਜ ਦੇ ਬੇੜੇ ’ਚ ਸ਼ਾਮਲ ਕੀਤਾ ਗਿਆ।
ਇਹ ਵੀ ਪੜ੍ਹੋ- ਪੁਣੇ ’ਚ 90 ਦੇ ਦਹਾਕੇ ’ਚ ਬਣੇ ਪੁਲ ਨੂੰ ਵਿਸਫੋਟਕ ਨਾਲ ਕੀਤਾ ਗਿਆ ਢਹਿ-ਢੇਰੀ, ਜਾਣੋ ਵਜ੍ਹਾ

ਰੱਖਿਆ ਮੰਤਰੀ ਨੇ ਕਿਹਾ ਕਿ ਇਹ ਇਕ ਮਹੱਤਵਪੂਰਨ ਪਲ ਹੈ ਜੋ ਰੱਖਿਆ ਉਤਪਾਦਨ ’ਚ ਭਾਰਤ ਦੀ ਸਮਰੱਥਾ ਨੂੰ ਦਰਸਾਉਂਦਾ ਹੈ। LCH ਨੂੰ ਜਨਤਕ ਉਪਕ੍ਰਮ ‘ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (HAL) ਨੇ ਵਿਕਸਿਤ ਕੀਤਾ ਹੈ ਅਤੇ ਇਸ ਨੂੰ ਉੱਚਾਈ ਵਾਲੇ ਇਲਾਕਿਆਂ ’ਚ ਤਾਇਨਾਤ ਕਰਨ ਲਈ ਵਿਸ਼ੇਸ਼ ਤੌਰ ’ਤੇ ਡਿਜ਼ਾਈਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਦੁਖ਼ਦਾਇਕ ਖ਼ਬਰ: ਪਾਣੀ ਨਾਲ ਭਰੇ ਟੋਏ ’ਚ ਡੁੱਬਣ ਨਾਲ 3 ਮਾਸੂਮ ਬੱਚੀਆਂ ਦੀ ਮੌਤ

1999 ਦੇ ਕਾਰਗਿਲ ਯੁੱਧ ਮਗਰੋਂ ਅਜਿਹੇ ਹੈਲੀਕਾਪਟਰ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ5.8 ਟਨ ਵਜ਼ਨ ਅਤੇ ਦੋ ਇੰਜਣ ਵਾਲੇ ਇਸ ਹੈਲੀਕਾਪਟਰ ਤੋਂ ਪਹਿਲਾਂ ਹੀ ਕਈ ਹਥਿਆਰਾਂ ਦੇ ਇਸਤੇਮਾਲ ਦਾ ਪਰੀਖਣ ਕੀਤਾ ਜਾ ਚੁੱਕਾ ਹੈ।ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਦੇਸ਼ ’ਚ ਵਿਕਸਿਤ 15 LCH ਨੂੰ 3,887 ਕਰੋੜ ਰੁਪਏ ’ਚ ਖਰੀਦਣ ਲਈ ਮਨਜ਼ੂਰੀ ਦਿੱਤੀ ਸੀ।
ਇਹ ਵੀ ਪੜ੍ਹੋ- ਸਵੱਛ ਸਰਵੇਖਣ ’ਚ ਇੰਦੌਰ ਨੇ ਮੁੜ ਮਾਰੀ ਬਾਜ਼ੀ, 6ਵੀਂ ਵਾਰ ਬਣਿਆ ਸਭ ਤੋਂ ‘ਸਵੱਛ ਸ਼ਹਿਰ’

100 ਸਾਲ 'ਚ ਪਹਿਲੀ ਵਾਰ ਸੰਘ ਦੀ ਅਗਵਾਈ 'ਚ ਔਰਤਾਂ
NEXT STORY