ਕੋਝੀਕੋਡ (ਭਾਸ਼ਾ)— ਕੇਰਲ ਦੇ ਕੋਝੀਕੋਡ 'ਚ ਵੀਰਵਾਰ ਭਾਵ ਅੱਜ ਇਕ ਪੈਟਰੋਲ ਟੈਂਕਰ ਪਲਟ ਗਿਆ, ਜਿਸ ਕਾਰਨ 12 ਹਜ਼ਾਰ ਲੀਟਰ ਪੈਟਰੋਲ ਸੜਕ 'ਤੇ ਫੈਲ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਸਾਢੇ 5 ਵਜੇ ਵਾਪਰੀ, ਜਿਸ 'ਚ ਟਰੱਕ ਡਰਾਈਵਰ ਜ਼ਖਮੀ ਹੋ ਗਿਆ। ਬਚਾਅ ਦਲ ਦੇ ਇਕ ਫਾਇਰ ਕਰਮਚਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਗੱਡੀਆਂ ਮੌਕੇ 'ਤੇ ਪੁੱਜੀਆਂ ਅਤੇ ਅਸੀਂ ਹਾਲਾਤ 'ਤੇ ਕਾਬੂ ਪਾ ਲਿਆ। ਟੈਂਕਰ 'ਚ 12 ਹਜ਼ਾਰ ਲੀਟਰ ਪੈਟਰੋਲ ਸੀ। ਸਾਰਾ ਪੈਟਰੋਲ ਬਰਬਾਦ ਹੋ ਗਿਆ।
ਪੁਲਸ ਮੁਤਾਬਕ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਪੈਟਰੋਲ ਨਾਲ ਭਰੇ ਇਸ ਟਰੱਕ ਨੇ ਮੁੜਦੇ ਸਮੇਂ ਇਕ ਰੋਡ ਰੋਲਰ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਟਰੱਕ ਵਿਚ 4-4 ਹਜ਼ਾਰ ਲੀਟਰ ਪੈਟਰੋਲ ਨਾਲ ਭਰੇ 3 ਡੱਬੇ ਰੱਖੇ ਹੋਏ ਸਨ। ਪੁਲਸ ਨੇ ਕਿਹਾ ਕਿ ਹਾਦਸੇ 'ਚ ਜ਼ਖਮੀ ਟਰੱਕ ਡਰਾਈਵਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਸੀਂ ਰਾਹ ਬੰਦ ਕਰ ਕੇ ਆਵਾਜਾਈ ਨੂੰ ਦੂਜੇ ਰੂਟ ਵੱਲ ਮੋੜ ਦਿੱਤਾ ਹੈ।
NGT ਨੇ ਪਾਣੀਪਤ ਰਿਫਾਈਨਰੀ ਨੂੰ 659 ਕਰੋੜ ਰੁਪਏ ਦੇ ਜੁਰਮਾਨੇ ਦੀ ਕੀਤੀ ਸਿਫਾਰਿਸ਼
NEXT STORY