ਚੇਨਈ- ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਇਕ ਦਿਲਚਸਪ ਪਰ ਭਾਵੁਕ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ 'ਚ ਇੰਟੈੱਲ (Intel) ਕੰਪਨੀ ਦੀ ਸ਼ਾਨਦਾਰ ਨੌਕਰੀ ਅਤੇ ਰੀਅਲ ਅਸਟੇਟ ਦਾ ਸਫਲ ਕਾਰੋਬਾਰ ਛੱਡ ਕੇ ਭਾਰਤ ਆਏ ਅਨੰਤਨ ਅਯਿਆਸਾਮੀ ਨੂੰ ਵਾਸੁਦੇਵਨੱਲੂਰ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਜਪਾ ਦੀ ਟਿਕਟ 'ਤੇ ਚੋਣ ਲੜਨ ਵਾਲੇ ਅਯਿਆਸਾਮੀ ਨੂੰ ਡੀਐੱਮਕੇ (DMK) ਦੇ ਉਮੀਦਵਾਰ ਈ. ਰਾਜਾ ਨੇ ਲਗਭਗ 6500 ਵੋਟਾਂ ਦੇ ਫਰਕ ਨਾਲ ਹਰਾਇਆ। ਈ. ਰਾਜਾ ਨੇ 63045 ਵੋਟਾਂ ਹਾਸਲ ਕੀਤੀਆਂ, ਜਦੋਂ ਕਿ ਅਨੰਤਨ ਅਯਾਸਾਮੀ ਨੂੰ 56462 ਵੋਟਾਂ ਮਿਲੀਆਂ।
ਹਾਰ ਤੋਂ ਬਾਅਦ ਅਨੰਤਨ ਅਯਿਆਸਾਮੀ ਨੇ ਸੋਸ਼ਲ ਮੀਡੀਆ 'ਤੇ ਆਪਣਾ ਦਰਦ ਸਾਂਝਾ ਕਰਦਿਆਂ ਲਿਖਿਆ ਕਿ ਚੋਣਾਂ ਦੇ ਇਕ ਹਫ਼ਤੇ ਦੇ ਪੈਸੇ ਨੇ ਚਾਰ ਸਾਲਾਂ ਦੀ ਸੱਚੀ ਸੇਵਾ ਨੂੰ ਹਰਾ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਉਨ੍ਹਾਂ ਨੇ ਪਿੰਡਾਂ 'ਚ ਬੱਸ ਸਟਾਪ ਬਣਵਾਏ, ਤਾਲਾਬਾਂ ਦੀ ਮੁਰੰਮਤ ਕਰਵਾਈ ਅਤੇ ਵਿਦਿਆਰਥੀਆਂ ਲਈ ਮੈਡੀਕਲ ਕੈਂਪ ਤੇ ਵਰਕਸ਼ਾਪਾਂ ਲਗਵਾਈਆਂ। ਉਨ੍ਹਾਂ ਦਾ ਸੁਪਨਾ ਇਲਾਕੇ ਦੇ 1 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਨਾਲ ਜੋੜਨਾ ਸੀ।
ਅਯਿਆਸਾਮੀ ਨੇ ਇਕ ਭਾਵੁਕ ਪੋਸਟ 'ਚ ਦੱਸਿਆ ਕਿ ਜਦੋਂ ਉਹ ਅਮਰੀਕਾ ਛੱਡ ਕੇ ਭਾਰਤ ਆ ਰਹੇ ਸਨ, ਤਾਂ ਉਨ੍ਹਾਂ ਨੇ ਆਪਣੀ 12 ਸਾਲ ਦੀ ਧੀ ਨੂੰ ਜਨਸੇਵਾ ਦਾ ਵਾਅਦਾ ਕੀਤਾ ਸੀ। ਹਾਰ ਤੋਂ ਬਾਅਦ ਜਦੋਂ ਉਨ੍ਹਾਂ ਦੀ ਧੀ ਨੇ ਵੀਡੀਓ ਕਾਲ 'ਤੇ ਪੁੱਛਿਆ, "ਅੱਪਾ... ਕੀ ਹੁਣ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਰਾਜਨੀਤੀ ਅਸਲ 'ਚ ਕੀ ਹੁੰਦੀ ਹੈ?" ਤਾਂ ਉਨ੍ਹਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਸੇਵਾ ਲਈ ਉਨ੍ਹਾਂ ਨੇ ਨਾ ਸਿਰਫ਼ ਪੈਸਾ ਲਗਾਇਆ, ਸਗੋਂ ਆਪਣੇ ਪਰਿਵਾਰ ਤੋਂ ਦੂਰ ਰਹਿਣ ਦਾ ਦਰਦ ਵੀ ਹੰਢਾਇਆ। ਤਮਿਲ ਅਦਾਕਾਰ ਵਿਜੇ ਦੀ 2 ਸਾਲ ਪੁਰਾਣੀ ਪਾਰਟੀ TVK ਨੇ ਵੱਡਾ ਉਲਟਫੇਰ ਕਰਦਿਆਂ 108 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ, ਜੋ ਕਿ ਡੀਐੱਮਕੇ ਅਤੇ ਏਆਈਏਡੀਐੱਮਕੇ ਦੀਆਂ ਕੁੱਲ ਸੀਟਾਂ ਤੋਂ ਵੀ ਜ਼ਿਆਦਾ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੇਸ਼ 'ਚ ਹਰ ਘੰਟੇ ਇਕ ਕਿਸਾਨ ਕਰ ਰਿਹਾ ਖ਼ੁਦਕੁਸ਼ੀ, NCRB ਰਿਪੋਰਟ 'ਚ ਹੋਇਆ ਹੈਰਾਨੀਜਨਕ ਖੁਲਾਸਾ
NEXT STORY