ਤਿਰੁਵਨੰਤਪੁਰਮ (ਭਾਸ਼ਾ)- ਕੇਰਲ 'ਚ 15 ਸਾਲਾ ਮੁੰਡੇ ਨੇ ਆਪਣੇ ਪਿਤਾ ਨਾਲ ਕਹਾਸੁਣੀ ਤੋਂ ਬਾਅਦ ਉਨ੍ਹਾਂ ਦਾ ਕਤਲ ਕਰਨ ਦੀ ਅਤੇ ਬਾਅਦ 'ਚ ਆਪਣੀ ਵੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਦੀ ਸੂਚਨਾ ਸ਼ਨੀਵਾਰ ਨੂੰ ਜ਼ਿਲ੍ਹੇ ਦੇ ਪੋਥੇਨਕੋਡ ਤੋਂ ਮਿਲੀ। ਮੁੰਡੇ ਦੇ ਪਿਤਾ ਨੇ ਕਿਸੇ ਵਜ੍ਹਾ ਉਸ ਨੂੰ ਝਿੜਕ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੇ ਉਨ੍ਹਾਂ 'ਤੇ ਹਮਲਾ ਕੀਤਾ ਸੀ।
ਇਹ ਵੀ ਪੜ੍ਹੋ : ਮਾਪਿਆਂ ਨੇ ਕੁਆਰੀ ਗਰਭਵਤੀ ਧੀ ਦਾ ਗਲ਼ਾ ਘੁੱਟ ਕੇ ਕੀਤਾ ਕਤਲ, ਫਿਰ ਨਦੀ 'ਚ ਸੁੱਟੀ ਲਾਸ਼
ਪੁਲਸ ਦੇ ਇਕ ਅਧਿਕਾਰੀ ਨੇ ਕਿਹਾ,''ਅਜਿਹਾ ਪ੍ਰਤੀਤ ਹੁੰਦਾ ਹੈ ਕਿ ਮੁੰਡੇ ਨੇ ਝਿੜਕ ਕਾਰਨ ਪਿਤਾ 'ਤੇ ਹਮਲਾ ਕੀਤਾ। ਉਸ ਨੇ ਹਥੌੜੇ ਨਾਲ ਪਿਤਾ ਦੇ ਸਿਰ 'ਤੇ ਕਈ ਵਾਰੀ ਵਾਰ ਕੀਤਾ, ਪਰ ਉਹ ਕਿਸੇ ਤਰ੍ਹਾਂ ਕਮਰੇ 'ਚੋਂ ਬਾਹਰ ਨਿਕਲੇ ਅਤੇ ਘਰੋਂ ਦੌੜ ਗਏ।'' ਮੁੰਡੇ ਨੇ ਬਾਅਦ 'ਚ ਕਮਰੇ ਅੰਦਰ ਫਾਹੇ ਨਾਲ ਲਟਕ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਪਰ ਸਥਾਨਕ ਲੋਕਾਂ ਅਤੇ ਪੁਲਸ ਨੇ ਉਸ ਨੂੰ ਬਚਾ ਲਿਆ। ਪੁਲਸ ਨੇ ਦੱਸਿਆ ਕਿ ਦੋਹਾਂ ਦਾ ਤਿਰੁਵਨੰਤਪੁਰਮ ਮੈਡੀਕਲ ਕਾਲਜ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੀਰਜ ਚੋਪੜਾ ਦੇ ਸੋਨ ਤਮਗਾ ਜਿੱਤਣ 'ਤੇ ਪਿੰਡ 'ਚ ਖੁਸ਼ੀ ਦਾ ਮਾਹੌਲ, CM ਖੱਟੜ ਤੇ ਭਗਵੰਤ ਮਾਨ ਨੇ ਦਿੱਤੀ ਵਧਾਈ
NEXT STORY