ਨਵੀਂ ਦਿੱਲੀ- ਦਿੱਲੀ ਪੁਲਸ ਨੇ ਕਾਲਾ ਜਠੇੜੀ ਗਿਰੋਹ ਨਾਲ ਜੁੜੇ ਇਕ ਪ੍ਰਮੁੱਖ ਹਥਿਆਰ ਸਪਲਾਈਕਰਤਾ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਈ ਗੈਰ-ਕਾਨੂੰਨੀ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਵਿਚ ਗਿਰੋਹ ਦਾ ਮੈਂਬਰ ਰੋਹਿਤ ਉਰਫ ਬੱਚੀ, ਸਤਨਾਰਾਇਣ, ਰਾਜ ਰਾਹੁਲ, ਰਵਿੰਦਰ ਉਰਫ ਢਿੱਲੂ, ਸਾਹਿਲ ਅਤੇ ਹਥਿਆਰ ਸਪਲਾਈਕਰਤਾ ਸਹਿਦੇਵ ਉਰਫ ਦੇਵ ਸ਼ਾਮਲ ਹਨ।
ਜਾਂਚਕਰਤਾਵਾਂ ਨੇ ਕਿਹਾ ਕਿ ਗੈਂਗਸਟਰ ਸੰਦੀਪ ਉਰਫ ਕਾਲਾ ਜਠੇੜੀ ਦੇ ਭ ਤੀਜੇ ਨੀਰਜ ਦਾ ਕਰੀਬੀ ਸਹਿਯੋਗੀ ਰੋਹਿਤ ਦਾ ਅਪਰਾਧਿਕ ਰਿਕਾਰਡ ਰਿਹਾ ਹੈ ਅਤੇ ਹਰਿਆਣਾ ਪੁਲਸ ਇੰਸਪੈਕਟਰ ਸੋਨੂੰ ਮਲਿਕ ’ਤੇ ਗੋਲੀਬਾਰੀ ਸਮੇਤ ਘੱਟੋ-ਘੱਟ 8 ਗੰਭੀਰ ਮਾਮਲਿਆਂ ਵਿਚ ਸ਼ਾਮਲ ਰਿਹਾ ਹੈ।
ਗੁਜਰਾਤ ’ਚ ਟ੍ਰੇਨੀ ਜਹਾਜ਼ ਰਨਵੇਅ ਤੋਂ ਤਿਲਕਿਆ
NEXT STORY