ਕੋਚੀ– ਕੇਰਲ ’ਚ ਸੋਨਾ ਸਮੱਗਲਿੰਗ ਮਾਮਲੇ ਦੀ ਮੁੱਖ ਦੋਸ਼ੀ ਸਵਪਨਾ ਸੁਰੇਸ਼ ਨੇ ਈ. ਡੀ. ਨੂੰ ਦਿੱਤੇ ਬਿਆਨ ਵਿਚ ਦੋਸ਼ ਲਾਇਆ ਹੈ ਕਿ ਵਿਧਾਨਸਭਾ ਸਪੀਕਰ ਪੀ. ਸ਼੍ਰੀਰਾਮਕ੍ਰਿਸ਼ਣਨ ਨੇ ਕੁਝ ਨਿਜੀ ਗੰਦੇ ਇਰਾਦਿਆਂ ਨਾਲ ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੇਰਲ ਉੱਚ ਅਦਾਲਤ ’ਚ ਈ. ਡੀ. ਵਲੋਂ ਜਮ੍ਹਾ ਕਰਵਾਏ ਦਸਤਾਵੇਜ਼ਾਂ ’ਚ ਲਾਏ ਗਏ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਸਪੀਕਰ ਨੇ ਦੋਸ਼ ਲਾਇਆ ਕਿ ਖੱਬੇਪੱਖੀ ਸੰਗਠਨਾਂ ਅਤੇ ਉਨ੍ਹਾਂ ਦੇ ਨੇਤਾਵਾਂ ਵਲੋਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।
ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਏਜੰਸੀ ਦੇ ਅਧਿਕਾਰੀਆਂ ਦੇ ਸਾਹਮਣੇ ਦਿੱਤੇ ਬਿਆਨ ’ਚ ਸੁਰੇਸ਼ ਨੇ ਦੋਸ਼ ਲਾਇਆ,‘ ਓਮਾਨ ’ਚ ਮਿਡਲ ਈਸਟ ਕਾਲਜ ਵਿਚ ਨਿਵੇਸ਼ ਤੋਂ ਇਲਾਵਾ ਜਿੱਥੋਂ ਤੱਕ ਮੈਨੂੰ ਪਤਾ ਹੈ, ਸ਼੍ਰੀਰਾਮਕ੍ਰਿਸ਼ਣਨ ਦਾ ਮਰੂਥਮ ਵਿਚ ਇਕ ਫਲੈਟ ਹੈ ਪਰ ਇਹ ਕਿਸੇ ਹੋਰ ਦੇ ਨਾਂ ’ਤੇ ਹੈ। ਉਨ੍ਹਾਂ ਨੇ ਫਲੈਟ ਦੇ ਅਸਲ ਮਾਲਕ ਬਾਰੇ ਮੈਨੂੰ ਦੱਸਿਆ ਸੀ ਤਾਂ ਕਿ ਮੈਂ ਸੁਰੱਖਿਅਤ ਮਹਿਸੂਸ ਕਰ ਸਕਾਂ, ਕਿਉਂਕਿ ਉਨ੍ਹਾਂ ਨੇ ਮੈਨੂੰ ਉੱਥੇ ਕੁੱਝ ਨਿਜੀ ਗੰਦੇ ਇਰਾਦਿਆਂ ਨਾਲ ਬੁਲਾਇਆ ਸੀ।’’
ਸ਼੍ਰੀਰਾਮਕ੍ਰਿਸ਼ਣਨ ਨੇ ਦੋਸ਼ ਲਾਇਆ ਕਿ ਈ. ਡੀ. ਸਰਕਾਰ, ਮੁੱਖ ਮੰਤਰੀ ਅਤੇ ਮੇਰੇ ਖਿਲਾਫ ਝੂਠੇ ਬਿਆਨ ਦੇ ਕੇ ਮੇਰੇ ਅਕਸ ਨੂੰ ਢਾਹ ਲਾਉਣ ’ਚ ਸ਼ਾਮਲ ਹੈ। ਇਸ ਦਰਮਿਆਨ ਕੇਰਲ ਵਿੱਚ ਚੋਣ ਪ੍ਰਚਾਰ ਕਰ ਰਹੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਈ. ਡੀ. ਵਲੋਂ ਦਰਜ ਕੀਤੇ ਗਏ ਦਸਤਾਵੇਜ਼ ’ਚ ਉਕਤ ਗੱਲਾਂ ਹੈਰਾਨ ਕਰਨ ਵਾਲੀਆਂ ਹਨ।
ਹੋਲੀ ’ਤੇ ਯੂ. ਪੀ. ਨੂੰ 7 ਨਵੀਆਂ ਉਡਾਣਾਂ ਦਾ ਤੋਹਫਾ, ਚੱਪਲ ਪਹਿਨਣ ਵਾਲੇ ਵੀ ਕਰ ਸਕਣਗੇ ਹਵਾਈ ਯਾਤਰਾ: ਯੋਗੀ
NEXT STORY