ਪਲੱਕੜ - ਕੇਰਲ ’ਚ ਇਕ ਔਰਤ ਨੇ ਮੁੱਖ ਮੰਤਰੀ ਪੀ. ਵਿਜਯਨ ਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ’ਚ ਕਾਂਗਰਸ ਦੇ ਇਕ ਕੌਂਸਲਰ ਪ੍ਰਸ਼ੋਬ ਸੀ. ਵਾਲਸਨ ’ਤੇ ਸੈਕਸ ਸ਼ੋਸ਼ਣ ਦਾ ਦੋਸ਼ ਲਾਇਆ ਗਿਆ ਹੈ।
ਅਨੁਸੂਚਿਤ ਜਨਜਾਤੀ ਭਾਈਚਾਰੇ ਨਾਲ ਸਬੰਧਤ ਔਰਤ ਦੀ ਸ਼ਿਕਾਇਤ ਅਨੁਸਾਰ ਇਕ ਵਾਰ ਜਦੋਂ ਉਹ ਕੌਂਸਲਰ ਦੇ ਪਿਤਾ ਦੀ ਦੁਕਾਨ ’ਤੇ ਚਾਹ ਪੀਣ ਗਈ ਸੀ ਤਾਂ ਉਸ ਨਾਲ ਮਾੜਾ ਵਤੀਰਾ ਕੀਤਾ ਗਿਆ। ਇਸ ਤੋਂ ਬਾਅਦ ਪ੍ਰਸ਼ੋਬ ਨੇ ਉਸ ਨਾਲ ਦੋਸਤੀ ਕੀਤੀ ਤੇ ‘ਲਿਵ-ਇਨ’ ਦਾ ਪ੍ਰਸਤਾਵ ਰੱਖਿਆ। ਔਰਤ ਅਨੁਸਾਰ ਮੇਰੀ ਆਮਦਨ ਸਥਿਰ ਨਹੀਂ ਸੀ, ਇਸ ਲਈ ਮੈਂ ਇਕ ਫੁੱਲ ਟਾਈਮ ਨੌਕਰੀ ਲੱਭਣ ’ਚ ਮਦਦ ਮੰਗੀ। ਪ੍ਰਸ਼ੋਬ ਨੇ ਕਥਿਤ ਤੌਰ ’ਤੇ ਇਸ ਸਬੰਧੀ ਵਾਅਦਾ ਕੀਤਾ ਸੀ।
ਸ਼ਿਕਾਇਤ ਅਨੁਸਾਰ ਕੌਂਸਲਰ ਬਾਅਦ ’ਚ ਉਸ ਦੇ ਕਮਰੇ ’ਚ ਆਇਆ ਤੇ ਉਸ ਦਾ ਸੈਕਸ ਸ਼ੋਸ਼ਣ ਕੀਤਾ। ਔਰਤ ਦਾ ਦੋਸ਼ ਹੈ ਕਿ ਅਜਿਹੀ ਘਟਨਾ ਇਕ ਤੋਂ ਵੱਧ ਵਾਰ ਵਾਪਰੀ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਨਾ ਕਰਨ ਵਾਲਾ ਭਾਰਤ ਇਕਲੌਤਾ ਦੇਸ਼: ਅਮਿਤ ਸ਼ਾਹ
NEXT STORY