ਨੈਸ਼ਨਲ ਡੈਸਕ : ਰਾਜ ਸਭਾ ਵਿੱਚ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਮੌਕੇ 'ਤੇ ਹੋਈ ਚਰਚਾ ਦੌਰਾਨ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖਰਗੇ ਨੇ ਸੱਤਾਧਾਰੀ ਪਾਰਟੀ (ਭਾਜਪਾ) 'ਤੇ ਤਿੱਖਾ ਹਮਲਾ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਚਰਚਾ ਦੀ ਸ਼ੁਰੂਆਤ ਕੀਤੀ ਅਤੇ ਉਨ੍ਹਾਂ ਲੋਕਾਂ ਨੂੰ ਘੇਰਿਆ ਜੋ ਇਸ ਨੂੰ ਚੋਣਾਂ ਨਾਲ ਜੋੜ ਰਹੇ ਸਨ।
ਜਵਾਬ 'ਚ ਮੱਲਿਕਾਰਜੁਨ ਖਰਗੇ ਨੇ ਪਲਟਵਾਰ ਕਰਦਿਆਂ ਕਿਹਾ ਕਿ ਜੋ ਲੋਕ ਕੱਲ੍ਹ ਤੱਕ 'ਵੰਦੇ ਮਾਤਰਮ' ਨਹੀਂ ਬੋਲਦੇ ਸਨ, ਉਹ ਹੀ ਲੋਕ ਅੱਜ ਚਿੰਤਤ ਹਨ ਅਤੇ ਅੱਗ ਲਗਾ ਰਹੇ ਹਨ,। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਦੇਸ਼ਭਗਤੀ ਦੀ ਗੱਲ ਕਰ ਰਹੇ ਹਨ। ਖਰਗੇ ਨੇ ਜ਼ੋਰ ਦੇ ਕੇ ਕਿਹਾ, "ਇਹ ਉਹੀ ਲੋਕ ਹਨ ਜਿਨ੍ਹਾਂ ਨੇ ਮੁਸਲਿਮ ਲੀਗ ਦੇ ਨਾਲ ਮਿਲ ਕੇ ਸਰਕਾਰ ਬਣਾਈ ਸੀ"। ਉਨ੍ਹਾਂ ਨੇ ਸਵਾਲ ਕੀਤਾ ਕਿ "ਉਸ ਸਮੇਂ ਇਨ੍ਹਾਂ ਦੀ ਦੇਸ਼ਭਗਤੀ ਕਿੱਥੇ ਗਈ ਸੀ?"।
ਕਾਂਗਰਸ ਪ੍ਰਧਾਨ ਨੇ ਇਹ ਵੀ ਕਿਹਾ ਕਿ ਉਹ ਇਸ ਚਰਚਾ ਲਈ ਮਿਲੇ ਸਮੇਂ ਨੂੰ ਲੈ ਕੇ ਖੁਸ਼ਕਿਸਮਤ ਹਨ ਅਤੇ ਉਹ 60 ਸਾਲਾਂ ਤੋਂ ਇਹੀ ਗੀਤ ਗਾ ਰਹੇ ਹਨ। ਉਨ੍ਹਾਂ ਦੱਸਿਆ ਕਿ 'ਵੰਦੇ ਮਾਤਰਮ' ਨਹੀਂ ਗਾਉਣ ਵਾਲਿਆਂ ਨੇ ਤਾਂ ਹੁਣੇ ਹੀ ਇਸ ਦੀ ਸ਼ੁਰੂਆਤ ਕੀਤੀ ਹੈ। ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਖਰਗੇ ਨੇ ਰਾਜ ਸਭਾ ਵਿੱਚ "ਵੰਦੇ ਮਾਤਰਮ, ਵੰਦੇ ਮਾਤਰਮ" ਦੇ ਨਾਅਰੇ ਵੀ ਲਗਾਏ। ਉਨ੍ਹਾਂ ਕਾਂਗਰਸ ਵੱਲੋਂ ਇਸ ਰਚਨਾ ਦੇ ਕਰਤਾ ਬੰਕਿਮ ਜੀ ਨੂੰ ਨਮਨ ਵੀ ਕੀਤਾ।
ਲੋਕ ਸਭਾ ਸਪੀਕਰ ਓਮ ਬਿਰਲਾ ਦਾ ਸੰਸਦ ਮੈਂਬਰਾਂ ਨੂੰ ਵੱਡਾ ਸੁਝਾਅ, ਆਖੀ ਇਹ ਗੱਲ
NEXT STORY