ਚੰਡੀਗੜ੍ਹ — ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸੂਬੇ 'ਚ ਕਾਨੂੰਨ ਵਿਵਸਥਾ ਅਤੇ ਪੁਲਸ ਸਟੇਸ਼ਨਾਂ ਦੀ ਸਥਿਤੀ ਸੁਧਾਰਣ ਲਈ ਤਿਆਰ ਕੀਤੇ ਵੱਖ-ਵੱਖ ਮਤਿਆਂ ਨੂੰ ਮੰਨਜ਼ੂਰੀ ਦਿੱਤੀ ਹੈ। ਉਨ੍ਹਾਂ ਦੀ ਅਗਵਾਈ ਵਿੱਚ ਪੁਲਸ ਵਿਭਾਗ ਨਾਲ ਜੁੜੀਆਂ ਗਤੀਵਿਧਿਆਂ ਦੀ ਸਮੀਖਿਆ ਕਰਨ ਦੇ ਲਈ ਬੈਠਕ ਵਿੱਚ ਦੱਸਿਆ ਕਿ ਚੇਨ ਅਤੇ ਪਰਸ ਨੂੰ ਖੋਹਣ ਵਾਲੇ ਅਪਰਾਧੀਆਂ ਦੀ ਸੂਚਨਾ ਦੇਣ ਵਾਲੇ ਵਿਅਕਤੀ ਨੂੰ ਇਕ ਲੱਖ ਰੁਪਏ ਦੀ ਨਗਦ ਰਾਸ਼ੀ ਮਿਲੇਗੀ।
ਬੈਠਕ 'ਚ ਮੁੱਖ ਮੰਤਰੀ ਨੇ ਮਾਨੇਸਰ ਦੇ ਲਈ ਡੀ.ਸੀ. ਪੱਧਰ ਦੇ ਅਧਿਕਾਰੀਆਂ ਦੀ ਨਿਯੁਕਤੀ ਕਰਨ ਅਤੇ ਬਹਾਦੁਰਗੜ 'ਚ ਪੁਲਸ ਸੁਪਰਡੰਟ ਨਿਯੁਕਤ ਕਰਨ ਲਈ ਮਾਨਤਾ ਦਿੱਤੀ ਹੈ। ਮੁੱਖ ਮੰਤਰੀ ਨੇ ਬੈਠਕ 'ਚ ਦਾਦਰੀ ਅਤੇ ਹਾਂਸੀ ਜ਼ਿਲੇ 'ਚ ਮਹਿਲਾ ਪੁਲਸ ਸਟੇਸ਼ਨ ਸਥਾਪਿਤ ਕਰਨ ਅਤੇ 6 ਉਪ ਮੰਡਲ ਵਿੱਚ ਮਹਿਲਾ ਪੁਲਸ ਸਟੇਸ਼ਨ ਸਥਾਪਤ ਕਰਨ ਅਤੇ 1200 ਸਿਪਾਹੀਆਂ ਦੇ ਅਹੁਦਿਆਂ ਨੂੰ ਸਬ-ਇੰਸਪੈਕਟਰ ਦੇ ਅਹੁਦੇ ਵਿੱਚ ਤਬਦੀਲ ਕਰਨ ਦੀ ਮੰਨਜ਼ੂਰੀ ਦਿੱਤੀ ਹੈ। ਕੱਚੇ ਅਹੁਦਿਆਂ ਨੂੰ ਪੱਕੀ ਪੁਲਸ ਪੋਸਟ 'ਚ ਬਦਲਣ ਦੀ ਵੀ ਆਗਿਆ ਦਿੱਤੀ ।
ਰਾਜਪਾਲ ਨੇ ਸ਼ੂਟਿੰਗ ਸਟੋਨਸ ਦੀ ਸਮੱਸਿਆ ਨਾਲ ਨਿਪਟਣ ਲਈ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੂੰ ਦਿੱਤੇ ਨਿਰਦੇਸ਼
NEXT STORY