ਕੌਸ਼ੰਬੀ— ਅੱਜ ਯਾਨੀ ਸ਼ੁੱਕਰਵਾਰ ਨੂੰ ਭਾਜਪਾ ਤੋਂ ਵਿਧਾਇਕ ਦਾ ਜਨਮਦਿਨ ਹੈ ਅਤੇ ਉਹ ਬਹੁਤ ਹੀ ਅਨੋਖੇ ਢੰਗ ਨਾਲ ਆਪਣਾ ਜਨਮਦਿਨ ਮਨਾਉਣ ਵਾਲੇ ਹਨ। ਆਪਣੇ ਜਨਮਦਿਨ 'ਤੇ ਚਾਇਲ ਵਿਧਾਨ ਸਭਾ ਦੇ ਭਾਜਪਾ ਵਿਧਾਇਕ ਸੰਜੇ ਗੁਪਤਾ ਸਰਕਾਰੀ ਸਕੂਲ ਦੇ 100 ਬੱਚਿਆਂ ਨੂੰ ਹੈਲੀਕਾਪਟਰ ਤੋਂ ਆਪਣੇ ਵਿਧਾਨ ਸਭਾ ਖੇਤਰ ਦੀ ਯਾਤਰਾ ਕਰਵਾਉਣਗੇ।
ਵਿਧਾਇਕ ਨੇ ਹੈਲੀਕਾਪਟਰ ਯਾਤਰਾ ਕਰਵਾਉਣ ਲਈ ਜ਼ਿਲੇ ਦੇ ਕਈ ਸਕੂਲਾਂ ਤੋਂ ਹੋਣਹਾਰ ਬੱਚਿਆਂ ਨੂੰ ਚੁਣਿਆ ਗਿਆ ਹੈ। ਇਨ੍ਹਾਂ ਬੱਚਿਆਂ ਦੀ ਚੋਣ ਦਾ ਕੰਮ ਜ਼ਿਲਾ ਅਧਿਕਾਰੀ ਨੂੰ ਸੌਂਪਿਆ ਗਿਆ ਸੀ। ਸੰਜੇ ਗੁਪਤਾ ਸ਼ਾਇਦ ਦੇਸ਼ ਦੇ ਪਹਿਲੇ ਅਜਿਹੇ ਵਿਧਾਇਕ ਹਨ, ਜੋ ਸਕੂਲੀ ਬੱਚਿਆਂ ਨੂੰ ਹੈਲੀਕਾਪਟਰ 'ਤੇ ਸੈਰ ਕਰਵਾਉਣਗੇ। ਦੱਸਿਆ ਜਾ ਰਿਹਾ ਹੈ ਕਿ ਉਹ ਇਸ ਕੰਮ ਲਈ ਆਪਣੀ ਤਨਖਾਹ ਦੀ ਵਰਤੋਂ ਕਰਨਗੇ। ਅਜਿਹਾ ਕਰ ਕੇ ਸੰਜੇ ਗੁਪਤਾ ਦਾ ਮਕਸਦ ਅਜਿਹੇ ਹੋਣਹਾਰ ਬੱਚਿਆਂ ਨੂੰ ਮਜ਼ਬੂਤੀ ਦੇਣਾ ਹੈ, ਜੋ ਅੱਜ ਵੀ ਸਮਾਜ ਦੀਆਂ ਨਜ਼ਰਾਂ 'ਚ ਨੀਚੇ ਹਨ।
ਕੇਜਰੀਵਾਲ ਨੇ ਨਿੱਜੀ ਸਕੂਲਾਂ ਨੂੰ ਦਿੱਤੀ ਚਿਤਾਵਨੀ
NEXT STORY