ਮੁੰਬਈ (ਭਾਸ਼ਾ) - ਇਥੋਂ ਦੇ ਇਕ ਵਿਅਕਤੀ ਨੇ ਆਪਣੀ ਪਸੰਦ ਦਾ ਭੋਜਨ ਨਾ ਬਣਾ ਸਕਣ ਤੋਂ ਨਾਰਾਜ਼ ਹੋ ਕੇ ਆਪਣੇ ਇਕ ਦੋਸਤ ਦੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਘਟਨਾ ਦਹਿਸਾਰ ਇਲਾਕੇ ਵਿਚ ਇਕ ਉਸਾਰੀ ਅਧੀਨ ਇਮਾਰਤ ਵਿਚ ਵਾਪਰੀ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਖ਼ਬਰ ਪੜ੍ਹੋ- ਗੁਜਰਾਤ 'ਚ ਨਗਰ ਪਾਲਿਕਾ ਚੋਣਾਂ 'ਚ ਭਾਜਪਾ ਦੀ ਭਾਰੀ ਜਿੱਤ
ਖਬਰਾਂ ਮੁਤਾਬਕ ਪਸੰਦ ਦਾ ਭੋਜਨ ਨਾ ਬਣਾ ਸਕਣ ਕਾਰਣ ਮੁਲਜ਼ਮ ਨੇ ਆਪਣੇ ਦੋਸਤ ਨਾਲ ਝਗੜਾ ਕੀਤਾ। ਇਸ ਪਿੱਛੋਂ ਦੋਸਤ ਦੇ ਸਿਰ 'ਤੇ ਤਿੱਖੇ ਹਥਿਆਰ ਨਾਲ ਹਮਲਾ ਕੀਤਾ। ਦੋਸਤ ਦੇ ਮੌਕੇ 'ਤੇ ਹੀ ਮੌਤ ਹੋ ਗਈ। ਮੁਲਜ਼ਮ ਨੇ ਬਚਾਉਣ ਆਏ ਇਕ ਹੋਰ ਵਿਅਕਤੀ 'ਤੇ ਵੀ ਹਮਲਾ ਕੀਤਾ ਅਤੇ ਉਹ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਾਇਆ ਗਿਆ ਹੈ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
‘ਕਿਸਾਨ ਅੰਦਲਨ: ਮੌਸਮ ਦੇ ਨਾਲ ਬਦਲਿਆ ਨਜ਼ਾਰਾ, ਧਰਨੇ ’ਤੇ ਹੁਣ ਠੰਡਾਈ ਤੇ ਜੂਸ’
NEXT STORY