ਕਰਨਾਲ- ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਕੈਮਲਾ ਪਿੰਡ 'ਚ ਪ੍ਰਦਰਸ਼ਨਕਾਰੀ ਕਿਸਾਨਾਂ ਵਲੋਂ 'ਕਿਸਾਨ ਮਹਾਪੰਚਾਇਤ' ਪ੍ਰੋਗਰਾਮ ਸਥਾਨ 'ਤੇ ਭੰਨ-ਤੋੜ ਕਰਨ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਪ੍ਰੈੱਸ ਕਾਨਫਰੰਸ ਕਰ ਕੇ ਆਪਣੀ ਗੱਲ ਰੱਖੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਿਸਾਨ ਨੇਤਾ ਗੁਰਮਾਨ ਸਿੰਘ ਚਢੂਨੀ, ਕਾਂਗਰਸ ਅਤੇ ਕਮਿਊਨਿਸਟਾਂ ਨੇ ਕਿਸਾਨਾਂ ਨੂੰ ਭੜਕਾਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਲੋਕਤੰਤਰ ਹੈ ਅਤੇ ਸਾਰਿਆਂ ਨੂੰ ਆਪਣੀਆਂ ਗੱਲਾਂ ਰੱਖਣ ਦਾ ਪੂਰਾ ਹੱਕ ਹੈ। ਦੱਸਣਯੋਗ ਹੈ ਕਿ 'ਕਿਸਾਨ ਮਹਾਪੰਚਾਇਤ' 'ਚ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਲੋਕਾਂ ਨੂੰ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਫ਼ਾਇਦੇ ਦੱਸਣ ਵਾਲੇ ਸਨ ਪਰ ਕਿਸਾਨਾਂ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਇਹ ਪੰਚਾਇਤ ਰੱਦ ਕਰਨੀ ਪਈ।
ਸਾਡੇ ਦੇਸ਼ 'ਚ ਇਕ ਮਜ਼ਬੂਤ ਲੋਕਤੰਤਰ ਹੈ
ਖੱਟੜ ਨੇ ਕਿਹਾ,''ਅੰਦੋਲਨ ਕਰਨ ਵਾਲੇ ਨੇਤਾਵਾਂ ਨਾਲ ਗੱਲਬਾਤ ਹੋ ਗਈ ਸੀ ਅਤੇ ਫ਼ਿਰ ਸਹਿਮਤੀ ਬਣੀ ਸੀ ਕਿ ਉਹ ਕੋਈ ਵਿਰੋਧ ਨਹੀਂ ਕਰਨਗੇ। ਰੈਲੀ 'ਚ 5 ਹਜ਼ਾਰ ਲੋਕ ਹਾਜ਼ਰ ਸਨ। ਸਾਡੇ ਦੇਸ਼ 'ਚ ਇਕ ਮਜ਼ਬੂਤ ਲੋਕਤੰਤਰ ਹੈ ਅਤੇ ਸਾਰਿਆਂ ਨੂੰ ਗੱਲ ਕਰਨ ਦਾ ਅਧਿਕਾਰ ਹੈ। ਅਸੀਂ ਕਿਸਾਨ ਨੇਤਾਵਾਂ ਦੇ ਬਿਆਨਾਂ, ਅੰਦੋਲਨਾਂ ਨੂੰ ਨਹੀਂ ਰੋਕਿਆ। ਅੰਦੋਲਨ 'ਚ ਕਈ ਤਰ੍ਹਾਂ ਦੀ ਸਰਕਾਰ ਨੇ ਵਿਵਸਥਾ ਵੀ ਕੀਤੀ ਹੈ। ਇਹ ਚੰਗਾ ਨਹੀਂ ਹੈ ਕਿ ਲੋਕਤੰਤਰ 'ਚ ਕੋਈ ਕਿਸੇ ਦੀ ਗੱਲ ਨੂੰ ਰੋਕੇ। ਕਿਸਾਨ ਦਾ ਇਹ ਸੁਭਾਅ ਨਹੀਂ ਹੋ ਸਕਦਾ ਹੈ। ਇਸ ਤਰ੍ਹਾਂ ਦੀ ਘਟਨਾ ਨਾਲ ਉਸ ਦੀ ਬਦਨਾਮੀ ਹੋਈ ਹੈ।''
ਗੁਰਨਾਮ ਸਿੰਘ ਚਢੂਨੀ ਨੇ ਲੋਕਾਂ ਨੂੰ ਉਕਸਾਇਆ
ਮਨੋਹਰ ਖੱਟੜ ਨੇ ਕਿਹਾ ਕਿ ਜੇਕਰ ਮੈਂ ਇਸ ਲਈ ਕਿਸੇ ਨੂੰ ਜ਼ਿੰਮੇਵਾਰ ਠਹਿਰਾਉਣਾ ਹੈ ਤਾਂ ਗੁਰਨਾਮ ਸਿੰਘ ਚਢੂਨੀ (ਭਾਰਤੀ ਕਿਸਾਨ ਯੂਨੀਅਨ ਮੁਖੀ) ਹਨ। ਜਿਨ੍ਹਾਂ ਦਾ ਇਕ ਵੀਡੀਓ ਕੱਲ ਤੋਂ ਘੁੰਮ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਉਕਸਾਉਣ ਦਾ ਕੰਮ ਕੀਤਾ ਹੈ। ਇਸ ਅੰਦੋਲਨ ਦੇ ਪਿੱਛੇ ਕਾਂਗਰਸ, ਕਮਿਊਨਿਸਟਾਂ ਦਾ ਵੱਡਾ ਹੱਥ ਹੈ। ਕਾਂਗਰਸ ਦੇ ਬਿਆਨ ਉਕਸਾਉਣ ਵਾਲੇ ਆ ਰਹੇ ਹਨ। ਜੋ ਨੇਤਾ ਗੱਲਬਾਤ 'ਚ ਜਾਂਦੇ ਹਨ, ਉਹ ਸਾਰੇ ਕਮਿਊਨਿਸਟ ਵਿਚਾਰਧਾਰਾ ਵਾਲੇ ਹਨ। ਜੇਕਰ ਇਹ ਸਾਰੇ ਸੋਚ ਰਹੇ ਹਨ ਕਿ ਇਸ ਦੇ ਜ਼ੋਰ 'ਤੇ ਪੈਰ ਜਮ੍ਹਾ ਲੈਣਗੇ ਤਾਂ ਇਨ੍ਹਾਂ ਨੂੰ ਭੁੱਲ ਜਾਣਾ ਚਾਹੀਦਾ।
ਕਿਸਾਨਾਂ ਲਈ ਪੀ.ਐੱਮ. ਮੋਦੀ ਨੇ ਬਹੁਤ ਕੁਝ ਕੀਤਾ
ਕਿਸਾਨਾਂ ਲਈ ਆਖ਼ਰ ਪ੍ਰਧਾਨ ਮੰਤਰੀ ਨੇ ਕੀ ਕੁਝ ਨਹੀਂ ਕੀਤਾ। ਉਨ੍ਹਾਂ ਨੇ ਸਭ ਕੁਝ ਕੀਤਾ। ਕੋਈ ਨਹੀਂ ਕਹੇਗਾ ਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ। ਸ਼ੁਰੂਆਤ 'ਚ ਵਿਰੋਧ ਹੁੰਦਾ ਹੈ। ਜਿਵੇਂ ਜੀ.ਐੱਸ.ਟੀ. ਦਾ ਸ਼ੁਰੂਆਤ 'ਚ ਕਾਫ਼ੀ ਵਿਰੋਧ ਹੋਇਆ ਸੀ ਪਰ ਹੁਣ ਇਕ ਟੈਕਸ ਹੋਣ ਕਾਰਨ ਕਾਫ਼ੀ ਰਾਹਤ ਹੁੰਦੀ ਹੈ। ਵਪਾਰੀ ਵੀ ਕਾਫ਼ੀ ਖੁਸ਼ ਹੋਏ ਹਨ। ਉੱਥੇ ਹੀ 90 ਦੇ ਦਹਾਕੇ 'ਚ ਵੀ ਆਰਥਿਕ ਉਦਾਰਵਾਦ ਦਾ ਵੀ ਕਾਫ਼ੀ ਵਿਰੋਧ ਕੀਤਾ ਗਿਆ ਸੀ, ਜਦੋਂ ਕਿ ਇਹ ਕਾਫ਼ੀ ਸਫ਼ਲ ਮੰਨਿਆ ਜਾਂਦਾ ਹੈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕਿਸਾਨ ਅੰਦੋਲਨ: ‘ਮੀਂਹ, ਠੰਡੇ ਮੌਸਮ ’ਚ ਟਰਾਲੀ-ਟਰੈਕਟਰ ਕਿਸਾਨਾਂ ਦੀ ਬਣੇ ਢਾਲ’
NEXT STORY