ਗੁਹਾਟੀ—ਆਸਾਮ ਵਿਚ ਇਕ ਅਜਿਹੇ 'ਕਿਸਿੰਗ' ਬਾਬਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਇਲਾਜ ਦੇ ਬਹਾਨੇ ਔਰਤਾਂ ਨੂੰ ਗਲੇ ਲਾ ਕੇ ਉਨ੍ਹਾਂ ਦੇ ਚੁੰਮਣ ਲੈਂਦਾ ਸੀ।
ਰਾਮ ਪ੍ਰਕਾਸ਼ ਚੌਹਾਨ ਨਾਮੀ ਉਕਤ 'ਕਿਸਿੰਗ ਬਾਬਾ' ਨੂੰ ਭੋਰਤਾਲੁਪ ਪਿੰਡ ਵਿਚੋਂ ਗ੍ਰਿਫਤਾਰ ਕੀਤਾ ਗਿਆ ਹੈ। ਬਾਬਾ ਆਪਣੇ ਕਥਿਤ ਚਮਤਕਾਰੀ ਚੁੰਮਣ ਨਾਲ ਸਰੀਰਕ ਅਤੇ ਮਾਨਸਿਕ ਬੀਮਾਰੀਆਂ ਨੂੰ ਖਤਮ ਕਰਨ ਦਾ ਦਾਅਵਾ ਕਰਦਾ ਸੀ। ਉਸਦਾ ਕਹਿਣਾ ਸੀ ਕਿ ਉਹ ਖੁਦ ਅਲੌਕਿਕ ਸ਼ਕਤੀਆਂ ਭਗਵਾਨ ਵਿਸ਼ਨੂ ਕੋਲੋਂ ਹਾਸਲ ਕਰਦਾ ਹੈ ਅਤੇ ਵਿਆਹ ਨਾਲ ਸਬੰਧਤ ਕਿਸੇ ਤਰ੍ਹਾਂ ਦੀ ਮਦਦ ਮੰਗਣ ਵਾਲੀ ਔਰਤ ਨੂੰ ਠੀਕ ਕਰ ਦਿੰਦਾ ਹੈ। ਬਾਬਾ ਨੇ ਇਕ ਮਹੀਨਾ ਪਹਿਲਾਂ 'ਇਲਾਜ' ਸ਼ੁਰੂ ਕੀਤਾ ਸੀ। ਇਲਾਜ ਦੇ ਬਹਾਨੇ ਅੰਧਵਿਸ਼ਵਾਸ ਦਾ ਸ਼ਿਕਾਰ ਵੱਖ-ਵੱਖ ਔਰਤਾਂ ਦਾ ਉਸਨੇ ਸ਼ੋਸ਼ਣ ਕੀਤਾ।
ਅਸਲ ਵਿਚ ਮੋਰੀਗਾਮ ਜਿਥੋਂ ਦਾ ਇਹ ਬਾਬਾ ਰਹਿਣ ਵਾਲਾ ਹੈ, ਦੇ ਲੋਕ ਸਦੀਆਂ ਤੋਂ ਕਾਲੇ ਜਾਦੂ 'ਤੇ ਭਰੋਸਾ ਕਰਦੇ ਹਨ। ਇਸੇ ਕਾਰਨ ਵੱਖ-ਵੱਖ ਔਰਤਾਂ ਇਸ ਬਾਬੇ ਦੀਆਂ ਗੱਲਾਂ ਵਿਚ ਆ ਗਈਆਂ। ਇਸ ਪਿੰਡ ਵਿਚ ਸਾਖਰਤਾ ਦੀ ਦਰ ਵੀ ਬਹੁਤ ਘੱਟ ਹੋਣ ਕਾਰਨ ਲੋਕ ਜਲਦੀ ਹੀ ਗੁੰਮਰਾਹ ਹੋ ਜਾਂਦੇ ਹਨ।
ਵਿਆਹ ਦੇ 2 ਸਾਲ ਬਾਅਦ ਪਤੀ ਨੇ ਕੀਤਾ ਦੂਜਾ ਨਿਕਾਹ, ਪਹਿਲੀ ਪਤਨੀ ਨੇ ਕੀਤੀ ਖੁਦਕੁਸ਼ੀ
NEXT STORY