ਨੈਸ਼ਨਲ ਡੈਸਕ— ਚਿਪਕੋ ਅੰਦੋਲਨ ਦੀ 45ਵੀਂ ਵਰ੍ਹੇਗੰਢ ਨੂੰ ਗੂਗਲ ਨੇ ਡੂਡਲ ਬਣਾ ਕੇ ਯਾਦ ਕੀਤਾ ਹੈ। ਇਸ ਅੰਦੋਲਨ ਦੀ ਸ਼ੁਰੂਆਤ 1973 'ਚ ਭਾਰਤ ਦੇ ਪ੍ਰਸਿੱਧ ਵਾਤਾਵਰਣਵਾਦੀ ਸੁੰਦਰਲਾਲ ਬਹੁਗੁਣਾ, ਚੰਡੀਪ੍ਰਸਾਦ ਭੱਟ ਅਤੇ ਗੌਰਾ ਦੇਵੀ ਦੀ ਅਗਵਾਈ 'ਚ ਹੋਈ ਸੀ। ਅੰਦੋਲਨ ਦੀ ਸ਼ੁਰੂਆਤ ਉਤਰਾਖੰਡ ਦੇ ਚਮੋਲੀ ਜ਼ਿਲੇ ਤੋਂ ਹੋਈ ਸੀ। ਉਸ ਸਮੇਂ ਉੱਤਰ ਪ੍ਰਦੇਸ਼ 'ਚ ਪੈਣ ਵਾਲੀ ਅਲਕਨੰਦਾ ਘਾਟੀ ਦੇ ਮੰਡਲ ਪਿੰਡ 'ਚ ਲੋਕਾਂ ਨੇ ਇਹ ਅੰਦੋਲਨ ਸ਼ੁਰੂ ਕੀਤਾ। 1973 'ਚ ਜੰਗਲਾਤ ਵਿਭਾਗ ਦੇ ਠੇਕੇਦਾਰਾਂ ਨੇ ਜੰਗਲਾਂ ਦੇ ਦਰੱਖਤਾਂ ਦੀ ਕਟਾਈ ਸ਼ੁਰੂ ਕਰ ਦਿੱਤੀ ਸੀ। ਜੰਗਲਾਂ ਨੂੰ ਇਸ ਤਰ੍ਹਾਂ ਕੱਟਦੇ ਦੇਖ ਕਿਸਾਨਾਂ ਨੇ ਵੱਡੀ ਗਿਣਤੀ 'ਚ ਇਸ ਦਾ ਵਿਰੋਧ ਕੀਤਾ ਅਤੇ ਚਿਪਕੋ ਅੰਦੋਲਨ ਦੀ ਸ਼ੁਰੂਆਤ ਹੋਈ।
ਕੀ ਸੀ ਚਿਪਕੋ ਅੰਦੋਲਨ
ਚਿਪਕੋ ਅੰਦੋਲਨ ਇਕ ਵਾਤਾਵਰਣ-ਰੱਖਿਆ ਦਾ ਅੰਦੋਲਨ ਸੀ। ਕਿਸਾਨਾਂ ਨੇ ਦਰੱਖਤਾਂ ਦੀ ਕਟਾਈ ਦਾ ਵਿਰੋਧ ਕਰਨ ਲਈ ਇਸ ਨੂੰ ਸ਼ੁਰੂ ਕੀਤਾ ਸੀ। ਇਸ ਅੰਦੋਲਨ ਦੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸ ਸਮੇਂ ਪੁਰਸ਼ਾਂ ਦੇ ਮੁਕਾਬਲੇ ਇਸ 'ਚ ਔਰਤਾਂ ਨੇ ਭਾਰੀ ਗਿਣਤੀ 'ਚ ਹਿੱਸਾ ਲਿਆ ਸੀ। ਇਹ ਅੰਦੋਲਨ ਉੱਤਰ ਪ੍ਰਦੇਸ਼ ਦੇ ਚਮੋਲੀ ਜ਼ਿਲੇ 'ਚ ਸ਼ੁਰੂ ਹੋਇਆ। ਇਕ ਦਹਾਕੇ ਦੇ ਅੰਦਰ ਇਹ ਪੂਰੇ ਉਤਰਾਖੰਡ ਖੇਤਰ 'ਚ ਫੈਲ ਗਿਆ। ਉਤਰਾਖੰਡ ਪਹਿਲਾਂ ਯੂ.ਪੀ. ਦਾ ਹੀ ਹਿੱਸਾ ਸੀ। ਚਿਪਕੋ ਅੰਦੋਲਨ ਦੇ ਨਾਂ ਨਾਲ ਹੀ ਸਪੱਸ਼ਟ ਹੈ ਕਿ ਉਦੋਂ ਜਦੋਂ ਵੀ ਕੋਈ ਦਰੱਖਤਾਂ ਨੂੰ ਕੱਟਣ ਆਉਂਦਾ ਸੀ ਤਾਂ ਅੰਦੋਲਨਕਾਰੀ ਦਰੱਖਤਾਂ ਨਾਲ ਚਿਪਕ ਜਾਂਦੇ ਸਨ।
ਅੰਦੋਲਨ ਨਾਲ ਖੁੱਲ੍ਹੀ ਸਰਕਾਰ ਦੀ ਅੱਖ
ਇਸ ਅੰਦੋਲਨ ਦੀ ਮੁੱਖ ਉਪਲੱਬਧੀ ਇਹ ਰਹੀ ਕਿ ਇਸ ਨੇ ਕੇਂਦਰੀ ਰਾਜਨੀਤੀ ਦੇ ਏਜੰਡੇ 'ਚ ਵਾਤਾਵਰਣ ਨੂੰ ਇਕ ਗੰਭੀਰ ਮੁੱਦਾ ਬਣਾ ਦਿੱਤਾ ਸੀ। ਉੱਤਰ ਪ੍ਰਦੇਸ਼ (ਮੌਜੂਦਾ ਉਤਰਾਖੰਡ) 'ਚ ਇਸ ਅੰਦੋਲਨ ਨੇ 1980 'ਚ ਉਦੋਂ ਇਕ ਵੱਡੀ ਜਿੱਤ ਹਾਸਲ ਕੀਤੀ, ਜਦੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪ੍ਰਦੇਸ਼ ਦੇ ਹਿਮਾਲੀਜ ਜੰਗਲਾਂ 'ਚ ਦਰੱਖਤਾਂ ਦੀ ਕਟਾਈ 'ਤੇ 15 ਸਾਲਾਂ ਲਈ ਰੋਕ ਲਗਾ ਦਿੱਤੀ। ਬਾਅਦ ਦੇ ਸਾਲਾਂ 'ਚ ਇਹ ਅੰਦੋਲਨ ਪੂਰਬ 'ਚ ਬਿਹਾਰ, ਪੱਛਮ 'ਚ ਰਾਜਸਥਾਨ, ਉਤਰ 'ਚ ਹਿਮਾਚਲ ਪ੍ਰਦੇਸ਼, ਦੱਖਣ 'ਚ ਕਰਨਾਟਕ ਅਤੇ ਮੱਧ ਭਾਰਤ 'ਚ ਵਿੰਧਯ ਤੱਕ ਫੈਲ ਗਿਆ ਸੀ। ਉੱਤਰ ਪ੍ਰਦੇਸ਼ 'ਚ ਪਾਬੰਦੀ ਤੋਂ ਇਲਾਵਾ ਇਹ ਅੰਦੋਲਨ ਪੱਛਮੀ ਘਾਟ ਅਤੇ ਵਿੰਧਯ ਪਰਬਤਮਾਲਾ 'ਚ ਦਰੱਖਤਾਂ ਦੀ ਕਟਾਈ ਨੂੰ ਰੋਕਣ 'ਚ ਸਫ਼ਲ ਰਿਹਾ। ਨਾਲ ਹੀ ਇਹ ਲੋਕਾਂ ਦੀਆਂ ਜ਼ਰੂਰਤਾਂ ਅਤੇ ਵਾਤਾਵਰਣ ਦੇ ਪ੍ਰਤੀ ਵਧ ਸਾਵਧਾਨ ਕੁਦਰਤੀ ਸਰੋਤ ਨੀਤੀ ਲਈ ਦਬਾਅ ਬਣਾਉਣ 'ਚ ਵੀ ਸਫ਼ਲ ਰਿਹਾ।
ਮਮਤਾ ਦਾ ਤਿੱਖਾ ਹਮਲਾ, ਕਦੀ ਰਾਮ ਨੂੰ ਬੰਦੂਕ ਨਾਲ ਦੇਖਿਆ ਹੈ?
NEXT STORY