ਨਵੀਂ ਦਿੱਲੀ : ਅਯੁੱਧਿਆ 'ਚ ਭਗਵਾਨ ਸ਼੍ਰੀ ਰਾਮ ਮੰਦਰ ਦਾ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਅੱਜ ਯਾਨੀ 22 ਜਨਵਰੀ 2024 ਨੂੰ ਹੋ ਗਿਆ ਹੈ। ਰਾਮਲਲਾ ਪਵਿੱਤਰ ਅਤੇ ਵਿਸ਼ਾਲ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਅਯੁੱਧਿਆ ਵਿੱਚ ਹੋਇਆ ਹੈ ਅਤੇ ਲਕਸ਼ਮੀਕਾਂਤ ਦੀਕਸ਼ਿਤ ਵਲੋਂ ਰਾਮਲਲਾ ਪ੍ਰਾਣ ਪ੍ਰਤਿਸ਼ਠਾ ਦੀ ਪੂਜਾ ਕੀਤੀ ਗਈ ਹੈ। ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਲਈ ਦੇਸ਼ ਭਰ ਤੋਂ 8 ਹਜ਼ਾਰ ਤੋਂ ਵੱਧ ਵਿਸ਼ੇਸ਼ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - Ram Mandir:ਹੁਣ ਹਰ ਰੋਜ਼ 4 ਵਜੇ ਉੱਠਣਗੇ ਰਾਮਲਲਾ, ਹਰ ਘੰਟੇ ਲਗੇਗਾ ਭੋਗ, 14 ਘੰਟੇ ਸ਼ਰਧਾਲੂਆਂ ਨੂੰ ਦੇਣਗੇ ਦਰਸ਼ਨ
ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਲਈ 121 ਪੁਜਾਰੀਆਂ ਦੀ ਟੀਮ ਕੀਤੀ ਤਿਆਰ
ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੀ ਸ਼ੁਰੂਆਤ ਦੁਪਹਿਰ 12.30 ਵਜੇ ਹੋਈ ਹੈ, ਜੋ 1 ਵਜੇ ਤੱਕ ਜਾਰੀ ਰਹੀ। ਹਾਲਾਂਕਿ ਪ੍ਰਾਣ ਪ੍ਰਤਿਸ਼ਠਾ ਦਾ ਸ਼ੁਭ ਸਮਾਂ ਸਿਰਫ਼ 84 ਸਕਿੰਟ ਦਾ ਸੀ। ਇਸ ਸਮਾਗਮ ਦੀ ਰਸਮ ਨੂੰ ਨਿਭਾਉਣ ਲਈ 121 ਪੁਜਾਰੀਆਂ ਦੀ ਟੀਮ ਤਿਆਰ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਮੁੱਖ ਪੁਜਾਰੀ ਲਕਸ਼ਮੀਕਾਂਤ ਦੀਕਸ਼ਿਤ ਸਨ। ਉਹਨਾਂ ਵਲੋਂ ਖ਼ਾਸ ਪੂਜਾ-ਪਾਠ ਕੀਤਾ ਗਿਆ ਸੀ।
ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ
ਜਾਣੋ ਕੌਣ ਹਨ ਲਕਸ਼ਮੀਕਾਂਤ ਦੀਕਸ਼ਿਤ
ਲਕਸ਼ਮੀਕਾਂਤ ਦੀਕਸ਼ਿਤ ਵਾਰਾਣਸੀ ਦੇ ਮੇਰਘਾਟ ਵਿੱਚ ਸਥਿਤ ਸੰਗਵੇਦਾ ਕਾਲਜ ਦੇ ਇੱਕ ਸੀਨੀਅਰ ਪ੍ਰੋਫੈਸਰ ਹਨ। ਸੰਗਵੇਦ ਕਾਲਜ ਦੀ ਸਥਾਪਨਾ ਕਾਸ਼ੀ ਦੇ ਰਾਜੇ ਦੀ ਮਦਦ ਨਾਲ ਕੀਤੀ ਗਈ ਸੀ। ਪੰਡਿਤ ਲਕਸ਼ਮੀਕਾਂਤ ਕਾਸ਼ੀ ਵਿੱਚ ਯਜੁਰਵੇਦ ਦੇ ਚੰਗੇ ਵਿਦਵਾਨਾਂ ਵਿੱਚ ਗਿਣੇ ਜਾਂਦੇ ਹਨ। ਉਸ ਨੇ ਪੂਜਾ-ਪਾਠ ਦੀ ਵਿਧੀ ਵਿਚ ਵੀ ਮੁਹਾਰਤ ਹਾਸਲ ਕੀਤੀ ਹੈ। ਲਕਸ਼ਮੀਕਾਂਤ ਦੀਕਸ਼ਿਤ ਨੇ ਆਪਣੇ ਚਾਚਾ ਗਣੇਸ਼ ਦੀਕਸ਼ਿਤ ਭੱਟ ਤੋਂ ਵੇਦਾਂ ਅਤੇ ਰੀਤੀ ਰਿਵਾਜਾਂ ਦੀ ਸ਼ੁਰੂਆਤ ਕੀਤੀ ਸੀ। ਪੰਡਿਤ ਲਕਸ਼ਮੀਕਾਂਤ ਦੇ ਪੂਰਵਜ ਪ੍ਰਸਿੱਧ ਪੰਡਿਤ ਗਾਗਾ ਭੱਟ ਵੀ ਹਨ, ਜਿਨ੍ਹਾਂ ਨੇ 17ਵੀਂ ਸਦੀ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਤਾਜਪੋਸ਼ੀ ਕੀਤੀ ਸੀ। ਲਕਸ਼ਮੀਕਾਂਤ ਦੀਕਸ਼ਿਤ ਦੀ ਪ੍ਰਧਾਨਗੀ ਹੇਠ 121 ਪੰਡਿਤਾਂ ਦੀ ਟੀਮ 16 ਜਨਵਰੀ ਤੋਂ ਪ੍ਰਾਣ ਪ੍ਰਤਿਸ਼ਠਾ ਦੀਆਂ ਰਸਮਾਂ ਕਰ ਰਹੀ ਹੈ। ਇਸ ਟੀਮ ਵਿੱਚ ਕਾਸ਼ੀ ਦੇ 40 ਤੋਂ ਵੱਧ ਵਿਦਵਾਨ ਸ਼ਾਮਲ ਹਨ।
ਇਹ ਵੀ ਪੜ੍ਹੋ - ਰਾਮ ਮੰਦਰ ਦੇ ਨਾਂ 'ਤੇ ਮੁਫ਼ਤ ਰੀਚਾਰਜ ਤੇ ਪ੍ਰਸ਼ਾਦ ਦਾ ਕੀ ਤੁਹਾਨੂੰ ਆਇਆ ਹੈ 'ਲਿੰਕ'? ਤਾਂ ਹੋ ਜਾਵੋ ਸਾਵਧਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਿਆਨਕ ਸੜਕ ਹਾਦਸਾ, ਡਿਵਾਈਡਰ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, 5 ਦੋਸਤਾਂ ਦੀ ਇਕੱਠਿਆਂ ਹੋਈ ਮੌਤ
NEXT STORY