ਨੈਸ਼ਨਲ ਡੈਸਕ : ਅਯੁੱਧਿਆ 'ਚ ਭਗਵਾਨ ਸ਼੍ਰੀ ਰਾਮ ਮੰਦਰ ਦਾ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਅੱਜ ਯਾਨੀ 22 ਜਨਵਰੀ 2024 ਨੂੰ ਹੋ ਗਿਆ ਹੈ। ਰਾਮਲਲਾ ਦੇ ਨਿਵਾਸ ਦਾ ਇਹ ਪਵਿੱਤਰ ਅਤੇ ਵਿਸ਼ਾਲ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਅਯੁੱਧਿਆ ਵਿੱਚ ਹੋਇਆ ਹੈ। ਇਸ ਪ੍ਰੋਗਰਾਮ ਨੂੰ ਲੈ ਕੇ ਰਾਮ ਮੰਦਰ ਵਿਚ ਸ਼ਾਨਦਾਰ ਤਿਆਰੀਆਂ ਕੀਤੀਆਂ ਗਈਆਂ ਹਨ। ਦੂਜੇ ਪਾਸੇ ਦੁਨੀਆ ਭਰ ਦੇ ਰਾਮ ਭਗਤਾਂ 'ਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਇਸ ਖ਼ਾਸ ਮੌਕੇ 'ਤੇ ਅਯੱਧਿਆ ਨੂੰ ਰੰਗ-ਬਿਰੰਗੇ ਫੁੱਲਾਂ ਅਤੇ ਰੌਸ਼ਨੀਆਂ ਨਾਲ ਚਮਕਿਆ ਗਿਆ।
ਇਹ ਵੀ ਪੜ੍ਹੋ - ਹੱਥਾਂ ਦੇ ਜ਼ੋਰ ਨਾਲ ਅਯੁੱਧਿਆ ਲਈ ਰਵਾਨਾ ਹੋਇਆ ਇਹ ਰਾਮ ਭਗਤ, ਸ਼ਰਧਾ ਦੇਖ ਲੋਕ ਹੋਏ ਹੈਰਾਨ (ਵੀਡੀਓ)
ਰਾਮਲਲਾ ਦੀ ਪੂਜਾ ਤੇ ਸ਼ਿੰਗਾਰ ਦੀ ਤਿਆਰੀ ਦਾ ਸਮਾਂ ਤੈਅ
ਦੱਸ ਦੇਈਏ ਕਿ ਅਯੁੱਧਿਆ 'ਚ ਸ਼੍ਰੀ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਬਾਅਦ 23 ਜਨਵਰੀ ਤੋਂ ਰਾਮ ਮੰਦਰ 'ਚ ਰਾਮਲਲਾ ਦੀ ਪੂਜਾ ਕਰਨ ਦਾ ਸਮਾਂ ਤੈਅ ਹੋ ਗਿਆ ਹੈ। ਇਸਦੇ ਲਈ ਸ਼੍ਰੀ ਰਾਮੋਪਾਸਨਾ ਨਾਮ ਦਾ ਇੱਕ ਕੋਡ ਬਣਾਇਆ ਗਿਆ ਹੈ। ਨਿਯਮਾਂ ਮੁਤਾਬਕ ਸਵੇਰੇ 3 ਵਜੇ ਤੋਂ ਪੂਜਾ ਅਤੇ ਸ਼ਿੰਗਾਰ ਦੀ ਤਿਆਰੀ ਕੀਤੀ ਜਾਵੇਗੀ। ਰਾਮਲਲਾ ਨੂੰ 4 ਵਜੇ ਜਗਾਇਆ ਜਾਵੇਗਾ। ਪਹਿਲਾਂ ਵੀ ਪੰਜ ਵਾਰ ਆਰਤੀ ਹੁੰਦੀ ਸੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੋਵੇਗੀ।
ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ
ਰਾਮਲਲਾ ਨੂੰ ਹਰ ਘੰਟੇ ਲਗਾਇਆ ਜਾਵੇਗਾ ਫਲ ਅਤੇ ਦੁੱਧ ਦਾ ਭੋਗ
ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਦੱਸਿਆ ਕਿ ਰਾਮਲਲਾ ਨੂੰ ਹਰ ਘੰਟੇ ਫਲ ਅਤੇ ਦੁੱਧ ਦਾ ਭੋਗ ਲਗਾਇਆ ਜਾਵੇਗਾ। ਸ਼੍ਰੀ ਰਾਮ ਜੀ ਦਾ ਇਹ ਮੰਦਰ ਹਰ ਰੋਜ਼ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹਾ ਰਹੇਗਾ। ਦੱਸ ਦੇਈਏ ਕਿ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਵੱਡੀ ਗਿਣਤੀ ਵਿਚ ਸ਼ਰਧਾਲੂ ਆ ਸਕਦੇ ਹਨ, ਜਿਸ ਨੂੰ ਦੇਖਦੇ ਹੋਏ ਮੰਦਰ ਵਿਚ ਦਰਸ਼ਨਾਂ ਦਾ ਸਮਾਂ 14-15 ਘੰਟੇ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ - ਰਾਮ ਮੰਦਰ ਦੇ ਨਾਂ 'ਤੇ ਮੁਫ਼ਤ ਰੀਚਾਰਜ ਤੇ ਪ੍ਰਸ਼ਾਦ ਦਾ ਕੀ ਤੁਹਾਨੂੰ ਆਇਆ ਹੈ 'ਲਿੰਕ'? ਤਾਂ ਹੋ ਜਾਵੋ ਸਾਵਧਾਨ
ਦਿਨਾਂ ਦੇ ਹਿਸਾਬ ਨਾਲ ਰਾਮਲਲਾ ਨੂੰ ਪੁਆਏ ਜਾਣਗੇ ਕੱਪੜੇ
ਰਾਮ ਮੰਦਰ ਦੇ ਪੁਜਾਰੀ ਸਤੇਂਦਰ ਦਾਸ ਨੇ ਦੱਸਿਆ ਕਿ 1949 'ਚ ਪ੍ਰਗਟ ਹੋਏ ਸ਼੍ਰੀ ਰਾਮ ਲੱਲਾ ਦੇ ਕੱਪੜਿਆਂ ਦਾ ਰੰਗ ਦਿਨ ਮੁਤਾਬਕ ਹੀ ਰਹੇਗਾ। ਇਹ ਪਰੰਪਰਾ ਨਵੇਂ ਮੰਦਰ ਵਿੱਚ ਵੀ ਜਾਰੀ ਰਹੇਗੀ। ਰਾਮਲਲਾ ਆਮ ਦਿਨਾਂ ਵਿਚ ਸੋਮਵਾਰ ਨੂੰ ਚਿੱਟੇ ਕੱਪੜੇ ਪਾਉਂਦੇ ਹਨ ਪਰ ਖ਼ਾਸ ਮੌਕਿਆਂ 'ਤੇ ਉਹ ਪੀਲੇ ਕੱਪੜੇ ਧਾਰਨ ਕਰਦੇ ਹਨ। ਰਾਮਲਲਾ ਮੰਗਲਵਾਰ ਨੂੰ ਲਾਲ, ਬੁੱਧਵਾਰ ਨੂੰ ਹਰਾ, ਵੀਰਵਾਰ ਨੂੰ ਪੀਲਾ, ਸ਼ੁੱਕਰਵਾਰ ਨੂੰ ਹਲਕਾ ਪੀਲਾ ਜਾਂ ਕਰੀਮ ਰੰਗ, ਸ਼ਨੀਵਾਰ ਨੂੰ ਨੀਲਾ ਅਤੇ ਐਤਵਾਰ ਨੂੰ ਗੁਲਾਬੀ ਕੱਪੜੇ ਧਾਰਨ ਕਰਨਗੇ। ਰਾਮ ਮੰਦਰ ਵਿਚ ਸਥਾਪਿਤ ਕੀਤੇ ਗਏ ਰਾਮਲਲਾ ਲਈ ਰਾਮ ਮੰਦਰ ਟਰੱਸਟ ਨੇ ਹੈਰੀਟੇਜ ਐਂਡ ਹੈਂਡਵੀਵਿੰਗ ਰਿਵਾਈਵਲ ਚੈਰੀਟੇਬਲ ਟਰੱਸਟ ਪੁਣੇ ਤੋਂ ਹੈਂਡਲੂਮ 'ਤੇ ਕੱਪੜੇ ਤਿਆਰ ਕਰਵਾਏ ਹਨ। ਦੇਸ਼ ਦੇ 10-15 ਲੱਖ ਕਾਰੀਗਰ ਉਨ੍ਹਾਂ ਦੀ ਬੁਣਾਈ ਵਿੱਚ ਸ਼ਾਮਲ ਸਨ।
ਇਹ ਵੀ ਪੜ੍ਹੋ - Ram Mandir Ayodhya: ਜਾਣੋ ਕੌਣ ਹਨ ਰਾਮ ਮੰਦਰ 'ਚ ਪੂਜਾ-ਪਾਠ ਕਰਨ ਵਾਲੇ 'ਲਕਸ਼ਮੀਕਾਂਤ ਦੀਕਸ਼ਿਤ'
23 ਜਨਵਰੀ ਤੋਂ ਬ੍ਰਹਮਾ ਮਹੂਰਤ 'ਚ ਕੀਤੀ ਜਾਵੇਗੀ ਪੂਜਾ ਅਤੇ ਸ਼ਿੰਗਾਰ ਦੀ ਤਿਆਰੀ
ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ 23 ਜਨਵਰੀ ਤੋਂ ਬ੍ਰਹਮਾ ਮਹੂਰਤ 'ਚ ਕਰੀਬ 3 ਵਜੇ ਤੋਂ ਪਵਿੱਤਰ ਅਸਥਾਨ ਦੀ ਸਾਫ-ਸਫ਼ਾਈ, ਪੂਜਾ ਅਤੇ ਸ਼ਿੰਗਾਰ ਕਰਨ ਦੀ ਤਿਆਰੀ ਕੀਤੀ ਜਾਵੇਗੀ। 3:30 ਤੋਂ 4 ਵਜੇ ਦੇ ਕਰੀਬ ਤੈਅ ਸਮੇਂ 'ਤੇ ਭਗਵਾਨ ਦੀਆਂ ਮੂਰਤੀਆਂ ਅਤੇ ਸ਼੍ਰੀਯੰਤਰ ਨੂੰ ਮੰਤਰਾਂ ਨਾਲ ਜਗਾਇਆ ਜਾਵੇਗਾ। ਫਿਰ ਮੰਗਲਾ ਆਰਤੀ ਹੋਵੇਗੀ। ਇਸ ਤੋਂ ਬਾਅਦ ਮੂਰਤੀਆਂ ਨੂੰ ਭੋਗ ਲਗਾ ਕੇ ਸ਼ਿੰਗਾਰ ਕੀਤਾ ਜਾਵੇਗਾ। ਫਿਰ 4:30 ਤੋਂ 5 ਵਜੇ ਤੱਕ ਸ਼ਿੰਗਾਰ ਆਰਤੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ - ਸ਼੍ਰੀ ਰਾਮ ਮੰਦਰ ਅਯੁੱਧਿਆ ਪ੍ਰਸਾਦ ਦੇ ਨਾਂ 'ਤੇ ਧੋਖਾਧੜੀ, Amazon ਨੂੰ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
ਰਾਮਲਲਾ ਦੇ ਸਵੇਰੇ 8 ਵਜੇ ਤੋਂ ਹੋਣਗੇ ਦਰਸ਼ਨ
ਰਾਮ ਮੰਦਰ ਵਿਚ ਆਉਣ ਵਾਲੇ ਸ਼ਰਧਾਲੂ ਰਾਮਲਲਾ ਦੇ ਸਵੇਰੇ 8 ਵਜੇ ਤੋਂ ਦਰਸ਼ਨ ਕਰ ਸਕਦੇ ਹਨ। ਇਸ ਤੋਂ ਬਾਅਦ ਦੁਪਹਿਰ 1 ਵਜੇ ਦੇ ਕਰੀਬ ਭੋਗ ਆਰਤੀ ਹੋਵੇਗੀ। ਰਾਮ ਜੀ ਦੇ ਆਰਾਮ ਕਰਨ ਦੇ ਸਮੇਂ ਦੋ ਘੰਟੇ ਦਰਸ਼ਨ ਬੰਦ ਰਹਿਣਗੇ। ਬਾਅਦ ਦੁਪਹਿਰ 3 ਵਜੇ ਤੋਂ ਦਰਸ਼ਨ ਦੁਬਾਰਾ ਸ਼ੁਰੂ ਹੋਣਗੇ, ਜੋ ਰਾਤ 10 ਵਜੇ ਤੱਕ ਜਾਰੀ ਰਹਿਣਗੇ। ਇਸ ਦੌਰਾਨ ਸ਼ਾਮ 7 ਵਜੇ ਸ਼ਾਮ ਦੀ ਆਰਤੀ ਹੋਵੇਗੀ।
ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੁੱਟੇ ਸਾਰੇ ਰਿਕਾਰਡ, ਬਣਿਆ ਇਤਿਹਾਸ, ਬੀਤੇ 24 ਘੰਟਿਆਂ 'ਚ ਗੂਗਲ ਟ੍ਰੈਂਡਸ 'ਚ ਸਿਰਫ਼ 'ਰਾਮ ਹੀ ਰਾਮ'
NEXT STORY