ਨੈਸ਼ਨਲ ਡੈਸਕ- ਕੋਲਕਾਤਾ 'ਚ ਇਸ ਵਾਰ ਦੁਰਗਾ ਪੂਜਾ 'ਚ ਇਕ ਖ਼ਾਸ ਮੂਰਤੀ ਬੇਹੱਦ ਚਰਚਾ 'ਚ ਹੈ। ਇਹ ਮੂਰਤੀ ਲਗਭਗ 13,000 ਰੀਸਾਈਕਲ ਕੀਤੇ ਪਲਾਸਟਿਕ ਪੈੱਨ ਅਤੇ ਰੀਫਿਲ ਦੀ ਵਰਤੋਂ ਕਰਕੇ ਬਣਾਈ ਗਈ ਸੀ। ਰੋਜ਼ਾਨਾ ਇਸਤੇਮਾਲ ਹੋਣ ਵਾਲੇ ਪੈੱਨਾਂ ਨੂੰ ਕਲਾ ਦਾ ਅਨੋਖਾ ਰੂਪ ਦਿੱਤਾ ਗਿਆ ਹੈ।
ਦੇਵੀ ਦੁਰਗਾ ਦੀ ਇਹ ਮੂਰਤੀ ਕੋਲਕਾਤਾ ਦੇ ਤ੍ਰਿਧਾਰਾ ਸੰਮੇਲਨੀ ਦੁਰਗਾ ਪੂਜਾ ਕੰਪਲੈਕਸ 'ਚ ਲਗਾਈ ਗਈ ਹੈ। ਕਲਾਕਾਰ ਚੰਦਰਨਾਥ ਸਾਹਾ ਨੇ ਇਹ 5.5 ਫੁੱਟ ਉੱਚੀ, 4.5 ਫੁੱਟ ਚੌੜੀ ਅਤੇ 3 ਫੁੱਟ ਡੂੰਘੀ ਮੂਰਤੀ ਬਣਾਈ ਹੈ। ਇਸ ਮੂਰਤੀ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਹਜ਼ਾਰਾਂ ਪੈੱਨਾਂ ਨੂੰ ਇਕੱਠੇ ਜੋੜ ਕੇ ਬਣਾਇਆ ਗਿਆ ਸੀ। ਪਲਾਸਟਿਕ ਦੇ ਪੈੱਨਾਂ ਨਾਲ ਇਸ ਉੱਚੀ ਮੂਰਤੀ ਨੂੰ ਬਣਾਉਣਾ ਕਲਾਕਾਰ ਚੰਦਰਨਾਥ ਸਾਹਾ ਲਈ ਕੋਈ ਆਸਾਨ ਕੰਮ ਨਹੀਂ ਸੀ।

ਮੁੱਖ ਮੂਰਤੀ ਨੂੰ ਰਸਮਾਂ ਅਨੁਸਾਰ ਵਿਸਰਜਨ ਕੀਤਾ ਜਾਵੇਗਾ, ਪਰ ਪੈੱਨਾਂ ਨਾਲ ਬਣੀ ਇਸ ਕਲਾਕ੍ਰਿਤੀ ਨੂੰ ਵਿਸਰਜਨ ਨਹੀਂ ਕੀਤਾ ਜਾਵੇਗਾ। ਦੁਰਗਾ ਪੂਜਾ ਤੋਂ ਬਾਅਦ, ਇਸ 'ਚ ਵਰਤੇ ਗਏ ਪਲਾਸਟਿਕ ਨੂੰ ਮੁੜ ਰੀਸਾਈਕਲਿੰਗ ਲਈ ਭੇਜਿਆ ਜਾਵੇਗਾ। ਇਸ ਪਲਾਸਟਿਕ ਨਾਲ ਨਵੇਂ ਜ਼ਰੂਰਤ ਦੇ ਸਾਮਾਨ ਤਿਆਰ ਕੀਤੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੋਪ ਦੇ ਸਫ਼ਲ ਆਪ੍ਰੇਸ਼ਨ ਤੋਂ ਬਾਅਦ PM ਮੋਦੀ ਨੇ ਜਲਦ ਠੀਕ ਹੋਣ ਦੀ ਕੀਤੀ ਕਾਮਨਾ
NEXT STORY