ਨੈਸ਼ਨਲ ਡੈਸਕ- ਪਿਆਰ ਇਨਸਾਨ ਤੋਂ ਕੀ ਕੁਝ ਨਹੀਂ ਕਰਵਾਉਂਦਾ। ਸ਼ਾਹਜਹਾਂ ਨੇ ਮੁਮਤਾਜ ਲਈ ਤਾਜ ਮਹਿਲ ਬਣਵਾਇਆ ਸੀ। ਮੁਹੱਬਤ ਦੀ ਇਸ ਨਿਸ਼ਾਨੀ ਨੂੰ ਵੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਕੁਝ ਅਜਿਹਾ ਹੀ ਕਰ ਵਿਖਾਇਆ ਕੋਲਕਾਤਾ 'ਚ ਰਹਿਣ ਵਾਲੇ ਇਕ ਸੇਵਾਮੁਕਤ ਸਰਕਾਰੀ ਕਰਮਚਾਰੀ ਨੇ। ਤਾਪਸ ਸ਼ਾਂਡਿਲਯ ਨਾਂ ਦੇ ਸ਼ਖ਼ਸ ਨੇ ਆਪਣੀ ਪਤਨੀ ਦੀ ਯਾਦ ਵਿਚ ਇਕ ਅਜਿਹੀ ਮੂਰਤੀ ਬਣਵਾ ਦਿੱਤੀ, ਜਿਸ ਨੂੰ ਵੇਖ ਕੇ ਤੁਸੀਂ ਵੀ ਕਹੋਗੇ ਕਿ ਇਹ ਜਿਊਂਦੀ ਜਾਗਦੀ ਇਨਸਾਨ ਹੈ।
ਇਹ ਵੀ ਪੜ੍ਹੋ- ਮਾਂ ਦੀ ਲਾਸ਼ ਨੂੰ ਮੋਢਿਆਂ 'ਤੇ ਲਿਜਾ ਰਹੇ ਪੁੱਤ ਦੀ ਮਦਦ ਕਰਨ ਵਾਲਾ ਗ੍ਰਿਫ਼ਤਾਰ, ਮਾਮਲੇ 'ਚ ਆਇਆ ਨਵਾਂ ਮੋੜ
4 ਮਈ, 2021 ਨੂੰ ਪਤਨੀ ਦੀ ਹੋਈ ਮੌਤ
ਦਰਅਸਲ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਵਿਚ ਤਾਪਸ ਨੇ ਆਪਣੀ ਪਤਨੀ ਨੂੰ ਗੁਆ ਦਿੱਤਾ। ਉਨ੍ਹਾਂ ਨੂੰ ਆਖ਼ਰੀ ਵਾਰ ਆਪਣੀ ਪਤਨੀ ਦਾ ਚਿਹਰਾ ਵੀ ਵੇਖਣਾ ਨਾ ਨਸੀਬ ਹੋਇਆ। ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਸਭ ਤੋਂ ਖ਼ਤਰਨਾਕ ਸੀ, ਜਿਸ ਕਾਰਨ ਦੁਨੀਆ ਭਰ ਵਿਚ ਸਭ ਤੋਂ ਵਧ ਮੌਤਾਂ ਹੋਈਆਂ। ਤਾਪਸ ਨੇ 4 ਮਈ, 2021 ਨੂੰ ਆਪਣੀ ਪਤਨੀ ਨੂੰ ਗੁਆ ਦਿੱਤਾ।

ਮੂਰਤੀ ਨੂੰ ਬਣਵਾਉਣ 'ਚ ਖਰਚ ਕੀਤੇ 25 ਲੱਖ ਰੁਪਏ
ਸੇਵਾਮੁਕਤ ਸਰਕਾਰੀ ਕਰਮਚਾਰੀ ਤਾਪਸ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਪਤਨੀ ਇੰਦਰਾਣੀ ਦੀ ਮੌਤ ਮਗਰੋਂ ਵੀ ਉਨ੍ਹਾਂ ਦਾ ਸਾਥ ਨਹੀਂ ਛੱਡਿਆ। ਉਨ੍ਹਾਂ ਨੇ ਇੰਦਰਾਣੀ ਦੀ ਯਾਦ ਵਿਚ ਹੂ-ਬ-ਹੂ ਦਿੱਸਣ ਵਾਲੀ ਇਕ ਸਿਲੀਕਾਨ ਦੀ ਮੂਰਤੀ ਬਣਵਾਈ। ਇਸ ਮੂਰਤੀ ਨੂੰ ਬਣਵਾਉਣ 'ਚ 25 ਲੱਖ ਰੁਪਏ ਖਰਚ ਕੀਤੇ। 30 ਕਿਲੋ ਵਜ਼ਨ ਵਾਲੀ ਮੂਰਤੀ ਹੈ। ਇਸ ਮੂਰਤੀ ਵਿਚ ਇੰਦਰਾਣੀ ਸੋਨੇ ਦੇ ਗਹਿਣੇ ਪਹਿਨੇ ਹੋਏ ਘਰ ਦੇ ਸੋਫੇ 'ਤੇ ਬੈਠੀ ਹੈ।
ਇਹ ਵੀ ਪੜ੍ਹੋ- ਜ਼ਮੀਨ ਤੋਂ ਹਜ਼ਾਰਾਂ ਫੁੱਟ ਉਪਰ ਹਵਾ 'ਚ ਪਿਆਰ ਦਾ ਇਜ਼ਹਾਰ, ਮੁਹੱਬਤ ਦੇ ਇਸ ਅੰਦਾਜ਼ 'ਤੇ ਦੁਨੀਆ ਦੀਵਾਨੀ
ਪਤਨੀ ਦੀ ਇੱਛਾ ਨੂੰ ਕੀਤਾ ਪੂਰਾ
ਤਾਪਸ ਦੱਸਦੇ ਹਨ ਕਿ ਕਈ ਸਾਲ ਪਹਿਲਾਂ ਜਦੋਂ ਉਹ ਦੋਵੇਂ ਪਤੀ-ਪਤਨੀ ਇਸਕਾਨ ਮੰਦਰ ਗਏ ਸਨ ਤਾਂ ਉਨ੍ਹਾਂ ਨੇ ਪ੍ਰਭੂਪਾਦ ਦੀ ਇਕ ਜੀਵੰਤ ਮੂਰਤੀ ਦੇ ਦਰਸ਼ਨ ਕੀਤੇ, ਜੋ ਆਪਣੇ ਆਪ ਵਿਚ ਅਭੁੱਲ ਹੈ। ਉਸੇ ਸਮੇਂ ਤਾਪਸ ਦੀ ਪਤਨੀ ਨੇ ਉਸ ਨੂੰ ਕਿਹਾ ਸੀ ਕਿ ਸਾਡੇ ਦੋਵਾਂ ਵਿਚੋਂ ਜੋ ਵੀ ਪਹਿਲਾਂ ਦੁਨੀਆਂ ਛੱਡ ਕੇ ਜਾਏਗਾ, ਸਾਡੇ ਵਿਚੋਂ ਕੋਈ ਇਕ ਉਸ ਦੀ ਮੂਰਤੀ ਬਣਾਵੇਗਾ ਅਤੇ ਅੱਜ ਜਦੋਂ ਤਾਪਸ ਦੀ ਪਤਨੀ ਉਸ ਨੂੰ ਪਹਿਲਾਂ ਛੱਡ ਕੇ ਗਈ ਸੀ। ਮੈਂ ਆਪਣੀ ਪਤਨੀ ਦੀ ਇੱਛਾ ਪੂਰੀ ਕਰ ਦਿੱਤੀ ਹੈ।

ਮੂਰਤੀ ਬਣਾਉਣ 'ਚ ਲੱਗੇ 6 ਮਹੀਨੇ
ਮੂਰਤੀ ਬਣਾਉਣ ਵਿਚ 6 ਮਹੀਨੇ ਲੱਗੇ। 25 ਲੱਖ ਖਰਚ ਕੇ ਤਾਪਸ ਨੇ ਆਪਣੀ ਪਤਨੀ ਦੀ ਸਿਲੀਕਾਨ ਦੀ ਮੂਰਤੀ ਬਣਵਾਈ। ਸ਼ਿਲਪਕਾਰ ਸੁਬਿਮਲ ਪਾਲ ਨੇ ਦੱਸਿਆ ਕਿ 'ਵਾਲਾਂ ਦੀ ਗ੍ਰਾਫਟਿੰਗ ਨੂੰ ਪੂਰਾ ਹੋਣ 'ਚ ਲਗਭਗ ਇਕ ਮਹੀਨਾ ਲੱਗਿਆ। ਇੰਦਰਾਣੀ ਦੇ ਚਿਹਰੇ ਨੂੰ ਅਸਲੀ ਰੂਪ ਦੇਣ ਵਿਚ ਪੂਰੇ 3 ਮਹੀਨੇ ਲੱਗ ਗਏ। ਮੂਰਤੀ ਵਿਚ ਇੰਦਰਾਣੀ ਨੇ ਆਸਾਮ ਦੀ ਇਕ ਰੇਸ਼ਮੀ ਸਾੜੀ 'ਚ ਪਹਿਨੀ ਹੋਈ ਹੈ, ਜੋ ਉਸ ਨੇ ਆਪਣੇ ਬੇਟੇ ਦੇ ਵਿਆਹ ਦੇ ਰਿਸੈਪਸ਼ਨ 'ਚ ਪਹਿਨੀ ਸੀ। ਉਸ ਦਾ ਮਾਪ ਦਰਜੀ ਨੂੰ ਦੱਸਿਆ ਗਿਆ। ਗਹਿਣੇ ਇੰਦਰਾਣੀ ਦੇ ਹਿਸਾਬ ਨਾਲ ਹੀ ਬਣਵਾਏ ਗਏ ਸਨ।
ਇਹ ਵੀ ਪੜ੍ਹੋ- 'ਮਾਂ' ਦੇ ਨਾਂ 'ਤੇ ਕਲੰਕ ! ਮਾਸੂਮ ਬੱਚੀ 'ਤੇ ਅੰਨ੍ਹਾ ਤਸ਼ੱਦਦ, ਪਹਿਲਾਂ ਨਹੁੰਆਂ ਨਾਲ ਨੋਚਿਆ ਫਿਰ ਪੈਰ 'ਤੇ ਮਾਰੇ ਡੰਡੇ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ PM ਮੋਦੀ ਨੇ ਦੁਵੱਲੇ ਸਹਿਯੋਗ 'ਤੇ ਕੀਤੀ ਚਰਚਾ
NEXT STORY