ਗੁੜਗਾਓਂ (ਬਿਊਰੋ): ਸਿਵਲ ਲਾਈਨ ਥਾਣਾ ਦੇ ਅਧੀਨ ਪੈਂਦੇ ਇਲਾਕੇ ਵਿਚ ਨਿਰਮਾਣ ਅਧੀਨ ਮਕਾਨ ਦੀ ਛੱਤ ਤੋਂ ਡਿੱਗਣ ਕਾਰਨ ਮਜ਼ਦੂਰ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ। ਉੱਥੇ ਹੀ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ 'ਤੇ ਮਕਾਨ ਮਾਲਕ ਦੇ ਖ਼ਿਲਾਫ਼ ਗੈਰ ਇਰਾਦਤਨ ਕਤਲ ਦਾ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਹੰਗਾਮਾ ਕਰਨ ਤੋਂ ਰੋਕਣ 'ਤੇ ਵਿਅਕਤੀ ਨੇ ਪੁਲਸ ਮੁਲਾਜ਼ਮ ਨਾਲ ਕੀਤਾ ਅਜਿਹਾ ਕਾਰਾ, ਸੁਣ ਕੇ ਹੋ ਜਾਵੋਗੇ ਹੈਰਾਨ
ਦਰਅਸਲ, ਸੈਕਟਰ-15 ਪਾਰਟ -2 ਵਿਚ ਸੰਜੀਵ ਬੰਸਲ ਦਾ ਇਕ ਪਲਾਟ ਹੈ, ਜਸ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। ਇੱਥੇ ਬਿਹਾਰ ਸਮਸਤੀਪੁਰ ਮੂਲ ਦਾ ਸੰਜੀਵ ਪਾਲ ਬਤੌਰ ਮਜ਼ਦੂਰ ਕਈ ਦਿਨਾਂ ਤੋਂ ਕੰਮ ਕਰ ਰਿਹਾ ਸੀ। ਬੀਤੀ 1 ਫ਼ਰਵਰੀ ਨੂੰ ਉਹ ਪਹਿਲੀ ਮੰਜ਼ਿਲ 'ਤੇ ਹੋਏ ਨਿਰਮਾਣ 'ਤੇ ਪਾਣੀ ਛਿੜਕਾਅ ਕਰ ਤਰਾਈ ਕਰ ਰਿਹਾ ਸੀ। ਇਸੇ ਦੌਰਾਨ ਪੈਰ ਫਿਸਲਣ ਨਾਲ ਉਹ ਥੱਲੇ ਡਿੱਗ ਗਿਆ। ਮਕਾਨ ਮਾਲਕ ਨੇ ਉਸ ਨੂੰ ਤੁਰੰਤ ਨੇੜਲੇ ਨਿਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲੇ ਵਿਚ ਹੁਣ ਸੰਜੀਵ ਪਾਲ ਦੀ ਪਤਨੀ ਰੇਨੂੰ ਦੇਵੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਔਰਤ ਨੇ ਦੋਸ਼ ਲਗਾਇਆ ਹੈ ਕਿ ਮਕਾਨ ਮਾਲਕ ਸਮੇਂ ਸਿਰ ਪੈਸੇ ਨਹੀਂ ਦੇ ਰਿਹਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਾਰਤੀ ਕੰਪਨੀ ਦੇ ਆਈ ਡ੍ਰਾਪਸ ਨਾਲ ਅਮਰੀਕਾ ’ਚ ਅੰਨ੍ਹੇ ਹੋਏ ਲੋਕ, ਕੰਪਨੀ ਨੇ ਵਾਪਸ ਮੰਗਵਾਈ ਦਵਾਈ
NEXT STORY