ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਖਿਆ ਕਿ ਲਾਹੌਰ ਦਾ ਹਵਾ ਪ੍ਰਦੂਸ਼ਣ ਸਭ ਤੋਂ ਖਰਾਬ ਪੱਧਰ 'ਤੇ ਪਹੁੰਚ ਗਿਆ ਹੈ ਅਤੇ ਇਥੇ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੀ ਤਰ੍ਹਾਂ ਹਵਾ ਖਰਾਬ ਹੋ ਗਈ ਹੈ। ਉਨ੍ਹਾਂ ਨੇ ਆਖਿਆ ਕਿ ਨਵੀਂ ਦਿੱਲੀ ਦੀ ਹੀ ਤਰ੍ਹਾਂ ਲਾਹੌਰ 'ਚ ਵੀ ਹਵਾ ਪ੍ਰਦੂਸ਼ਣ ਇਕ ਖਾਮੋਸ਼ ਹਤਿਆਰਾ ਬਣ ਗਈ ਹੈ।
ਇਮਰਾਨ ਨੇ ਆਖਿਆ ਕਿ ਲਾਹੌਰ ਦੀ ਹਵਾ ਸਾਹ ਲੈਣ ਲਾਇਕ ਨਹੀਂ ਹੈ ਅਤੇ ਇਹ ਨੌਜਵਾਨਾਂ ਅਤੇ ਬਜ਼ੁਰਗਾਂ ਲਈ ਬਰਾਬਰ ਰੂਪ ਤੋਂ ਖਤਰਨਾਕ ਹੈ। ਉਨ੍ਹਾਂ ਆਖਿਆ ਕਿ ਅਸੀਂ ਇਹ ਵੀ ਨਹੀਂ ਜਾਣਦੇ ਕਿ ਕਿੰਨੇ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ। ਇਮਰਾਨ ਨੇ ਅੱਗੇ ਦਿੱਲੀ ਦਾ ਨਾਂ ਲੈਂਦੇ ਹੋਏ ਕਿਹਾ ਕਿ ਅਸੀਂ ਸੋਚਦੇ ਸੀ ਕਿ ਦਿੱਲੀ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਹੈ।
ਖਾਨ ਨੇ ਅਫਸੋਸ ਜ਼ਾਹਿਰ ਕੀਤਾ ਕਿ ਲਾਹੌਰ ਵੀ ਪ੍ਰਦੂਸ਼ਣ ਦੇ ਮਾਮਲੇ 'ਚ ਦਿੱਲੀ ਦੇ ਪੱਧਰ ਤੱਕ ਪਹੁੰਚ ਚੁੱਕਿਆ ਹੈ। ਦੇਸ਼ 'ਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਇਸਲਾਮਾਬਾਦ 'ਚ ਕਲੀਨ ਗ੍ਰੀਨ ਪਾਕਿਸਤਾਨ ਇੰਡੈਕਸ ਲਾਂਚ ਕਰਨ ਦੌਰਾਨ ਇਮਰਾਨ ਖਾਨ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਦੇਸ਼ ਭਰ 'ਚ ਵਾਤਾਵਰਣ ਦੀ ਵਿਗੜਦੀ ਸਥਿਤੀ 'ਚ ਸੁਧਾਰ ਲਈ ਵਚਨਬੱਧ ਹੈ ਅਤੇ ਇਸ 'ਤੇ ਪੂਰੀ ਤਰ੍ਹਾਂ ਨਾਲ ਕੇਂਦ੍ਰਿਤ ਹੈ।
ਉਨ੍ਹਾਂ ਅੱਗੇ ਆਖਿਆ ਕਿ ਲਾਹੌਰ 'ਚ ਹਵਾ ਪ੍ਰਦੂਸ਼ਣ ਸਭ ਤੋਂ ਬਦਤਰ ਹੱਦ ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੇ ਇਸ ਨੂੰ ਸਾਈਲੈਂਟ ਮਰਡਰ ਦੱਸਿਆ। ਇਮਰਾਨ ਨੇ ਆਖਿਆ ਕਿ ਅਜਿਹਾ ਇਸ ਲਈ ਹੈ ਕਿਉਂਕਿ ਕਿਸੇ ਨੇ ਇਹ ਨਹੀਂ ਸੋਚਿਆ ਕਿ ਅਸੀਂ ਕੀ ਕਰਨਾ ਹੈ। ਉਨ੍ਹਾਂ ਆਖਿਆ ਕਿ ਅਸੀਂ ਆਪਣੇ ਦਰੱਖਤਾਂ ਨੂੰ ਵੱਢਣ ਜਾ ਰਹੇ ਹਾਂ ਅਤੇ ਬੀਤੇ 10 ਸਾਲਾਂ 'ਚ ਲਾਹੌਰ ਸ਼ਹਿਰ ਦੇ 70 ਫੀਸਦੀ ਤੋਂ ਜ਼ਿਆਦਾ ਜੰਗਲੀ ਖੇਤਰ ਗਾਇਬ ਹੋ ਚੁੱਕੇ ਹਨ। ਇਮਰਾਨ ਨੇ ਆਖਿਆ ਕਿ ਅਸੀਂ ਆਪਣੇ ਸੀਵਰੇਜ ਨੂੰ ਨਦੀਆਂ 'ਚ ਪਾ ਕੇ ਉਨ੍ਹਾਂ ਨੂੰ ਬਰਬਾਦ ਕਰ ਦਿੱਤਾ।
ਸ਼ਰਨਾਰਥੀਆਂ ਨੂੰ ਜ਼ਮੀਨ ਦਾ ਮਾਲਕਾਨਾਂ ਹੱਕ ਦੇਵੇਗੀ ਸਰਕਾਰ : ਮਮਤਾ ਬੈਨਰਜੀ
NEXT STORY