ਨਵੀਂ ਦਿੱਲੀ— ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ 'ਤੇ ਪਏ ਕੇਂਦਰੀ ਏਜੰਸੀਆਂ ਵਲੋਂ ਛਾਪੇ ਦੇ ਬਾਅਦ ਸਿਆਸੀ ਚੱਕਰਵਿਊ 'ਚ ਫਸੇ ਨਿਤੀਸ਼ ਕੁਮਾਰ ਨੇ ਇਕ ਵਾਰ ਫਿਰ ਦਾਅ ਖੇਡਿਆ ਹੈ। ਲਾਲੂ ਦੇ ਬੇਟੇ ਤੇਜਸਵੀ ਮਾਮਲੇ 'ਚ ਜੇ.ਡੀ.ਯੂ. ਨੇ ਰਾਜਦ ਨੂੰ ਅਲਟੀਮੇਟਮ ਦਿੱਤਾ ਹੈ। ਉਹ ਚਾਰ ਦਿਨ 'ਚ ਇਸ ਮਾਮਲੇ 'ਚ ਫੈਸਲਾ ਲਵੇ ਨਹੀਂ ਤਾਂ ਪਾਰਟੀ ਖੁਦ ਕੋਈ ਵੱਡਾ ਐਲਾਨ ਕਰ ਸਰਦੀ ਹੈ। ਮੁੱਖ ਮੰਤਰੀ ਨਿਤੀਸ਼ ਇਸ ਪੂਰੇ ਘਟਨਾਕ੍ਰਮ 'ਚ ਖੁਦ ਸਾਹਮਣੇ ਨਹੀਂ ਆਏ ਤੇ ਲਾਲੂ ਨੂੰ ਝਟਕਾ ਵੀ ਦੇ ਦਿੱਤਾ। ਲਾਲੂ ਦੇ ਬੇਟੇ ਤੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੇ ਮਾਮਲੇ 'ਚ ਜੇ.ਡੀ.ਯੂ. ਵਲੋਂ ਰਾਜਦ ਨੂੰ ਚਾਰ ਦਿਨਾਂ 'ਚ ਜਵਾਬ ਦੇਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਕੱਲ ਰਾਜਦ ਦੀ ਬੈਠਕ 'ਚ ਵੀ ਇਸ ਮਾਮਲੇ 'ਚ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਸੀ।
ਲਾਲੂ ਦੇ ਲਈ ਆਰ ਜਾਂ ਪਾਰ
ਜੇ.ਡੀ.ਯੂ. ਦੀ ਬੈਠਕ 'ਚ ਇਸ ਪੂਰੇ ਮਾਮਲੇ ਦੀ ਚਰਚਾ ਕੀਤੀ ਗਈ। ਲਾਲੂ ਲਈ ਇਹ ਲੜਾਈ ਹੁਣ ਆਰ ਜਾਂ ਪਾਰ ਦਾ ਮਸਲਾ ਬਣ ਗਈ ਹੈ। ਲਾਲੂ ਨੂੰ ਨਾ ਸਿਰਫ ਆਪਣੇ ਬੇਟੇ ਨੂੰ ਕਾਨੂੰਨੀ ਰੂਪ ਨਾਲ ਬੇਕਸੂਰ ਸਾਬਤ ਕਰਨਾ ਹੈ ਬਲਕਿ ਤੇਜਸਵੀ ਦੇ ਕਰਿਅਰ ਦੇ ਇਸ ਨਾਜ਼ੁਕ ਮੋੜ 'ਤੇ ਅਜਿਹਾ ਸਿਆਸੀ ਫੈਸਲਾ ਵੀ ਲੈਣਾ ਹੈ, ਜਿਸ ਨਾਲ ਪਾਰਟੀ ਤੇ ਉਨ੍ਹਾਂ ਦੇ ਬੇਟੇ ਦਾ ਭਵਿੱਖ ਸੁਰੱਖਿਅਤ ਰਹੇ। ਲਾਲੂ ਜੇਕਰ ਸਮਰਥਨ ਵਾਪਸ ਲੈਂਦੇ ਹਨ ਤਾਂ ਸੱਤਾਂ ਉਨ੍ਹਾਂ ਦੇ ਹੱਥੋਂ ਨਿਕਲ ਜਾਵੇਗੀ ਤੇ ਜੇਕਰ ਬੇਟੇ ਨੂੰ ਸਰਕਾਰ ਬਾਹਰ ਕਰਦੀ ਹੈ ਤਾਂ ਤੇਜਸਵੀ ਦੇ ਸਿਆਸੀ ਕਰਿਅਰ ਲਈ ਇਹ ਵੱਡਾ ਝਟਕਾ ਹੋਵੇਗਾ।
ਨਿਤੀਸ਼ ਨੇ ਕਿਉਂ ਬਣਾਈ ਦੂਰੀ
ਨਿਤੀਸ਼ ਦਾ ਅਕਸ ਬਿਹਾਰ 'ਚ ਮਿਸਟਰ ਕਲੀਨ ਦਾ ਹੈ ਤੇ ਉਨ੍ਹਾਂ 'ਤੇ ਕਿਸੇ ਤਰ੍ਹਾਂ ਦਾ ਕੋਈ ਦਾਗ ਨਹੀਂ ਹੈ। ਨਿਤੀਸ਼ ਇਹ ਸੰਦੇਸ਼ ਨਹੀਂ ਦੇਣਾ ਚਾਹੁੰਦੇ ਕਿ ਉਹ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਆਪਣੀ ਕੈਬਨਿਟ ਦੇ ਮੈਂਬਰ ਦਾ ਬਚਾਅ ਕਰ ਰਹੇ ਹਨ। ਨਿਤੀਸ਼ ਨੇ ਪਾਰਟੀ ਦੀ ਬੈਠਕ 'ਚ ਤਾਂ ਇਸ ਮਾਮਲੇ 'ਚ ਆਪਣਾ ਸਟੈਂਡ ਸਪੱਸ਼ਟ ਕੀਤਾ ਪਰ ਮੀਡੀਆ ਦੇ ਸਾਹਮਣੇ ਖੁਦ ਨਹੀਂ ਬੋਲੇ ਤੇ ਪਾਰਟੀ ਵਲੋਂ ਬਿਆਨ ਜਾਰੀ ਕਰਵਾਇਆ।
ਪਤਨੀ ਦੇ ਕਤਲ ਤੋਂ ਬਾਅਦ ਪਤੀ ਨੇ ਖੁਦ ਨੂੰ ਗੋਲੀ ਮਾਰ ਕੀਤੀ ਆਤਮ ਹੱਤਿਆ
NEXT STORY