ਹਮੀਰਪੁਰ—ਉੱਤਰ ਪ੍ਰਦੇਸ਼ 'ਚ ਹਮੀਰਪੁਰ ਜ਼ਿਲੇ ਦੇ ਮੌਦਹਾ ਖੇਤਰ 'ਚ ਇਕ ਵਿਅਕਤੀ ਨੇ ਮਾਮੂਲੀ ਗੱਲ 'ਤੇ ਪਤਨੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਅਦ 'ਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਪੁਲਸ ਸੂਤਰਾਂ ਮੁਤਾਬਕ ਮੌਦਹਾ ਸੂਬੇ ਵਾਸੀ ਡਾ. ਓਮ ਪ੍ਰਕਾਸ਼ ਸਿੰਘ (50) ਸੂਬੇ 'ਚ ਹੀ ਨਿੱਜੀ ਕਲੀਨਿਕ ਖੋਲਿਆ ਹੋਇਆ ਸੀ। ਡਾਕਟਰ ਦੀ ਪਤਨੀ ਗੀਤਾ (45) ਜੂਨੀਅਰ ਹਾਈ ਸਕੂਲ 'ਚ ਅਧਿਆਪਕ ਸੀ। ਕਿਸੇ ਗੱਲ ਨੂੰ ਲੈ ਕੇ ਸੋਮਵਾਰ ਰੈਤ ਦੋਵਾਂ ਵਿਚਾਲੇ ਵਿਵਾਦ ਹੋ ਗਿਆ। ਵਿਵਾਦ ਤੋਂ ਦੁੱਖੀ ਆ ਕੇ ਡਾਕਟਰ ਨੇ ਗੋਲੀ ਮਾਰ ਕੇ ਪਤਨੀ ਦਾ ਕਤਲ ਕਰ ਦਿੱਤਾ ਅਤੇ ਬਾਅਦ 'ਚ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਗੋਲੀ ਦੀ ਆਵਾਜ਼ ਸੁਣ ਕੇ ਉੱਥੇ ਪਹੁੰਚੇ ਮੁਹੱਲੇ ਵਾਲਿਆਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਐੱਨ. ਆਰ. ਆਈ. ਨੌਜਵਾਨਾਂ ਨੂੰ 'ਜੜ੍ਹਾਂ' ਨਾਲ ਜੋੜਣ ਲਈ ਕੈਪਟਨ ਨੇ ਲਿਆਂਦੀ ਨਵੀਂ ਸਕੀਮ
NEXT STORY