ਨਵਾਦਾ— ਜ਼ਿਲੇ ਦੇ ਸਿਰਦਲਾ ਥਾਣਾ ਖੇਤਰ ਦੇ ਇਸਲਾਮੁਪਰ ਪਿੰਡ 'ਚ ਜ਼ਮੀਨ ਵਿਵਾਦ ਨੂੰ ਲੈ ਕੇ 2 ਗੁੱਟਾਂ ਵਿਚਕਾਰ ਹੋਈ ਕੁੱਟਮਾਰ 'ਚ 1 ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਪੱਖ ਦੇ 4 ਹੋਰ ਲੋਕ ਜ਼ਖਮੀ ਹੋ ਗਏ।
ਸਿਰਦਲਾ ਥਾਣਾ ਪ੍ਰਧਾਨ ਰਾਜਕੁਮਾਰ ਨੇ ਦੱਸਿਆ ਕਿ ਇਸਲਾਮਪੁਰ ਪਿੰਡ 'ਚ ਜ਼ਮੀਨ ਵਿਵਾਦ ਨੂੰ ਲੈ ਕੇ 2 ਗੁੱਟਾਂ ਵਿਚਕਾਰ ਕੁੱਟਮਾਰ 'ਚ 5 ਵਿਅਕਤੀ ਜ਼ਖਮੀ ਹੋ ਗਏ। ਉਨ੍ਹਾਂ 'ਚੋਂ ਇਕ ਯੁਗਲ ਚੌਧਰੀ ਦੀ ਸਿਰਦਲਾ ਹਸਪਤਾਲ ਕੇਂਦਰ 'ਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰਦਾਤ 'ਚ ਜ਼ਖਮੀ ਇਕ ਔਰਤ ਸਮੇਤ 4 ਦਾ ਇਲਾਜ ਸਿਰਦਲਾ ਹਸਪਤਾਲ 'ਚ ਚੱਲ ਰਿਹਾ ਹੈ। ਰਾਜਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਹੋਣ ਦੀ ਸੂਚਨਾ ਨਹੀਂ ਹੈ।
ਲੜਕਾ ਲੜਕੀ ਨੂੰ ਲੈ ਕੇ ਹੋਇਆ ਫਰਾਰ, ਪੰਚਾਇਤ ਨੇ ਬੰਦ ਕੀਤਾ ਪਿੰਡ ਦਾ ਰਸਤਾ
NEXT STORY