ਪੰਚਕੂਲਾ- ਪੰਚਕੂਲਾ 'ਚ ਮੁੱਖ ਮੰਤਰੀ ਨਾਇਬ ਸਿੰਘ ਦੀ ਸੁਰੱਖਿਆ ਵਿਚ ਵੱਡੀ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮੁੱਖ ਮੰਤਰੀ ਸੈਣੀ ਦੀ ਸੁਰੱਖਿਆ ਨੂੰ ਚਕਮਾ ਦੇ ਕੇ ਇਕ ਬਾਈਕ ਸਵਾਰ ਸ਼ਖ਼ਸ ਕਾਫਲੇ ਨੇੜੇ ਪਹੁੰਚਿਆ। ਇਸ ਤੋਂ ਤੁਰੰਤ ਬਾਅਦ ਪੁਲਸ ਹਰਕਤ ਵਿਚ ਆਈ ਅਤੇ ਉਕਤ ਸ਼ਖ਼ਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੁਲਸ ਹਿਰਾਸਤ ਦੌਰਾਨ ਸ਼ਖ਼ਸ ਪੁਲਸ ਮੁਲਾਜ਼ਮਾਂ ਨਾਲ ਉਲਝ ਗਿਆ।
ਇਹ ਵੀ ਪੜ੍ਹੋ- ਸੱਤ ਵਚਨਾਂ ਨੂੰ ਭੁੱਲ ਪਤੀ ਬਣ ਗਿਆ ਦਰਿੰਦਾ, ਪਤਨੀ ਨੂੰ ਦਿੱਤੀ ਰੂਹ ਕੰਬਾਊ ਮੌਤ
ਸ਼ਖ਼ਸ ਨੇ ਪੁਲਸ ਮੁਲਾਜ਼ਮਾਂ ਨੂੰ ਦਿੱਤੀ ਧਮਕੀ
ਜਦੋਂ ਪੁਲਸ ਮੁਲਾਜ਼ਮਾਂ ਨੇ ਬਾਈਕ ਦੀ ਚਾਬੀ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਸ਼ਖ਼ਸ ਨੇ ਉਨ੍ਹਾਂ ਨੂੰ ਹੱਥ ਤੋੜਨ ਦੀ ਧਮਕੀ ਦਿੱਤੀ। ਉਕਤ ਸ਼ਖ਼ਸ ਨੇ ਕਿਹਾ ਕਿ ਮੈਂ ਤੁਹਾਡੀ ਸ਼ਿਕਾਇਤ ਡੇਰਾ ਮੁਖੀ ਨੂੰ ਕਰਾਂਗਾ। ਇਹ ਡਰਾਮਾ ਕਰੀਬ ਇਕ ਘੰਟੇ ਤੱਕ ਚੱਲਦਾ ਰਿਹਾ। ਇਸ ਤੋਂ ਬਾਅਦ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੁਲਸ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ।
ਮੀਟਿੰਗ 'ਚ ਪਹੁੰਚੇ ਸਨ ਮੁੱਖ ਮੰਤਰੀ ਸੈਣੀ
ਦਰਅਸਲ ਸੋਮਵਾਰ ਨੂੰ ਪੰਚਕੂਲਾ ਦੇ ਇਕ ਹੋਟਲ ਵਿਚ ਬਜਟ ਨੂੰ ਲੈ ਕੇ ਬੁਲਾਈ ਮੀਟਿੰਗ ਵਿਚ ਮੁੱਖ ਮੰਤਰੀ ਸੈਣੀ ਪਹੁੰਚੇ ਸਨ। ਮੀਟਿੰਗ ਵਿਚ ਪਹੁੰਚੇ ਮੁੱਖ ਮੰਤਰੀ ਸੈਣੀ ਦੀ ਕਾਰ ਕੋਲ ਇਕ ਸਿੱਖ ਨੌਜਵਾਨ ਬਾਈਕ ਲੈ ਕੇ ਪਹੁੰਚ ਗਿਆ। ਹਾਲਾਂਕਿ ਉਸ ਸਮੇਂ ਨਾਇਬ ਸੈਣੀ ਹੋਟਲ ਦੇ ਅੰਦਰ ਜਾ ਚੁੱਕੇ ਸਨ। ਇਸ ਨੂੰ ਵੇਖ ਕੇ ਉੱਥੇ ਤਾਇਨਾਤ ਪੁਲਸ ਮੁਲਾਜ਼ਮਾਂ ਦੇ ਹੱਥ ਪੈਰ ਫੁੱਲ ਗਏ।
ਇਹ ਵੀ ਪੜ੍ਹੋ- ਹੁਣ ਇਸ ਜ਼ਰੂਰੀ ਦਸਤਾਵੇਜ਼ ਤੋਂ ਬਿਨਾਂ ਨਹੀਂ ਬਣੇਗਾ ਪਾਸਪੋਰਟ
ਇਸ ਤੋਂ ਪਹਿਲਾਂ ਵੀ ਕੁਤਾਹੀ ਦੇ ਮਾਮਲੇ ਸਾਹਮਣੇ ਆਏ
ਦੱਸ ਦੇਈਏ ਕਿ ਬੀਤੇ ਫਰਵਰੀ ਮਹੀਨੇ ਵੀ ਮੁੱਖ ਮੰਤਰੀ ਦੀ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿਚ ਪੰਜਾਬ ਭਵਨ ਦੇ ਬਾਹਰ ਮੁੱਖ ਮੰਤਰੀ ਦੇ ਕਾਫਲੇ ਨੂੰ 15 ਮਿੰਟ ਤੋਂ ਜ਼ਿਆਦਾ ਦੇਰ ਤੱਕ ਸੜਕ 'ਤੇ ਠਹਿਰਨਾ ਪਿਆ ਸੀ ਤਾਂ ਐਤਵਾਰ ਨੂੰ ਫਰੀਦਾਬਾਦ ਵਿਚ ਰੈਲੀ ਦੌਰਾਨ ਕਿਸੇ ਸ਼ਖ਼ਸ ਨੇ ਮੁੱਖ ਮੰਤਰੀ ਸੈਣੀ ਦੀ ਗੱਡੀ 'ਤੇ ਮੋਬਾਈਲ ਫੋਨ ਸੁੱਟ ਦਿੱਤਾ ਸੀ। ਇਹ ਮਾਮਲਾ ਮੁੱਖ ਮੰਤਰੀ ਨਾਲ ਜੁੜਿਆ ਸੀ, ਸੁਰੱਖਿਆ ਕਰਮੀ ਤੁਰੰਤ ਸਰਗਰਮ ਹੋ ਗਏ ਅਤੇ ਉਸ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਵੋਟਰ ਕਾਰਡ ਦੇ ਨੰਬਰ ਇਕੋ ਜਿਹੇ ਹੋਣ ਦਾ ਮਤਲਬ ਵੋਟਰ ਫਰਜ਼ੀ ਨਹੀਂ’
NEXT STORY