ਮੁੰਬਈ- ਆਸਕਰ 2025 ਦਾ ਐਲਾਨ ਅੱਜ ਅਮਰੀਕਾ ਦੇ ਲਾਸ ਏਂਜਲਸ 'ਚ ਕੀਤਾ ਗਿਆ ਹੈ। ਜਿੱਥੇ ਵੱਖ-ਵੱਖ ਸ਼੍ਰੇਣੀਆਂ 'ਚ ਸਿਨੇਮਾ ਜਗਤ ਦੇ ਸਭ ਤੋਂ ਵੱਕਾਰੀ ਐਵਾਰਡ ਦਿੱਤੇ ਗਏ ਪਰ ਇਸ ਵਾਰ ਵੀ ਭਾਰਤ ਨੂੰ ਆਸਕਰ 'ਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਿਅੰਕਾ ਚੋਪੜਾ ਅਤੇ ਗੁਨੀਤ ਮੋਂਗਾ ਦੀ ਲਘੂ ਫਿਲਮ 'ਅਨੁਜਾ' ਭਾਰਤ ਲਈ ਆਖਰੀ ਉਮੀਦ ਸੀ ਅਤੇ ਇਸ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ-ਮੁੜ ਸੁਰਖੀਆਂ ’ਚ ਗਾਇਕ ਦਿਲਜੀਤ ਦੋਸਾਂਝ ਦਾ ਸ਼ੋਅ, ਮਾਮਲਾ ਦਰਜ
'ਅਨੁਜਾ' ਕਿਸ ਤੋਂ ਹਾਰੀ?
'ਅਨੁਜਾ' ਨੂੰ ਲਾਈਵ ਐਕਸ਼ਨ ਸ਼ਾਰਟ ਫਿਲਮ ਸ਼੍ਰੇਣੀ 'ਚ ਨਾਮਜ਼ਦਗੀ ਮਿਲੀ ਸੀ, ਜਿਸ ਨੇ ਆਸਕਰ 'ਚ ਭਾਰਤੀਆਂ ਦੀ ਉਮੀਦ ਜਗਾਈ ਸੀ ਪਰ ਹੁਣ ਇਹ ਖ਼ਤਮ ਹੋ ਗਈ ਹੈ। 'ਆਈ ਐਮ ਨਾਟ ਏ ਰੋਬੋਟ' ਤੋਂ 'ਅਨੁਜਾ' ਨੂੰ ਇਸ ਸ਼੍ਰੇਣੀ 'ਅਨੁਜਾ' ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨੂੰ ਗੁਨੀਤ ਮੋਂਗਾ, ਪ੍ਰਿਅੰਕਾ ਚੋਪੜਾ, ਮਿੰਡੀ ਕਲਿੰਗ ਅਤੇ ਹੋਰਾਂ ਦੁਆਰਾ ਨਿਰਮਿਤ ਕੀਤਾ ਗਿਆ ਹੈ। ਐਡਮ ਜੇ ਗ੍ਰੇਵਜ਼ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ। ਲਘੂ ਫ਼ਿਲਮ 'ਚ ਸਜਦਾ ਪਠਾਨ, ਅਨੰਨਿਆ ਸ਼ਾਨਬਾਗ, ਨਾਗੇਸ਼ ਭੌਂਸਲੇ ਅਤੇ ਗੁਲਸ਼ਨ ਵਾਲੀਆ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
ਇਹ ਵੀ ਪੜ੍ਹੋ-ਮਾਹਿਰਾ ਸ਼ਰਮਾ ਨੇ ਮਹਿੰਦੀ ਵਾਲੇ ਹੱਥਾਂ ਦੀ ਸਾਂਝੀ ਕੀਤੀ ਫ਼ੋਟੋ,'ਕੀ ਇਹ ਸਿਰਾਜ ਦੇ ਨਾਂ ਦੀ ਹੈ ਮਹਿੰਦੀ ਹੈ
ਕੀ ਹੈ 'ਅਨੁਜਾ' ਦੀ ਕਹਾਣੀ?
'ਅਨੁਜਾ' ਇੱਕ 9 ਸਾਲ ਦੀ ਬੱਚੀ ਦੀ ਕਹਾਣੀ ਹੈ, ਜੋ ਅਨਾਥ ਹੈ। 'ਅਨੁਜਾ' ਆਪਣੀ ਵੱਡੀ ਭੈਣ ਨਾਲ ਰਹਿੰਦੀ ਹੈ। ਦੋਵੇਂ ਭੈਣਾਂ ਕੱਪੜੇ ਦੀ ਫੈਕਟਰੀ 'ਚ ਸਿਲਾਈ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਚਲਾਉਂਦੀਆਂ ਹਨ ਪਰ ਅਨੁਜਾ ਪੜ੍ਹਾਈ 'ਚ ਬਹੁਤ ਹੁਸ਼ਿਆਰ ਹੈ ਅਤੇ ਉਸ ਨੂੰ ਇੱਕ ਬੋਰਡਿੰਗ ਸਕੂਲ 'ਚ ਦਾਖਲੇ ਲਈ ਇਮਤਿਹਾਨ ਦੇਣ ਦਾ ਵੱਡਾ ਮੌਕਾ ਮਿਲਦਾ ਹੈ, ਜੋ ਉਸ ਦੀ ਕਿਸਮਤ ਬਦਲ ਸਕਦਾ ਹੈ। ਹਾਲਾਂਕਿ, ਫਿਲਮ ਇਸ ਬਾਰੇ ਹੈ ਕਿ ਕੀ ਅਨੁਜਾ ਆਪਣੀ ਭੈਣ ਨੂੰ ਛੱਡ ਕੇ ਪ੍ਰੀਖਿਆ ਦੇਣ ਜਾਂਦੀ ਹੈ ਜਾਂ ਨਹੀਂ।
ਦੱਸ ਦੇਈਏ ਕਿ ਲੋਕ ਪਾਇਲ ਕਪਾਡੀਆ ਦੀ 'ਆਲ ਵੀ ਇਮੇਜਿਨ ਐਜ਼ ਲਾਈਟ' ਨੂੰ ਆਸਕਰ ਲਈ ਨਾਮਜ਼ਦਗੀ ਮਿਲਣ ਦੀ ਉਮੀਦ ਕਰ ਰਹੇ ਸਨ ਪਰ ਅਜਿਹਾ ਨਹੀਂ ਹੋਇਆ। ਭਾਰਤ ਵੀ 'ਅਨੁਜਾ' ਤੋਂ ਨਿਰਾਸ਼ ਹਨ। 'ਅਨੁਜਾ' ਦੀ ਕਹਾਣੀ ਕਾਫੀ ਭਾਵੁਕ ਅਤੇ ਦਿਲ ਨੂੰ ਛੂਹ ਲੈਣ ਵਾਲੀ ਹੈ। ਫਿਲਮ ਦੀ ਕਹਾਣੀ 'ਅਨੁਜਾ' ਦਾ ਕਿਰਦਾਰ ਨਿਭਾਉਣ ਵਾਲੀ ਸਜਦਾ ਪਠਾਨ ਦੀ ਅਸਲ ਜ਼ਿੰਦਗੀ ਨਾਲ ਮਿਲਦੀ-ਜੁਲਦੀ ਹੈ। ਕਿਉਂਕਿ, ਸਜਦਾ ਇੱਕ ਬਾਲ ਮਜ਼ਦੂਰ ਸੀ ਅਤੇ ਉਸ ਨੂੰ ਇੱਕ NGO ਨੇ ਦਿੱਲੀ ਦੀਆਂ ਸੜਕਾਂ ਤੋਂ ਬਚਾਇਆ ਸੀ। ਬਾਲ ਮਜ਼ਦੂਰੀ ਕਰਕੇ ਸਿਰਫ਼ 9 ਸਾਲ ਦੀ ਉਮਰ ਵਿੱਚ ਆਸਕਰ ਲਈ ਨਾਮਜ਼ਦਗੀ ਪ੍ਰਾਪਤ ਕਰਨਾ ਕੋਈ ਛੋਟੀ ਗੱਲ ਨਹੀਂ ਹੈ।
ਸੁਨੰਦਾ ਸ਼ਰਮਾ ਨੂੰ ਕਿਸ ਨੇ ਦਿੱਤਾ 'ਧੋਖਾ'? ਕਿਹਾ- ਕਿਸੇ ਨਾਲ ਵੀ ਇੰਝ ਨਾ ਹੋਵੇ
NEXT STORY