ਹੈਦਰਾਬਾਦ- ਦੇਸ਼ ਭਰ ਗਣੇਸ਼ ਚਤੁਰਥੀ ਉਤਸਵ ਦੀ ਸ਼ੁਰੂਆਤ ਹੋ ਗਈ ਹੈ, ਜਿਸ ਵਿਚ ਲੋਕ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦੇ ਖੈਰਤਾਬਾਦ ਵਿਧਾਨ ਸਭਾ ਖੇਤਰ 'ਚ ਦੇਸ਼ ਦੀ ਸਭ ਤੋਂ ਵੱਡੀ ਗਣੇਸ਼ ਦੀ ਮੂਰਤੀ ਬਣ ਕੇ ਤਿਆਰ ਹੈ, ਜੋ ਕਿ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਮੂਰਤੀ ਦਾ ਇਤਿਹਾਸ ਬਹੁਤ ਦਿਲਚਸਪ ਹੈ। ਖੈਰਤਾਬਾਦ ਵਾਸੀ ਸੁਤੰਤਰਤਾ ਸੈਨਾਨੀ ਸਵ. ਐੱਸ. ਸ਼ੰਕਰਅਈਆ ਨੇ 1954 ਵਿਚ ਗਣੇਸ਼ ਉਤਸਵ ਕਮੇਟੀ, ਖੈਰਤਾਬਾਦ ਦੀ ਸਥਾਪਨਾ ਕੀਤੀ ਸੀ। ਉਦੋਂ ਤੋਂ ਹੁਣ ਤੱਕ ਉਨ੍ਹਾਂ ਦੇ ਪਰਿਵਾਰ, ਦੋਸਤ ਅਤੇ ਕਮੇਟੀ ਦੇ ਮੈਂਬਰ ਹਰ ਸਾਲ ਗਣੇਸ਼ ਜੀ ਵੱਡੀ ਮੂਰਤੀ ਬਣਵਾਉਂਦੇ ਆ ਰਹੇ ਹਨ।
70 ਫੁੱਟ ਉੱਚੀ ਮੂਰਤੀ ਬਣੀ ਖਿੱਚ ਦਾ ਕੇਂਦਰ
1954 'ਚ ਸ਼ੁਰੂਆਤ ਤੋਂ ਇਕ ਫੁੱਟ ਦੀ ਮੂਰਤੀ ਬਣਾਈ ਗਈ ਸੀ। ਇਸ ਤੋਂ ਬਾਅਦ ਹਰ ਸਾਲ ਮੂਰਤੀ ਦੀ ਇਕ ਫੁੱਟ ਉੱਚਾਈ ਵਧਦੀ ਗਈ। ਇਸ ਸਾਲ 70 ਸਾਲ ਪੂਰੇ ਹੋ ਗਏ ਹਨ, ਇਸ ਲਈ 70 ਫੁੱਟ ਉੱਚੀ ਮੂਰਤੀ ਬਣਾਈ ਗਈ ਹੈ। ਇਸ ਗਣੇਸ਼ ਉਤਸਵ ਵਿਚ ਹਰ ਸਾਲ ਲੱਖਾਂ ਭਗਤ ਆਉਂਦੇ ਹਨ। ਮੁੱਖ ਮੰਤਰੀ ਏ. ਰੇਵੰਤ ਰੈਡੀ ਨੇ ਹੈਦਰਾਬਾਦ 'ਚ ਖੈਰਤਾਬਾਦ ਦੇ ਮਸ਼ਹੂਰ ਪੰਡਾਲ 'ਚ ਪੂਜਾ ਵਿਚ ਸ਼ਿਰਕਤ ਕੀਤੀ, ਜੋ ਕਿ ਇਸ ਦੀ ਵਿਸ਼ਾਲ ਆਕਾਰ ਦੀ ਮੂਰਤੀ ਲਈ ਮਸ਼ਹੂਰ ਹੈ।ਹੈਦਰਾਬਾਦ ਵਿਚ ਕਈ ਪੰਡਾਲ ਬਣਾਏ ਗਏ ਸਨ। ਸੂਬਾ ਸਰਕਾਰ ਨੇ ਤਿਉਹਾਰ ਲਈ ਵਿਆਪਕ ਸੁਰੱਖਿਆ ਪ੍ਰਬੰਧ ਲਾਗੂ ਕੀਤੇ ਹਨ ਅਤੇ ਨੌਂ ਦਿਨਾਂ ਦੀ ਪੂਜਾ ਤੋਂ ਬਾਅਦ ਮੂਰਤੀਆਂ ਨੂੰ ਜਲ ਘਰਾਂ ਵਿਚ ਵਿਸਰਜਿਤ ਕੀਤਾ ਜਾਵੇਗਾ। ਤੇਲੰਗਾਨਾ ਵਿਚ ਹਰ ਸਾਲ ਮਿੱਟੀ ਦੇ ਗਣੇਸ਼ ਦੀਆਂ ਮੂਰਤੀਆਂ ਤੇਜ਼ੀ ਨਾਲ ਪ੍ਰਸਿੱਧ ਹੋ ਰਹੀਆਂ ਹਨ। ਇਹ ਤਬਦੀਲੀ ਵਿਆਪਕ ਪਹਿਲਕਦਮੀਆਂ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਵਾਤਾਵਰਣ-ਅਨੁਕੂਲ ਜਸ਼ਨਾਂ ਨੂੰ ਉਤਸ਼ਾਹਿਤ ਕਰਨਾ ਹੈ।
150 ਕਾਰੀਗਰਾਂ ਨੇ ਮਿਲ ਕੇ ਬਣਾਈ ਮੂਰਤੀ, 85 ਲੱਖ ਰੁਪਏ ਆਇਆ ਖ਼ਰਚਾ
ਦੱਸਿਆ ਜਾ ਰਿਹਾ ਹੈ ਕਿ ਹਰ ਸਾਲ ਮੂਰਤੀ ਬਣਾਉਣ ਵਿਚ 100 ਦਿਨ ਲੱਗਦੇ ਸਨ। ਇਸ ਵਾਰ ਮੂਰਤੀ 66 ਦਿਨਾਂ ਵਿਚ ਤਿਆਰ ਹੋ ਗਈ। ਵੱਖ-ਵੱਖ ਸੂਬਿਆਂ ਦੇ 150 ਕਾਰੀਗਰਾਂ ਵਲੋਂ ਇਸ ਮੂਰਤੀ ਨੂੰ ਬਣਾਇਆ ਗਿਆ ਹੈ ਅਤੇ ਇਸ ਮੂਰਤੀ ਨੂੰ ਬਣਾਉਣ ਵਿਚ 85 ਲੱਖ ਰੁਪਏ ਖਰਚਾ ਆਇਆ ਹੈ। ਪਹਿਲਾਂ ਪਲਾਸਟਰ ਆਫ਼ ਪੈਰਿਸ ਦੀਆਂ ਮੂਰਤੀਆਂ ਬਣਾਉਂਦੇ ਸਨ। ਹੁਣ ਮਿੱਟੀ ਦੀਆਂ ਮੂਰਤੀਆਂ ਬਣਾਉਂਦੇ ਹਨ।
ਭਗਵਾਨ ਗਣੇਸ਼ ਸ਼ੋਭਾ ਯਾਤਰਾ 'ਤੇ ਪਥਰਾਅ, ਵਧਾਈ ਗਈ ਸੁਰੱਖਿਆ
NEXT STORY