ਨੈਸ਼ਨਲ ਡੈਸਕ- ਉੱਤਰ ਭਾਰਤ ਵਿਚ ਠੰਡ ਦਾ ਕਹਿਰ ਜਾਰੀ ਹੈ। ਸੀਤ ਲਹਿਰ ਕਾਰਨ ਠੰਡ ਵੱਧ ਗਈ ਹੈ। ਉੱਥੇ ਹੀ ਮੌਸਮ ਵਿਭਾਗ ਨੇ ਦੋ ਦਿਨਾਂ ਲਈ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ ਕੀਤੀ ਹੈ। ਆਉਣ ਵਾਲੇ ਦਿਨਾਂ ਵਿਚ ਕਈ ਜ਼ਿਲ੍ਹਿਆਂ ਵਿਚ ਤਾਪਮਾਨ 'ਚ ਹੋਰ ਜ਼ਿਆਦਾ ਗਿਰਾਵਟ ਵੇਖਣ ਨੂੰ ਮਿਲੇਗੀ। ਬਿਹਾਰ ਵਿਚ 8 ਜ਼ਿਲ੍ਹਿਆਂ ਲਈ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ- ਬੋਰਵੈੱਲ ’ਚ ਡਿੱਗੀ 18 ਸਾਲਾ ਕੁੜੀ ਦੀ ਮੌਤ, 33 ਘੰਟਿਆਂ ਬਾਅਦ ਕੱਢਿਆ ਗਿਆ ਸੀ ਬਾਹਰ
ਬਿਹਾਰ ਵਿਚ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ। IMD ਦੇ ਪੂਰਵ ਅਨੁਮਾਨ ਮੁਤਾਬਕ ਬਿਹਾਰ ਵਿਚ ਅਜੇ ਅਗਲੇ ਕਈ ਦਿਨਾਂ ਤੱਕ ਸੰਘਣੀ ਧੁੰਦ ਛਾਈ ਰਹਿ ਸਕਦੀ ਹੈ। ਉੱਥੇ ਹੀ ਰਾਤ ਦੇ ਤਾਪਮਾਨ ਵਿਚ ਤੇਜ਼ੀ ਨਾਲ ਗਿਰਾਵਟ ਆਵੇਗੀ। IMD ਨੇ ਜਿਨ੍ਹਾਂ ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦੀ ਚਿਤਾਵਨੀ ਦਿੱਤੀ ਹੈ, ਉਸ ਵਿਚ ਪੱਛਮੀ ਚੰਪਾਰਣ, ਪੂਰਬੀ ਚੰਪਾਰਣ, ਸਿਵਾਨ, ਸਾਰਣ, ਸੀਤਾਮੜ੍ਹੀ, ਬਕਸਰ ਜ਼ਿਲ੍ਹਿਆਂ ਦਾ ਨਾਂ ਸ਼ਾਮਲ ਹੈ। ਇੱਥੇ ਅਗਲੇ ਤਿੰਨ ਘੰਟਿਆਂ ਦੌਦਰਾਨ ਸੰਘਣੀ ਧੁੰਦ ਛਾਈ ਰਹਿ ਸਕਦੀ ਹੈ।
ਇਹ ਵੀ ਪੜ੍ਹੋ- ਦੇਸ਼ 'ਚ ਵੱਧਣ ਲੱਗੇ HMPV ਦੇ ਕੇਸ, ਜਾਣੋ ਕਿਸ-ਕਿਸ ਸੂਬੇ 'ਚ ਫੈਲਿਆ ਵਾਇਰਸ
ਓਧਰ ਉੱਤਰ ਪ੍ਰਦੇਸ਼ ਵਿਚ ਜ਼ਿਆਦਾਤਰ ਜ਼ਿਲ੍ਹਿਆਂ 'ਚ 9 ਜਨਵਰੀ ਨੂੰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ ਕੀਤੀ ਹੈ। 10 ਜਨਵਰੀ ਤੋਂ ਲੈ ਕੇ 12 ਜਨਵਰੀ ਤੱਕ ਮੀਂਹ ਵੀ ਪੈ ਸਕਦਾ ਹੈ। ਸੂਬੇ ਵਿਚ ਕਈ ਥਾਵਾਂ 'ਤੇ ਅਗਲੇ 2 ਤੋਂ 3 ਦਿਨ ਬੱਦਲ ਵੇਖਣ ਨੂੰ ਮਿਲਣਗੇ। ਅੱਜ ਵੀ ਯੂ. ਪੀ. ਵਿਚ ਸੀਤ ਲਹਿਰ ਚੱਲੇਗੀ ਅਤੇ ਜਿਸ ਕਾਰਨ ਜ਼ਿਆਦਾ ਠੰਡਕ ਦਾ ਅਹਿਸਾਸ ਹੋਵੇਗਾ।
ਇਹ ਵੀ ਪੜ੍ਹੋ- ਫ਼ੌਜ ਦਾ 'ਮਿਸ਼ਨ ਜ਼ਿੰਦਗੀ' ਜਾਰੀ, ਕੋਲੇ ਦੀ ਖਾਨ 'ਚ ਫਸੀਆਂ 8 ਜ਼ਿੰਦਗੀਆਂ
ਇਸ ਮੌਸਮ ਨੂੰ ਵੇਖਦੇ ਹੋਏ ਮੌਸਮ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੌਕਸ ਅਤੇ ਸਾਵਧਾਨ ਰਹਿਣ। ਵਿਜ਼ੀਬਿਲਟੀ ਘੱਟ ਹੋਣ ਦੀ ਵਜ੍ਹਾ ਆਵਾਜਾਈ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
2 ਦਿਨ ਭਾਰੀ ਮੀਂਹ ਦਾ ਅਲਰਟ! 20 ਸੂਬਿਆਂ 'ਚ ਧੁੰਦ ਤੇ ਸ਼ੀਤ ਲਹਿਰ ਦੀ ਚੇਤਾਵਨੀ
NEXT STORY