ਗੁਹਾਟੀ- ਆਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਵਿਚ ਕੋਲੇ ਦੀ ਖਾਨ ਵਿਚ ਫਸੇ 9 ਮਜ਼ਦੂਰਾਂ ਵਿਚੋਂ ਇਕ ਦੀ ਲਾਸ਼ ਫ਼ੌਜ ਦੇ ਗੋਤਾਖੋਰਾਂ ਨੇ ਬੁੱਧਵਾਰ ਨੂੰ ਬਚਾਅ ਮੁਹਿੰਮ ਦੇ ਤੀਜੇ ਦਿਨ ਬਰਾਮਦ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 3 ਦਿਨਾਂ ਤੋਂ ਮਜ਼ਦੂਰ ਫਸੇ ਹੋਏ ਹਨ। ਫ਼ੌਜ ਦਾ ਮਿਸ਼ਨ ਜ਼ਿੰਦਗੀ ਆਪ੍ਰੇਸ਼ਨ ਲਗਾਤਾਰ ਜਾਰੀ ਹੈ। 8 ਹੋਰ ਜ਼ਿੰਦਗੀਆਂ ਅਜੇ ਵੀ ਕੋਲੇ ਦੀ ਖਾਨ 'ਚ ਫਸੀਆਂ ਹੋਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹੋਰ ਮਜ਼ਦੂਰਾਂ ਦੇ ਬਚਣ ਦੀ ਸੰਭਾਵਨਾ ਘੱਟ ਹੈ, ਹਾਲਾਂਕਿ ਜਲ ਸੈਨਾ, ਫ਼ੌਜ, NDRF, SDRF ਦੇ ਕਰਮੀਆਂ ਦੀ ਇਕ ਟੀਮ ਨੇ ਮਜ਼ਦੂਰਾਂ ਬਚਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।
ਰੈਸਕਿਊ ਆਪ੍ਰੇਸ਼ਨ ਜੰਗੀ ਪੱਧਰ 'ਤੇ ਜਾਰੀ
ਦੱਸ ਦੇਈਏ ਕਿ ਉਮਰੰਗਸੋ ਦੇ '3 ਕਿਲੋ' ਇਲਾਕੇ ਵਿਚ ਸਥਿਤ ਕੋਲਾ ਖਾਨ ਵਿਚ ਸੋਮਵਾਰ ਨੂੰ ਅਚਾਨਕ ਪਾਣੀ ਭਰ ਜਾਣ ਮਗਰੋਂ ਮਜ਼ਦੂਰ ਖਾਨ ਵਿਚ ਫਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਗੋਤਾਖੋਰਾਂ ਨੇ ਸਵੇਰ ਦੇ ਸਮੇਂ ਖਾਨ ਅੰਦਰੋਂ ਲਾਸ਼ ਨੂੰ ਲੱਭਿਆ, ਉਸ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ 'ਐਕਸ' 'ਤੇ ਲਿਖਿਆ ਕਿ '21 ਪੈਰਾ ਗੋਤਾਖੋਰਾਂ' ਨੇ ਖਾਨ ਦੇ ਤਲ ਤੋਂ ਇਕ ਲਾਸ਼ ਬਰਾਮਦ ਕੀਤੀ ਹੈ। ਮੇਰੀ ਹਮਦਰਦੀ ਪਰਿਵਾਰਾਂ ਨਾਲ ਹੈ। ਬਚਾਅ ਮੁਹਿੰਮ ਜਾਰੀ ਹੈ।
ਸ਼ਰਮਾ ਨੇ ਮੰਗਲਵਾਰ ਨੂੰ ਦੱਸਿਆ ਕਿ ਖਾਨ ਗੈਰ-ਕਾਨੂੰਨੀ ਪ੍ਰਤੀਤ ਹੁੰਦੀ ਹੈ ਅਤੇ ਪੁਲਸ ਨੇ ਘਟਨਾ ਦੇ ਸਿਲਸਿਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਖਾਨ ਅੰਦਰ ਪਾਣੀ 100 ਫੁੱਟ ਤੱਕ ਵੱਧ ਗਿਆ ਹੈ। ਜਲ ਸੈਨਾ ਦੇ ਗੋਤਾਖੋਰ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਸਥਾਨਕ ਅਧਿਕਾਰੀਆਂ ਦੀ ਮਦਦ ਕਰ ਰਹੇ ਹਨ। ਪਾਣੀ ਕੱਢਣ ਲਈ ਦੋ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ।
ਖਾਨ 'ਚ ਭਰਿਆ ਪਾਣੀ, ਸੰਕਟ ਵਿਚ ਜ਼ਿੰਦਗੀ
ਇਹ ਹਾਦਸਾ 6 ਜਨਵਰੀ ਨੂੰ ਹੋਇਆ ਸੀ। ਮਜ਼ਦੂਰ ਖਾਨ ਵਿਚ ਕੋਲਾ ਕੱਢ ਰਹੇ ਸਨ, ਤਾਂ ਅਚਾਨਕ ਪਾਣੀ ਭਰ ਗਿਆ। ਫ਼ੌਜ ਲਗਾਤਾਰ ਰੈਸਕਿਊ ਆਪ੍ਰੇਸ਼ਨ ਵਿਚ ਲੱਗੀ ਹੈ। ਮੰਗਲਵਾਰ ਰਾਤ ਨੂੰ ਰਾਹਤ ਅਤੇ ਬਚਾਅ ਕੰਮ ਰੋਕ ਦਿੱਤਾ ਗਿਆ ਸੀ, ਜੋ ਅੱਜ ਸਵੇਰੇ ਫਿਰ ਤੋਂ ਸ਼ੁਰੂ ਕੀਤਾ ਗਿਆ। ਜਾਣਕਾਰੀ ਇਹ ਖਾਨ ਰੈਟ ਮਾਈਨਰਸ ਦੀ ਹੈ। ਇਸ ਮਾਮਲੇ ਵਿਚ ਖਾਨ ਮਾਲਕ ਪੁਨੀਸ਼ ਨੁਨਿਸਾ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਤੜਕਸਾਰ ਵਾਪਰਿਆ ਭਿਆਨਕ ਹਾਦਸਾ, 3 ਲੋਕਾਂ ਦੀ ਮੌਤ
NEXT STORY