ਨਵੀਂ ਦਿੱਲੀ— ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਕਰਨਾਲ ਵਿਚ ਕਿਸਾਨਾਂ ’ਤੇ ਲਾਠੀਚਾਰਜ ਨੂੰ ਲੈ ਕੇ ਹਰਿਆਣਾ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕਰਦੇ ਹੋਏ ਕਿਹਾ ਹੈ ਕਿ ਭਾਜਪਾ ਸਰਕਾਰ ਦੀ ਇਹ ਕਾਰਵਾਈ ਉਸ ਦੇ ਤਾਬੂਤ ’ਚ ਕਿੱਲ ਦਾ ਕੰਮ ਕਰੇਗੀ। ਪਿ੍ਰਅੰਕਾ ਗਾਂਧੀ ਨੇ ਕਿਹਾ ਕਿ ਕਿਸਾਨ ਮਿਹਨਤ ਕਰ ਕੇ ਖੇਤਾਂ ’ਚ ਲਹਿਰਾਉਂਦੀਆਂ ਹੋਈਆਂ ਫ਼ਸਲਾਂ ਦਿੰਦੇ ਹਨ। ਭਾਜਪਾ ਸਰਕਾਰ ਆਪਣਾ ਹੱਕ ਮੰਗਣ ’ਤੇ ਉਨ੍ਹਾਂ ਨੂੰ ਲਾਠੀ-ਡੰਡਿਆਂ ਨਾਲ ਲਹੂ-ਲੁਹਾਨ ਕਰਦੀ ਹੈ। ਕਿਸਾਨਾਂ ’ਤੇ ਪਈ ਇਕ-ਇਕ ਲਾਠੀ ਭਾਜਪਾ ਸਰਕਾਰ ਦੇ ਤਾਬੂਤ ’ਚ ਕਿੱਲ ਦਾ ਕੰਮ ਕਰੇਗੀ। ਤਸਵੀਰ: ਕਰਨਾਲ ’ਚ ਕਿਸਾਨਾਂ ’ਤੇ ਲਾਠੀਚਾਰਜ।
ਇਹ ਵੀ ਪੜ੍ਹੋ: ਕਰਨਾਲ ’ਚ ਲਾਠੀਚਾਰਜ ਮਗਰੋਂ ਰੋਹ ’ਚ ਆਏ ਕਿਸਾਨਾਂ ਨੇ ਜਾਮ ਕੀਤੇ ਕਈ ਹਾਈਵੇਅ

ਓਧਰ ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਇਸ ਲਾਠੀਚਾਰਜ ਨੂੰ ਲੈ ਕੇ ਹਰਿਆਣਾ ਸਰਕਾਰ ’ਤੇ ਹਮਲਾ ਕੀਤਾ ਅਤੇ ਕਿਹਾ ਕਿ ਖੱਟੜ ਸਾਬ੍ਹ, ਅੱਜ ਕਰਨਾਲ ’ਚ ਹਰ ਹਰਿਆਣਵੀਂ ਦੀ ਆਤਮਾ ’ਤੇ ਲਾਠੀ ਵਰ੍ਹਾਈ ਹੈ। ਧਰਤੀ ਦੇ ਭਗਵਾਨ ਕਿਸਾਨ ਨੂੰ ਲਹੂ-ਲੁਹਾਨ ਕਰਨ ਵਾਲੀ ਪਾਪੀ ਭਾਜਪਾਈ ਸੱਤਾ ਦਾ ਦਮਨ ਦਾਨਵਾਂ ਵਰਗਾ ਹੈ। ਸੜਕਾਂ ’ਤੇ ਕਿਸਾਨਾਂ ਦੇ ਸਰੀਰ ਦੇ ਰਿਸਦੇ ਖ਼ੂਨ ਨੂੰ ਆਉਣ ਵਾਲੀਆਂ ਤਮਾਮ ਨਸਲਾਂ ਯਾਦ ਰੱਖਣੀਆਂ।
ਇਹ ਵੀ ਪੜ੍ਹੋ : ਕਰਨਾਲ ’ਚ ਭਾਜਪਾ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ, ਸਥਿਤੀ ਬਣੀ ਤਣਾਅਪੂਰਨ
ਰਾਹੁਲ ਨੇ ਭਾਜਪਾ ਦੀ ਆਮਦਨ ’ਚ 50 ਫੀਸਦੀ ਵਾਧੇ ਸੰਬੰਧੀ ਰਿਪੋਰਟ ਨੂੰ ਲੈ ਕੇ ਵਿੰਨ੍ਹਿਆ ਨਿਸ਼ਾਨਾ
NEXT STORY