ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਆਮਦਨ ’ਚ ਵਾਧੇ ’ਤੇ ਤੰਜ ਕੱਸਦੇ ਹੋਏ ਸਵਾਲ ਪੁੱਛਿਆ ਹੈ। ਰਾਹੁਲ ਨੇ ਕਿਹਾ ਕਿ ਜਿਸ ਭਾਜਪਾ ਦੀ ਆਮਦਨ 50 ਫੀਸਦੀ ਵਧੀ ਹੈ ਅਤੇ ਉਸ ਦੇ ਸ਼ਾਸਨ ’ਚ ਦੇਸ਼ ਦੇ ਆਮ ਲੋਕਾਂ ਦੀ ਆਮਦਨ ’ਚ ਕਿੰਨਾ ਵਾਧਾ ਹੋਇਆ ਹੈ। ਸ਼੍ਰੀ ਗਾਂਧੀ ਨੇ ਲੋਕਾਂ ਤੋਂ ਟਵੀਟ ਕਰ ਕੇ ਸਵਾਲ ਕੀਤਾ,‘‘ਭਾਜਪਾ ਦੀ ਆਮਦਨ 50 ਫੀਸਦੀ ਵੱਧ ਗਈ ਹੈ ਅਤੇ ਤੁਹਾਡੀ।’’

ਉਨ੍ਹਾਂ ਨੇ ਇਹ ਸਵਾਲ ਇਕ ਖ਼ਬਰ ਦੀ ਤਸਵੀਰ ਪੋਸਟ ਕਰਦੇ ਹੋਏ ਚੁੱਕਿਆ ਹੈ, ਜਿਸ ’ਚ ਇਕ ਸਰਕਾਰੀ ਰਿਪੋਰਟ ਦੇ ਹਵਾਲੇ ’ਚ ਕਿਹਾ ਗਿਆ ਹੈ ਕਿ 2019-20 ’ਚ ਭਾਜਪਾ ਦੀ ਆਮਦਨ ’ਚ 50 ਫੀਸਦੀ ਦਾ ਵਾਧਾ ਹੋਇਆ, ਜਦੋਂ ਕਿ ਬਹੁਤ ਸਾਰਾ ਚੰਦਾ ਚੋਣਾਵੀ ਬਾਂਡ ਤੋਂ ਵੀ ਆਇਆ ਹੈ। ਰਿਪੋਰਟ ’ਚ ਕਿਹਾ ਗਿਆ ਕਿ ਭਾਜਪਾ ਨੇ ਇਸ ਦੌਰਾਨ ਆਪਣੀ ਕੁੱਲ ਆਮਦਨ ’ਚ 3,623.28 ਕਰੋੜ ਰੁਪਏ ਦੱਸੀ ਹੈ। ਉਨ੍ਹਾਂ ਨੇ ਇਕ ਹੋਰ ਟਵੀਟ ’ਚ ਸਰਕਾਰੀ ਜਾਇਦਾਦ ’ਚ ਨਿੱਜੀ ਖੇਤਰ ਨੂੰ ਭਾਗੀਦਾਰ ਬਣਾਉਣ ਦੀ ਯੋਜਨਾ ’ਤੇ ਕਿਹਾ,‘‘ਵਿਕਾਸ ਮੋਦੀ ਦੋਸਤਾਂ ਲਈ, ਚੰਗੇ ਦਿਨ ਮੋਦੀ ਦੋਸਤਾਂ ਲਈ, ਨਵਾਂ ਭਾਰਤ ਮੋਦੀ ਦੋਸਤਾਂ ਲਈ। ਪਹਿਲੇ ਜਨਤਾ ’ਚ ਜੁਮਲੇ ਵੇਚੇ ਅਤੇ ਹੁਣ ਭਾਰਤ ਨੂੰ ਮੋਦੀ ਦੋਸਤਾਂ ਨੂੰ ਵੇਚ ਰਹੇ ਹਨ।’’
ਇਹ ਵੀ ਪੜ੍ਹੋ : ਕਰਨਾਲ ’ਚ ਭਾਜਪਾ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਲਾਠੀਚਾਰਜ, ਸਥਿਤੀ ਬਣੀ ਤਣਾਅਪੂਰਨ
ਦਿੱਲੀ ਸਰਕਾਰ ਨੇ ਨਿੱਜੀ ਸਕੂਲਾਂ ਨੂੰ ਮੁੜ ਖੋਲ੍ਹਣ ਤੋਂ ਪਹਿਲਾਂ ਕਰਮੀਆਂ ਦੇ ਟੀਕਾਕਰਨ ਦਾ ਨਿਰਦੇਸ਼ ਦਿੱਤਾ
NEXT STORY