ਪੰਚਕੂਲਾ — ਪੰਚਕੂਲਾ ਦੇ ਸੈਕਟਰ-19 'ਚ ਰਹਿਣ ਵਾਲੀ ਰਜਨੀ ਨਾਮ ਦੀ ਮਹਿਲਾ ਪਿਛਲੇ 10 ਦਿਨਾਂ ਤੋਂ ਲਾਪਤਾ ਸੀ ਹੁਣ ਇਸ ਮਾਮਲੇ 'ਚ ਪੁਲਸ ਵਲੋਂ ਕੀਤੀ ਕਾਰਵਾਈ ਸਾਹਮਣੇ ਆ ਰਹੀ ਹੈ। ਪੁਲਸ ਨੇ ਲਾਪਤਾ ਹੋਈ ਰਜਨੀ ਦੀ ਹੱਤਿਆ ਦੇ ਮਾਮਲੇ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ 'ਚ ਇਕ ਮਹਿਲਾ ਮੋਨਿਕਾ ਅਤੇ ਸੰਦੀਪ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੰਚਕੂਲਾ ਕੋਰਟ 'ਚ ਪੇਸ਼ ਕਰਕੇ 7 ਦਿਨਾਂ ਦਾ ਪੁਲਸ ਰਿਮਾਂਡ ਲਿਆ ਹੈ। ਪੁਲਸ ਅਧਿਕਾਰੀ ਵਿਕਾਸ ਨੇ ਦੱਸਿਆ ਹੈ ਕਿ ਰਿਮਾਂਡ ਦੌਰਾਨ ਹੱਤਿਆ ਦੇ ਪਿੱਛੇ ਦੀ ਸਾਜਿਸ਼ ਪਤਾ ਲਗਾਉਣ ਅਤੇ ਮਹਿਲਾ ਦੀ ਲਾਸ਼ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਪੁਲਸ ਅਨੁਸਾਰ ਮੋਨਿਕਾ ਅਤੇ ਉਸਦੇ ਜੀਜੇ ਸੰਦੀਪ ਨੇ ਵਕੀਲ ਦੀ ਪਤਨੀ ਦੀ ਜਾਨ ਲਈ ਸੀ। ਪੁਲਸ ਦਾ ਕਹਿਣਾ ਹੈ ਕਿ ਰਜਨੀ ਦੇ ਪਤੀ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਪੁਲਸ ਨੇ ਦੇਰ ਰਾਤ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੋਨਿਕਾ ਨੇ ਪੁਲਸ ਪੁੱਛਗਿੱਛ 'ਚ ਕਬੂਲ ਕਰ ਲਿਆ ਹੈ ਕਿ ਉਸ ਨੇ ਹੀ ਰਜਨੀ ਦਾ ਕਤਲ ਕੀਤਾ ਹੈ। ਇਹ ਮਹਿਲਾ ਕੋਈ ਹੋਰ ਨਹੀਂ ਸਗੋਂ ਵਕੀਲ ਪਤੀ ਦੀ ਜਾਣਕਾਰ ਮਹਿਲਾ ਹੈ। ਉਨ੍ਹਾਂ ਨੇ ਪੰਚਕੂਲਾ ਦੇ ਸੈਕਟਰ-23 'ਚ ਗੱਡੀਆਂ ਵਿਚ ਰੱਸੀ ਨਾਲ ਰਜਨੀ ਦਾ ਗਲਾ ਦਬਾ ਕੇ ਕਤਲ ਕੀਤਾ ਸੀ। ਕਤਲ ਕਰਨ ਤੋਂ ਬਾਅਦ ਰਜਨੀ ਦੀ ਲਾਸ਼ ਨੂੰ ਜ਼ਮੀਨ 'ਚ ਦੱਬ ਦਿੱਤਾ ਸੀ। ਦੋਸ਼ੀਆਂ ਨੂੰ ਅੱਜ ਕੋਰਟ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਹੈ। ਰਿਮਾਂਡ ਤੋਂ ਬਾਅਦ ਰਜਨੀ ਦੀ ਲਾਸ਼ ਨੂੰ ਕਬਜ਼ੇ 'ਚ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਵਕੀਲ ਮਨਮੋਹਨ ਦੀ ਪਤਨੀ ਰਜਨੀ 16 ਜਨਵਰੀ ਤੋਂ ਲਾਪਤਾ ਸੀ, ਜਿਸਦੀ ਪੁਲਸ 'ਚ ਵੀ ਸੂਚਨਾ ਦਿੱਤੀ ਗਈ ਸੀ। ਸ਼ੱਕ ਦੇ ਅਧਾਰ 'ਤੇ ਪੁਲਸ ਨੇ ਇਕ ਜਗ੍ਹਾ ਖੋਦਿਆ ਵੀ ਸੀ। ਇਸ ਦੌਰਾਨ ਕਰੀਬ ਚਾਰ ਫੁੱਟ ਥੱਲ੍ਹੇ ਕੱਪੜਿਆਂ ਨਾਲ ਲਿਪਟੀ ਇਕ ਲਾਸ਼ ਨਜ਼ਰ ਆਈ ਸੀ ਪਰ ਉਹ ਲਾਸ਼ ਰਜਨੀ ਦੀ ਨਹੀਂ ਇਕ ਕੁੱਤੇ ਦੀ ਸੀ। ਪੁਲਸ ਨੂੰ ਇਹ ਜਾਣਕਾਰੀ ਇਕ ਕਬਾੜ ਵਾਲੇ ਨੇ ਦਿੱਤੀ ਸੀ। ਪੁਲਸ ਨੂੰ ਇਸ ਮਾਮਲੇ 'ਚ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ, ਪਰ ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਰਜਨੀ ਦਾ ਆਪਣੇ ਪਤੀ ਨਾਲ ਕਈ ਵਾਰ ਝਗੜਾ ਹੁੰਦਾ ਰਹਿੰਦਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਜਨੀ ਦੇ ਗਾਇਬ ਹੋਣ 'ਚ ਇਕ ਮਹਿਲਾ ਦਾ ਵੀ ਹੱਥ ਹੋ ਸਕਦਾ ਹੈ। ਇਸ ਤੋਂ ਬਾਅਦ ਜਾਂਚ ਦੌਰਾਨ ਪੁਲਸ ਨੇ ਮੋਨਿਕਾ ਅਤੇ ਉਸਦੇ ਜੀਜੇ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਨੇ ਆਪਣਾ ਦੋਸ਼ ਕਬੂਲ ਕਰ ਲਿਆ।
ਪੁਲਸ ਕਾਂਸਟੇਬਲ ਦੀ ਬਹਾਦਰੀ ਨੇ ਬਚਾਈ ਵਪਾਰੀ ਦੀ ਜਾਨ
NEXT STORY