ਨਵੀਂ ਦਿੱਲੀ- ਸਰਕਾਰ ਨੇ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੂੰ ਅਗਲਾ ਫੌਜ ਮੁਖੀ ਨਿਯੁਕਤ ਕੀਤਾ ਹੈ। ਉਹ ਮੌਜੂਦਾ ਫੌਜ ਮੁਖੀ ਜਨਰਲ ਮਨੋਜ ਪਾਂਡੇ ਦੀ ਜਗ੍ਹਾ ਲੈਣਗੇ। ਦੱਸ ਦੇਈਏ ਕਿ ਜਨਰਲ ਮਨੋਜ ਪਾਂਡੇ ਨੂੰ ਇਕ ਮਹੀਨਾ ਸੇਵਾ ਵਿਸਤਾਰ ਮਿਲਿਆ ਹੈ। ਉਨ੍ਹਾਂ ਦਾ ਕਾਰਜਕਾਲ 31 ਮਈ ਨੂੰ ਸਮਾਪਤ ਹੋ ਰਿਹਾ ਸੀ ਪਰ ਦੇਸ਼ 'ਚ ਆਮ ਚੋਣਾਂ ਵਿਚਕਾਰ ਸਰਕਾਰ ਨੇ ਉਨ੍ਹਾਂ ਨੂੰ ਇਕ ਮਹੀਨੇ ਦਾ ਐਕਸਟੈਂਸ਼ ਦੇਣਦਾ ਫੈਸਲਾ ਲਿਆ।
ਜਨਰਲ ਪਾਂਡੇ ਦੇ ਸੇਵਾ ਵਿਸਤਾਰ ਤੋਂ ਕਰੀਬ ਪੰਜ ਦਹਾਕੇ ਪਹਿਲਾਂ 1970 ਦੇ ਦਹਾਕੇ ਦੀ ਸ਼ੁਰੂਆਤ 'ਚ ਇਸ ਤਰ੍ਹਾਂ ਦੀ ਪਹਿਲੀ ਉਦਾਹਰਣ ਦੇਖਣ ਨੂੰ ਮਿਲੀ ਸੀ, ਜਦੋਂ ਉਸ ਸਮੇਂ ਦੀ ਇੰਦਰਾ ਗਾਂਧੀ ਸਰਕਾਰ ਨੇ ਥਲ ਸੈਨਾ ਮੁਖੀ ਜਨਰਲ ਜੀ.ਜੀ. ਬੇਵੂਰ ਦੇ ਸੇਵਾ ਕਾਲ ਨੂੰ ਇਕ ਸਾਲ ਲਈ ਵਧਾ ਦਿੱਤਾ ਸੀ। ਜਨਰਲ ਮਨੋਜ ਪਾਂਡੇ ਦਾ ਕਾਰਜਕਾਲ 30 ਜੂਨ ਨੂੰ ਸਮਾਪਤ ਹੋ ਰਿਹਾ ਹੈ। ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ 30 ਜੂਨ ਨੂੰ ਫੌਜ ਮੁਖੀ ਦਾ ਅਹੁਦਾ ਸੰਭਾਲਣਗੇ।
ਮੌਜੂਦਾ ਸਮੇਂ 'ਚ 'ਵਾਇਸ ਚੀਫ ਆਫ ਆਰਮੀ ਸਟਾਫ' ਦੇ ਰੂਪ 'ਚ ਸੇਵਾ ਦੇ ਰਹੇ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ, ਜਨਰਲ ਪਾਂਡੇ ਤੋਂ ਬਾਅਦ ਸੀਨੀਅਰ ਅਧਿਕਾਰੀ ਹਨ। ਲੈਫਟੀਨੈਂਟ ਜਨਰਲ ਦਿਵੇਦੀ ਤੋਂ ਬਾਅਦ ਸੀਨੀਅਰ ਅਧਿਕਾਰੀ ਲੈਫਟੀਨੈਂਟ ਜਨਰਲ ਅਜੈ ਕੁਮਾਰ ਸਿੰਘ ਹਨ ਜੋ ਦੱਖਣੀ ਥਲ ਸੈਨਾ ਕਮਾਂਡਰ ਹਨ। ਦੋਵੇਂ ਹੀ ਫੌਜ ਦੇ ਅਧਿਕਾਰੀ, ਲੈਫਟੀਨੈਂਟ ਜਨਰਲ ਦਿਵੇਦੀ ਅਤੇ ਲੈਫਟੀਨੈਂਟ ਜਨਰਲ ਸਿੰਘ ਇਕੱਠੇ ਪੜ੍ਹਦੇ ਰਹੇ ਹਨ। ਲੈਫਟੀਨੈਂਟ ਜਨਰਲ ਦਿਵੇਦੀ ਕੋਲ ਚੀਨ ਅਤੇ ਪਾਕਿਸਤਾਨ ਨਾਲ ਲਗਦੀਆਂ ਸਰਹੱਦਾਂ 'ਤੇ ਵਿਆਪਕ ਸੰਚਾਲਨ ਅਨੁਭਵ ਹੈ। ਉਨ੍ਹਾਂ ਨੇ ਫਰਵਰੀ 'ਚ ਲੈਫਟੀਨੈਂਟ ਜਨਰਲ ਐੱਮ. ਵੀ. ਸੁਚਿੰਦਰ ਕੁਮਾਰ ਦੀ ਜਗ੍ਹਾ ਲਈ ਸੀ ਅਤੇ ਫੌਜ ਦੇ ਉਪ ਮੁਖੀ ਦਾ ਕਾਰਜਭਾਰ ਸੰਭਾਲਿਆ ਸੀ।
ਕਠੂਆ ’ਚ ਅੱਤਵਾਦੀਆਂ ਨੇ ਕੀਤੀ ਗੋਲੀਬਾਰੀ, ਮੁਕਾਬਲੇ ’ਚ ਇਕ ਅੱਤਵਾਦੀ ਢੇਰ
NEXT STORY