ਸ਼ਿਮਲਾ, (ਰਾਜੇਸ਼)- ਹਿਮਾਚਲ ’ਚ ਮੌਸਮ ਬਦਲ ਗਿਆ ਹੈ। ਸੂਬੇ ਦੇ ਕਬਾਇਲੀ ਜ਼ਿਲਿਆਂ ਚੰਬਾ, ਲਾਹੌਲ-ਸਪਿਤੀ ਤੇ ਕਿੰਨੌਰ ’ਚ ਮੰਗਲਵਾਰ ਹਲਕੀ ਬਰਫ਼ਬਾਰੀ ਹੋਈ। ਰਾਜਧਾਨੀ ਸ਼ਿਮਲਾ ’ਚ ਵੀ ਦੁਪਹਿਰ ਵੇਲੇ ਅਚਾਨਕ ਮੌਸਮ ਬਦਲ ਗਿਆ ਤੇ ਕੁਝ ਸਮੇ ਲਈ ਬਰਫ਼ ਡਿੱਗੀ। ਇਸ ਕਾਰਨ ਠੰਢ ਹੋਰ ਵਧ ਗਈ।
ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਕਿਨੌਰ ਤੇ ਲਾਹੌਲ-ਸਪਿਤੀ ਦੇ ਕਈ ਇਲਾਕਿਆਂ ’ਚ ਹਲਕੀ ਬਰਫ਼ਬਾਰੀ ਹੋਈ। ਕਿਨੌਰ ਦੇ ਕਲਪਾ ਤੇ ਲਾਹੌਲ-ਸਪਿਤੀ ਦੇ ਕੁਕੁਮਸੇਰੀ ’ਚ ਬਰਫ਼ ਪਈ। ਇਸ ਕਾਰਨ ਤਾਪਮਾਨ ’ਚ ਗਿਰਾਵਟ ਆਈ।
ਉੱਚਾਈ ਵਾਲੇ ਇਲਾਕਿਆਂ ’ਚ ਪਾਰਾ ਲਗਾਤਾਰ ਡਿੱਗ ਰਿਹਾ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ ਸੂਬੇ ’ਚ 4 ਥਾਵਾਂ ’ਤੇ ਤਾਪਮਾਨ ਸਿਫਰ ਤੋਂ ਵੀ ਹੇਠਾਂ ਆ ਗਿਆ ਹੈ। ਲਾਹੌਲ-ਸਪਿਤੀ ਦੇ ਤਾਬੋ ’ਚ ਘੱਟੋ-ਘੱਟ ਤਾਪਮਾਨ ਮਨਫੀ 7.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਸੂਬੇ ’ਚ ਸਭ ਤੋਂ ਘੱਟ ਹੈ।
ਸੁਰੱਖਿਆ ਬਲਾਂ ਦੀ ਵਰਦੀ 'ਚ ਆਏ ਲੁਟੇਰਿਆਂ ਨੇ ਪਰਿਵਾਰ ਤੋਂ 60 ਲੱਖ ਰੁਪਏ ਲੁੱਟੇ
NEXT STORY