ਜੰਮੂ- ਕੰਟਰੋਲ ਰੇਖਾ ਪਾਰ ਕਰ ਕੇ ਗਲਤੀ ਨਾਲ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਆ ਪਹੁੰਚੀਆਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੀਆਂ 2 ਭੈਣਾਂ ਨੂੰ ਸੋਮਵਾਰ ਨੂੰ ਵਾਪਸ ਭੇਜ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਲੈਬਾ ਜਾਬੈਰ (17) ਅਤੇ ਉਸ ਦੀ ਭੈਣ ਸਾਨਾ ਜਾਬੈਰ (13) ਨੂੰ ਐਤਵਾਰ ਨੂੰ ਭਾਰਤੀ ਫ਼ੌਜੀਆਂ ਨੇ ਕੰਟਰੋਲ ਰੇਖਾ ਇਸ ਪਾਰ ਭਟਕਦੇ ਹੋਏ ਦੇਖਿਆ ਅਤੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਦੋਵੇਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਕਹੁਆ ਦੀ ਰਹਿਣ ਵਾਲੀਆਂ ਹਨ।
ਰੱਖਿਆ ਬੁਲਾਰੇ ਨੇ ਕਿਹਾ,''ਪੁੰਛ 'ਚ ਪੀ.ਓ.ਕੇ. ਦੇ ਫਾਰਵਾਰਡ ਕਹੁਆ ਦੇ ਅੱਬਾਸਪੁਰ ਦੀਆਂ 2 ਕੁੜੀਆਂ ਭਟਕ ਕੇ ਭਾਰਤੀ ਖੇਤਰ 'ਚ ਆ ਗਈਆਂ ਸਨ। ਉਨ੍ਹਾਂ ਨੂੰ ਅੱਜ ਯਾਨੀ ਸੋਮਵਾਰ ਚੱਕਨ ਦਾ ਬਾਗ਼ (ਸੀਡੀਬੀ) ਸਰਹੱਦ ਚੌਕੀ ਤੋਂ ਵਾਪਸ ਭੇਜ ਦਿੱਤਾ ਗਿਆ।'' ਉਨ੍ਹਾਂ ਨੇ ਦੱਸਿਆ ਕਿ ਸੀਡੀਬੀ ਚੌਕੀ 'ਤੇ ਦੋਵੇਂ ਭੈਣਾਂ ਨੂੰ ਪਾਕਿਸਤਾਨ ਦੇ ਗੈਰ-ਫ਼ੌਜੀ ਅਤੇ ਫ਼ੌਜ ਅਧਿਕਾਰੀਆਂ ਦੀ ਹਾਜ਼ਰੀ 'ਚ ਸੌਂਪ ਦਿੱਤਾ ਗਿਆ। ਸਦਭਾਵਨਾ ਦੇ ਤੌਰ 'ਤੇ ਉਨ੍ਹਾਂ ਨੂੰ ਭਾਰਤੀ ਫ਼ੌਜ ਨੇ ਸੌਗਾਤ ਅਤੇ ਮਠਿਆਈਆਂ ਪ੍ਰਦਾਨ ਕੀਤੀਆਂ।
ਸ਼੍ਰੀਨਗਰ 'ਚ ਦਿੱਸਿਆ ਸ਼ੱਕੀ ਵਾਹਨ, ਫ਼ੌਜ ਨੇ ਜਾਰੀ ਕੀਤਾ ਅਲਰਟ
NEXT STORY