ਭੋਪਾਲ– ਮੱਧ ਪ੍ਰਦੇਸ਼ ਦੇ 17 ਸ਼ਹਿਰਾਂ ਵਿਚ ਸ਼ਰਾਬਬੰਦੀ ਦਾ ਐਲਾਨ ਕੀਤਾ ਗਿਆ ਹੈ। ਇਹ 17 ਸ਼ਹਿਰ ਧਾਰਮਿਕ ਨਜ਼ਰੀਏ ਤੋਂ ਕਾਫੀ ਮਹੱਤਵਪੂਰਨ ਹਨ। ਮੁੱਖ ਮੰਤਰੀ ਮੋਹਨ ਯਾਦਵ ਨੇ ਨਰਸਿੰਘਪੁਰ ਵਿਚ ਇਕ ਪ੍ਰੋਗਰਾਮ ਦੌਰਾਨ ਇਸ ਦਾ ਐਲਾਨ ਕੀਤਾ।
ਹਾਲਾਂਕਿ ਮੁੱਖ ਮੰਤਰੀ ਨੇ ਕਿਸੇ ਸ਼ਹਿਰ ਦਾ ਨਾਂ ਨਹੀਂ ਲਿਆ ਪਰ ਮੰਨਿਆ ਜਾ ਰਿਹਾ ਹੈ ਕਿ ਇਹ 17 ਸ਼ਹਿਰ ਉੱਜੈਨ, ਔਰਛਾ, ਮੰਡਲਾ, ਮਹੇਸ਼ਵਰ, ਦਤੀਆ, ਓਂਕਾਰੇਸ਼ਵਰ, ਮੁਲਤਾਈ, ਜਬਲਪੁਰ, ਨਲਖੇੜਾ, ਸਲਕਨਪੁਰ, ਚਿੱਤਰਕੂਟ, ਮੰਦਸੌਰ, ਮੈਹਰ, ਬਰਮਾਨ ਘਾਟ, ਪੰਨਾ, ਸਾਂਚੀ ਅਤੇ ਅਮਰਕੰਟਕ ਹੋ ਸਕਦੇ ਹਨ।
ਮੰਨਿਆ ਜਾ ਰਿਹਾ ਹੈ ਕਿ ਸ਼ਰਾਬਬੰਦੀ ਦਾ ਇਹ ਹੁਕਮ 1 ਅਪ੍ਰੈਲ ਤੋਂ ਲਾਗੂ ਹੋਵੇਗਾ।
5 ਸਾਲ ਦੇ ਅੰਦਰ ਦਿੱਲੀ ’ਚੋਂ ਬੇਰੋਜ਼ਗਾਰੀ ਖਤਮ ਕਰ ਦੇਵਾਂਗੇ : ਕੇਜਰੀਵਾਲ
NEXT STORY