ਪ੍ਰਯਾਗਰਾਜ- ਕਿੰਨਰ ਅਖਾੜੇ ਦੇ ਮਹਾਮੰਡਲੇਸ਼ਵਰ ਅਤੇ ਉਨ੍ਹਾਂ ਦੇ ਚੇਲਿਆਂ 'ਤੇ ਹਮਲਾ ਹੋਇਆ ਹੈ। ਜਦਕਿ ਮਮਤਾ ਕੁਲਕਰਨੀ ਮੁੜ ਤੋਂ ਮਹਾਂਮੰਡਲੇਸ਼ਵਰ ਬਣ ਗਈ ਹੈ। ਇੱਕ ਪਾਸੇ, ਮਹਾਮੰਡਲੇਸ਼ਵਰ 'ਤੇ ਹਮਲਾ ਹੋਇਆ ਅਤੇ ਦੂਜੇ ਪਾਸੇ, ਮਮਤਾ ਨੇ ਫਿਰ ਤੋਂ ਇਹ ਅਹੁਦਾ ਸੰਭਾਲ ਲਿਆ ਹੈ। ਕੀ ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਕੋਈ ਸਬੰਧ ਹੈ? ਆਓ ਇਸ ਮਾਮਲੇ ਨੂੰ ਵਿਸਥਾਰ ਨਾਲ ਜਾਣੀਏ...
ਮਮਤਾ ਕੁਲਕਰਨੀ ਮੁੜ ਤੋਂ ਬਣੀ ਮਹਾਂਮੰਡਲੇਸ਼ਵਰ
ਮਸ਼ਹੂਰ ਬਾਲੀਵੁੱਡ ਅਦਾਕਾਰਾ ਮਮਤਾ ਕੁਲਕਰਨੀ ਨੇ ਕੁਝ ਦਿਨ ਪਹਿਲਾਂ ਕਿੰਨਰ ਅਖਾੜੇ ਦੇ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ, ਕੱਲ੍ਹ ਖ਼ਬਰ ਆਈ ਕਿ ਉਸ ਦਾ ਅਸਤੀਫਾ ਰੱਦ ਕਰ ਦਿੱਤਾ ਗਿਆ ਹੈ ਅਤੇ ਉਹ ਮੁੜ ਮਹਾਮੰਡਲੇਸ਼ਵਰ ਬਣ ਗਈ ਹੈ। ਉਨ੍ਹਾਂ ਨੇ ਆਪਣੇ ਅਸਤੀਫ਼ੇ ਦੇ ਪਿੱਛੇ ਦਾ ਕਾਰਨ ਦੱਸਦੇ ਹੋਏ ਕਈ ਗੱਲਾਂ ਦੱਸੀਆਂ ਪਰ ਉਸ ਦੇ ਇਸ ਅਹੁਦੇ ਨੂੰ ਛੱਡਣ ਅਤੇ ਇਸ ਨੂੰ ਮੁੜ ਸੰਭਾਲਣ ਦੇ ਵਿਚਕਾਰ, ਅਖਾੜੇ 'ਚ ਵਿਵਾਦ ਵਧਦਾ ਜਾਪਦਾ ਹੈ।
ਇਹ ਵੀ ਪੜ੍ਹੋ- ਇਸ ਅਦਾਕਾਰ ਨੂੰ ਜ਼ਬਰਦਸਤੀ Kiss ਕਰਨ ਲੱਗੀ ਫੈਨ, ਤਾਂ.....
ਮਹਾਮੰਡਲੇਸ਼ਵਰ ਅਤੇ ਉਸ ਦੇ ਚੇਲਿਆਂ 'ਤੇ ਹੋਇਆ ਹਮਲਾ
ਮਮਤਾ ਕੁਲਕਰਨੀ ਵਿਵਾਦ ਦੇ ਵਿਚਕਾਰ, ਪ੍ਰਯਾਗਰਾਜ ਮਹਾਕੁੰਭ ਦੇ ਸੈਕਟਰ-9 'ਚ ਮਹਾਮੰਡਲੇਸ਼ਵਰ ਕਲਿਆਣੀ ਨੰਦ ਗਿਰੀ ਅਤੇ ਉਨ੍ਹਾਂ ਦੇ ਛੇ ਚੇਲਿਆਂ 'ਤੇ ਹਮਲਾ ਕੀਤਾ ਗਿਆ। ਹਮਲੇ ਤੋਂ ਬਾਅਦ ਜ਼ਖਮੀਆਂ ਨੂੰ ਮਹਾਕੁੰਭ ਦੇ ਕੇਂਦਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸਾਰੇ ਲੋਕਾਂ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਕਿੰਨਰ ਅਖਾੜੇ 'ਚ ਅੰਦਰੂਨੀ ਧੜੇਬੰਦੀ ਚੱਲ ਰਹੀ ਹੈ ਜਿਸ ਕਾਰਨ ਇਹ ਘਟਨਾ ਵਾਪਰੀ। ਹਾਲਾਂਕਿ, ਹਮਲੇ ਦੇ ਪਿੱਛੇ ਅਸਲ ਕਾਰਨ ਹਮਲਾਵਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਸਾਹਮਣੇ ਆਵੇਗਾ।
ਕਿਵੇਂ ਹੋਇਆ ਹਮਲਾ
ਮਹਾਮੰਡਲੇਸ਼ਵਰ ਕਲਿਆਣੀ ਨੰਦ ਗਿਰੀ ਮਹਾਂਕੁੰਭ ਮੇਲੇ ਦੇ ਸੈਕਟਰ 16 'ਚ ਕਿੰਨਰ ਅਖਾੜੇ 'ਚ ਲਗਾਏ ਗਏ ਕੈਂਪ 'ਚ ਸ਼ਰਧਾਲੂਆਂ ਨੂੰ ਆਸ਼ੀਰਵਾਦ ਦੇ ਰਹੇ ਸਨ। ਇਸ ਦੌਰਾਨ ਕੁਝ ਲੋਕ ਹਥਿਆਰਾਂ ਨਾਲ ਉੱਥੇ ਦਾਖਲ ਹੋਏ ਅਤੇ ਗਾਲੀ-ਗਲੋਚ ਕਰਨ ਲੱਗੇ। ਉਸ ਨੇ ਮਹਾਮੰਡਲੇਸ਼ਵਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦੀਆਂ ਚੇਲੀਆਂ ਰਾਧਿਕਾ ਅਤੇ ਵੈਸ਼ਨਵੀ ਵੀ ਜ਼ਖਮੀ ਹੋ ਗਈਆਂ। ਇਸ ਹਮਲੇ ਕਾਰਨ ਹਫੜਾ-ਦਫੜੀ ਮਚ ਗਈ ਅਤੇ ਪੁਲਸ ਮੌਕੇ 'ਤੇ ਪਹੁੰਚ ਗਈ।
ਇਹ ਵੀ ਪੜ੍ਹੋ-ਐਲਵਿਸ਼ ਯਾਦਵ ਜਲਦ ਕਰਨ ਜਾ ਰਹੇ ਹਨ ਵਿਆਹ! ਦਿੱਤਾ ਵੱਡਾ ਹਿੰਟ
ਪੁਲਸ ਜਾਂਚ ਹੈ ਜਾਰੀ
ਅੰਨਾ ਇਲਾਕੇ ਦੇ ਥਾਣੇ ਦੇ ਇੰਚਾਰਜ ਸ਼ੰਭੂ ਸਿੰਘ ਨੇ ਦੱਸਿਆ ਕਿ ਹੁਣ ਤੱਕ ਇਸ ਘਟਨਾ ਸਬੰਧੀ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਕੈਂਪ 'ਤੇ ਹੋਏ ਹਮਲੇ 'ਚ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ ਪਰ ਪੁਲਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਇਸ ਹਮਲੇ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਦਾ ਦਾਅਵਾ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
NEXT STORY