ਨਵੀਂ ਦਿੱਲੀ– ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ 2016 ’ਚ ਨਾਮਜ਼ਦ ਰਾਜ ਸਭਾ ਦੇ 12 ਮੈਂਬਰਾਂ ’ਚੋਂ 7 ਰਿਟਾਇਰ ਹੋ ਗਏ ਹਨ। ਇਨ੍ਹਾਂ ’ਚ ਆਖਰੀ ਛਤਰਪਤੀ ਸਾਂਭਾ ਜੀ ਹਨ, ਜੋ ਛਤਰਪਤੀ ਸ਼ਿਵਾ ਜੀ ਦੇ ਵੰਸ਼ਜ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ 7 ਸੰਸਦ ਮੈਂਬਰਾਂ ’ਚੋਂ 4 ਨੇ ਨਾਮਜ਼ਦਗੀ ਤੋਂ ਬਾਅਦ ਭਾਜਪਾ ਜੁਆਇਨ ਕਰ ਲਈ ਸੀ। ਇਨ੍ਹਾਂ ’ਚੋਂ 3 ਹੁਣ ਵੀ ਭਾਜਪਾ ’ਚ ਹੀ ਰਹਿਣਾ ਚਾਹੁੰਦੇ ਹਨ ਪਰ ਛਤਰਪਤੀ ਸਾਂਭਾ ਜੀ ਨੇ ਭਾਜਪਾ ਛੱਡਣ ਦੇ ਸੰਕੇਤ ਦਿੱਤੇ ਹਨ ਕਿਉਂਕਿ ਉਹ ਮਹਾਰਾਸ਼ਟਰ ਤੋਂ ਆਉਂਦੇ ਹਨ ਅਤੇ ਉਨ੍ਹਾਂ ਨੇ ਰਾਖਵਾਂਕਰਨ ਨੀਤੀ ਦਾ ਜ਼ੋਰਦਾਰ ਸਮਰਥਨ ਕੀਤਾ ਸੀ, ਅਜਿਹੇ ’ਚ ਭਾਜਪਾ ਉਨ੍ਹਾਂ ਨੂੰ ਲੈ ਕੇ ਪ੍ਰੇਸ਼ਾਨ ਹੈ।
ਹਾਲਾਂਕਿ ਭਾਜਪਾ ਛਤਰਪਤੀ ਸਾਂਭਾ ਜੀ ਨੂੰ ਪਾਰਟੀ ’ਚ ਬਣਾਏ ਰੱਖਣਾ ਚਾਹੁੰਦੀ ਹੈ ਪਰ ਉਹ ਉਨ੍ਹਾਂ ਵੱਲੋਂ ਪਾਰਟੀ ਤੋਂ ਵੱਖ ਰਾਏ ਰੱਖਣ ਤੋਂ ਪ੍ਰੇਸ਼ਾਨ ਹੈ। ਛਤਰਪਤੀ ਸਾਂਭਾ ਜੀ ਨੇ ਸ਼ਰਦ ਪਵਾਰ ਅਤੇ ਕਾਂਗਰਸ ’ਚ ਜਾਣ ਦੇ ਬਦਲ ਖੁੱਲ੍ਹੇ ਰੱਖੇ ਹਨ ਅਤੇ ਇਨ੍ਹਾਂ ’ਚੋਂ ਜੋ ਵੀ ਉਨ੍ਹਾਂ ਨੂੰ ਮੁੜ ਰਾਜ ਸਭਾ ’ਚ ਨਾਮਜ਼ਦ ਕਰਨ ਲਈ ਤਿਆਰ ਹੋਵੇ, ਉਹ ਉਸ ਦੇ ਨਾਲ ਜਾ ਸਕਦੇ ਹਨ ਕਿਉਂਕਿ ਉਹ ਇਕ ਪ੍ਰੰਪਰਾ ਨਾਲ ਸਬੰਧ ਰੱਖਦੇ ਹਨ, ਅਜਿਹੇ ’ਚ ਉਨ੍ਹਾਂ ਦਾ ਸਿਆਸਤ ’ਚ ਕਾਫੀ ਵੱਡਾ ਕੱਦ ਹੈ। ਭਾਜਪਾ ਨੇ ਵੀ ਉਨ੍ਹਾਂ ਨੂੰ ਅਜੇ ਤੱਕ ਨਾਂਹ ਨਹੀਂ ਕਹੀ ਹੈ।
ਇਸ ਗੱਲ ਦੇ ਸੰਕੇਤ ਮਿਲੇ ਹਨ ਕਿ ਇਨ੍ਹਾਂ 7 ਨਾਮਜ਼ਦਗੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਾਵਾਂ ਦੀ ਸਿਫਾਰਿਸ਼ ਰਾਸ਼ਟਰਪਤੀ ਨੂੰ ਕਰਨ ਬਾਰੇ ਫੈਸਲਾ ਲੈਣਗੇ। ਰਾਜ ਸਭਾ ਤੋਂ ਰਿਟਾਇਰ ਹੋਣ ਵਾਲਿਆਂ ’ਚ ਛਤਰਪਤੀ ਸਾਂਭਾ ਜੀ ਤੋਂ ਇਲਾਵਾ ਸਵਪਨ ਦਾਸ ਗੁਪਤਾ (ਪੱਤਰਕਾਰ), ਰੂਪਾ ਗਾਂਗੂਲੀ (ਅਭਿਨੇਤਰੀ), ਡਾ. ਨਰਿੰਦਰ ਜਾਧਵ (ਮਹਾਰਾਸ਼ਟਰ), ਐੱਮ. ਸੀ. ਮੈਰੀਕਾਮ (ਖੇਡ), ਸੁਰੇਸ਼ ਗੋਪੀ (ਫਿਲਮ) ਅਤੇ ਸੁਬ੍ਰਾਮਣੀਅਨ ਸਵਾਮੀ (ਸਿਆਸਤ) ਸ਼ਾਮਲ ਹਨ। ਆਰ. ਐੱਸ. ਐੱਸ.ਦਾ ਮੰਣਨਾ ਹੈ ਕਿ ਡਾ. ਸਵਾਮੀ ਨੂੰ ਮੁੜ ਨਾਮਜ਼ਦ ਕੀਤਾ ਜਾਣਾ ਚਾਹੀਦਾ ਕਿਉਂਕਿ ਉਨ੍ਹਾਂ ਨੇ ਹਿੰਦੂਤਵ ਲਈ ਬਹੁਤ ਯੋਗਦਾਨ ਦਿੱਤਾ ਹੈ ਅਤੇ ਹੁਣ ਉਹ ਭਾਜਪਾ ਦਾ ਹਿੱਸਾ ਹਨ।
ਸਵਪਨ ਦਾਸ ਗੁਪਤਾ ਅਤੇ ਗੋਪੀ ਨੂੰ ਵੀ ਮੁੜ ਨਾਮਜ਼ਦ ਹੋਣ ਦੀ ਉਮੀਦ ਹੈ। ਮੁੜ ਨਾਮਜ਼ਦਗੀ ਦਾ ਇਹ ਕੰਮ ਛੇਤੀ ਹੀ ਸੰਪਨ ਕਰਨਾ ਹੋਵੇਗਾ ਕਿਉਂਕਿ ਇਹ ਸੰਸਦ ਮੈਂਬਰ ਉੱਪ ਰਾਸ਼ਟਰਪਤੀ ਦੀ ਚੋਣ ’ਚ ਹਿੱਸਾ ਲੈਣਗੇ, ਜੋ ਕੁਝ ਮਹੀਨਿਆਂ ’ਚ ਹੋਣ ਜਾ ਰਹੀ ਹੈ। ਇਹ ਸੰਸਦ ਮੈਂਬਰ ਰਾਸ਼ਟਰਪਤੀ ਦੀ ਚੋਣ ’ਚ ਹਿੱਸਾ ਨਹੀਂ ਲੈਂਦੇ ਕਿਉਂਕਿ ਰਾਜ ਸਭਾ ’ਚ ਉਨ੍ਹਾਂ ਦੀ ਚੋਣ ਰਾਸ਼ਟਰਪਤੀ ਵੱਲੋਂ ਹੀ ਕੀਤੀ ਜਾਂਦੀ ਹੈ।
ਪੱਛਮੀ ਬੰਗਾਲ ’ਚ ਬੋਲੇ ਅਮਿਤ ਸ਼ਾਹ, ਮਮਤਾ ਜਾਣ ਲਏ ਕੋਰੋਨਾ ਖਤਮ ਹੁੰਦੇ ਹੀ ਲਾਗੂ ਹੋਵੇਗਾ ਸੀ.ਏ.ਏ.
NEXT STORY