ਜੰਮੂ — ਜੰਮੂ ਕਸ਼ਮੀਰ 'ਚ ਕੰਟਰੋਲ ਲਾਈਨ (ਐੱਲ. ਓ. ਸੀ.) 'ਤੇ ਪਿਛਲੇ 24 ਘੰਟਿਆਂ 'ਚ ਬੰਦੂਕਾਂ ਦੀ ਆਵਾਜ਼ ਸ਼ਾਂਤ ਹੋ ਗਈ ਹੈ, ਪਰ ਸਰਹੱਦ ਪਾਰ ਤੋਂ ਹੋਣ ਵਾਲੀ ਗੋਲੀਬਾਰੀ ਤੋਂ ਬੱਚਣ ਲਈ ਰਾਹਤ ਕੈਂਪਾਂ 'ਚ ਬੇ-ਘਰਾਂ ਹੋਏ ਲੋਕਾਂ ਦੀ ਗਿਣਤੀ 3,361 ਤੱਕ ਪਹੁੰਚ ਗਈ ਹੈ। ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਪਿਛਲੇ 24 ਘੰਟਿਆਂ 'ਚ ਪਾਕਿਸਤਾਨੀ ਫੌਜ ਵੱਲੋਂ ਕੋਈ ਗੋਲੀਬਾਰੀ ਨਹੀਂ ਕੀਤੀ ਗਈ ਅਤੇ ਨਾ ਹੀ ਗੋਲੇ ਸੁੱਟੇ ਗਏ। ਪੁੰਛ ਅਤੇ ਰਾਜੌਰੀ ਜ਼ਿਲਿਆਂ 'ਚ ਚੁੱਪੀ ਛਾ ਗਈ ਹੈ। ਪਰ ਸਰਹੱਦ ਪਾਰ ਤੋਂ ਅਚਾਨਕ ਗੋਲੀਬਾਰੀ ਸ਼ੁਰੂ ਹੋਣ ਜਾਣ ਦੀਆਂ ਘਟਨਾਵਾਂ ਕਾਰਨ ਲੋਕਾਂ 'ਚ ਹਲੇਂ ਵੀ ਤਣਾਅ ਬਣਿਆ ਹੋਇਆ ਹੈ। ਪਾਕਿਸਤਾਨ ਨੇ 16 ਜੂਨ ਦੀ ਰਾਤ ਨੂੰ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਰਾਜੌਰੀ ਜ਼ਿਲੇ 'ਚ ਐੱਲ. ਓ. ਸੀ. 'ਤੇ ਸਥਿਤ ਚੌਕੀਆਂ 'ਤੇ ਗੋਲੀਆਂ ਚਲਾਈਆਂ ਸਨ, ਜਿਸ 'ਚ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਸੀ। ਰਾਜੌਰੀ ਦੇ ਪੁਲਸ ਅਧਿਕਾਰੀ ਨੇ ਕਿਹਾ, ''ਨੌ-ਸ਼ੇਰਾ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਘਟਨਾਵਾਂ ਨੂੰ ਦੇਖਦੇ ਹੋਏ ਪਿਛਲੇ ਇਕ ਹਫਤੇ 'ਚ ਬੇ-ਘਰ ਹੋਏ ਲੋਕਾਂ ਦੀ ਵਧ ਗਈ ਹੈ। ਕੁਲ 839 ਪਰਿਵਾਰ ਦੇ 3361 ਲੋਕ ਵੱਖ-ਵੱਖ ਕੈਂਪਾਂ 'ਚ ਰਹਿ ਰਹੇ ਹਨ।''
ਰਾਜਨਾਥ ਸਿੰਘ ਦੇ ਪੈਰ ਦੀ ਹੱਡੀ ਟੁੱਟੀ
NEXT STORY