ਨਵੀਂ ਦਿੱਲੀ- ਕੋਰੋਨਾ ਵਾਇਰਸ ਕਾਰਨ ਬੀਤੇ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਲੋਕ ਘਰ 'ਚ ਹੀ ਸਮਾਂ ਬਿਤਾ ਰਹੇ ਹਨ। ਕੋਰੋਨਾ ਕਾਰਨ ਅਰਥਵਿਵਸਥਾ ਅਤੇ ਜਾਨ-ਮਾਲ ਨੂੰ ਜ਼ਬਰਦਸਤ ਨੁਕਸਾਨ ਤਾਂ ਪਹੁੰਚਿਆ ਹੈ ਪਰ ਇਸ ਦੌਰ 'ਚ ਇਕ ਸਕਾਰਾਤਮਕ ਚੀਜ਼ ਹੋਈ ਹੈ ਅਤੇ ਉਹ ਇਹ ਹੈ ਕਿ ਦੇਸ਼ ਦੀ ਹਵਾ ਬਿਹਤਰ ਹੋ ਗਈ ਹੈ, ਜਿਸ ਕਾਰਨ ਸ਼ਹਿਰਾਂ 'ਚ ਬਰਫ਼ੀਲੇ ਪਹਾੜ ਦਿੱਸਣ ਲੱਗੇ ਹਨ। ਆਈ.ਐੱਫ.ਐੱਸ. ਅਫ਼ਸਰ ਰਮੇਸ਼ ਪਾਂਡੇ ਨੇ ਟਵਿੱਟਰ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਆਪਣੀ ਤਸਵੀਰ ਰਾਹੀਂ ਦੱਸਿਆ ਹੈ ਕਿ ਸਹਾਰਨਪੁਰ ਤੋਂ ਹਿਮਾਲਿਆ ਦੇ ਬਰਫ਼ੀਲੇ ਪਹਾੜ ਦਿੱਸਣ ਲੱਗੇ ਹਨ।
ਮੀਂਹ ਤੋਂ ਬਾਅਦ ਆਸਮਾਨ ਕਾਫ਼ੀ ਸਾਫ਼ ਹੋ ਚੁਕਿਆ ਹੈ ਅਤੇ ਏ.ਕਿਊ.ਆਈ. ਵੀ ਕਰੀਬ 85 ਹੈ। ਇਨ੍ਹਾਂ ਤਸਵੀਰਾਂ ਨੂੰ ਡਾਕਟਰ ਵਿਵੇਕ ਬੈਨਰਜੀ ਨੇ ਕਲਿੱਕ ਕੀਤਾ ਹੈ। ਦੱਸਣਯੋਗ ਹੈ ਕਿ ਸਿਰਫ਼ ਸਹਾਰਨਪੁਰ ਤੋਂ ਹੀ ਨਹੀਂ ਸਗੋਂ ਪੰਜਾਬ ਦੇ ਜਲੰਧਰ 'ਚ ਵੀ ਇਹ ਨਜ਼ਾਰਾ ਦੇਖਣ ਨੂੰ ਮਿਲਿਆ ਸੀ। ਬੀਤੇ ਸਾਲ ਲਾਕਡਾਊਨ ਕਾਰਨ ਮੌਸਮ ਅਜਿਹਾ ਸਾਫ਼ ਹੋਇਆ ਸੀ ਕਿ ਲੋਕਾਂ ਨੇ ਕਾਫ਼ੀ ਸਮੇਂ ਬਾਅਦ ਦਿੱਲੀ-ਐੱਨ.ਸੀ.ਆਰ. ਖੇਤਰ 'ਚ ਨੀਲਾ ਆਸਮਾਨ ਦੇਖਿਆ ਸੀ। ਇਸ ਤੋਂ ਇਲਾਵਾ ਸੁੰਨਸਾਨ ਸੜਕਾਂ 'ਤੇ ਕੁਝ ਜੰਗਲੀ ਜਾਨਵਰ ਵੀ ਟਹਿਲਦੇ ਨਜ਼ਰ ਆਏ ਸਨ।
ਭੁਲੇਖੇ ’ਚ ਨਾ ਰਹੇ ਸਰਕਾਰ, ‘ਕੋਰੋਨਾ ਕਾਰਨ ਖ਼ਤਮ ਨਹੀਂ ਹੋਵੇਗਾ ਕਿਸਾਨ ਅੰਦੋਨਲ’: ਟਿਕੈਤ
NEXT STORY