ਬੈਂਗਲੁਰੂ-ਇਸ ਸਮੇਂ ਕੋਰੋਨਾ ਸੰਕਟ ਨਾਲ ਪੂਰੀ ਦੁਨੀਆ ਜੂਝ ਰਹੀ ਹੈ ਅਤੇ ਇਸ ਵਾਇਰਸ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਭਾਰਤ ਸਮੇਤ ਕਈ ਦੇਸ਼ਾਂ 'ਚ ਲਾਕਡਾਊਨ ਜਾਰੀ ਹੈ। ਇਕ ਪਾਸੇ ਕੋਵਿਡ-19 ਦੇ ਪ੍ਰਕੋਪ ਅਤੇ ਲਾਕਡਾਊਨ ਕਾਰਨ ਕਈ ਨੇ ਵਿਆਹ ਟਾਲ ਦਿੱਤੇ ਹਨ ਪਰ ਕਈ ਜੋੜਿਆਂ ਨੇ ਸੋਸ਼ਲ ਡਿਸਟੈਂਸਟਿੰਗ ਦਾ ਪਾਲਣ ਕਰਦੇ ਹੋਏ ਸੱਤ ਫੇਰੇ ਲੈ ਕੇ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਅਜਿਹਾ ਹੀ ਮਾਮਲਾ ਬੈਂਗਲੁਰੂ 'ਚੋਂ ਸਾਹਮਣੇ ਆਇਆ ਹੈ।
ਦਰਅਸਲ ਕਰਨਾਟਕ 'ਚ ਕੋਰੋਨਾ ਵਾਇਰਸ ਦੇ ਖਿਲਾਫ ਪੂਰੀ ਤਰ੍ਹਾਂ ਲਾਕਡਾਊਨ ਕੀਤਾ ਗਿਆ ਹੈ ਅਤੇ ਇਸ ਦੌਰਾਨ ਬੈਂਗਲੁਰੂ 'ਚ ਇਕ ਜੋੜਾ ਵਿਆਹ ਦੇ ਬੰਧਨ 'ਚ ਬੱਝਿਆ ਹੈ। ਲਗਭਗ 25 ਮਹਿਮਾਨਾਂ ਦੀ ਮੌਜੂਦਗੀ 'ਚ ਜੋੜੇ ਨੇ ਸੱਤ ਫੇਰੇ ਲਏ ਹਨ। ਸਤੀਸ਼ ਨਾਂ ਦੇ ਲਾੜੇ ਦਾ ਕਹਿਣਾ ਹੈ ਕਿ ਸਰਕਾਰ ਨੇ ਵਿਆਹ 'ਚ 50 ਲੋਕਾਂ ਦੀ ਮੌਜੂਦਗੀ ਦੀ ਆਗਿਆ ਦਿੱਤੀ ਹੈ ਪਰ ਅਸੀਂ ਸਮਾਰੋਹ 'ਚ ਸਿਰਫ 25 ਲੋਕਾਂ ਨੂੰ ਹੀ ਬੁਲਾਉਣ ਦਾ ਫੈਸਲਾ ਕੀਤਾ।
ਦੱਸਣਯੋਗ ਹੈ ਕਿ ਕਰਨਾਟਕ 'ਚ ਕੋਰੋਨਾ ਨਾਲ ਹੁਣ ਤੱਕ 1959 ਪੀੜਤ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 42 ਲੋਕਾਂ ਦੀ ਮੌਤ ਹੋ ਚੁੱਕੀ ਹੈ।ਇਸ ਤੋਂ ਇਲਾਵਾ ਦੇਸ਼ ਭਰ 'ਚ ਲਗਾਤਾਰ ਅੱਜ ਵੀ ਕੋਰੋਨਾ ਦੇ 6654 ਮਾਮਲਿਆਂ ਦੀ ਪੁਸ਼ਟੀ ਹੋਈ ਅਤੇ ਹੁਣ ਤੱਕ ਪੀੜਤਾਂ ਦੀ ਗਿਣਤੀ 1,31,868 ਤੱਕ ਪਹੁੰਚ ਚੁੱਕੀ ਹੈ ਜਦਕਿ 3867 ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ 54440 ਲੋਕ ਠੀਕ ਵੀ ਹੋ ਚੁੱਕੇ ਹਨ ਅਤੇ ਦੇਸ਼ ਭਰ 'ਚ 73560 ਮਾਮਲੇ ਸਰਗਰਮ ਹਨ।
ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ ਗਈ 569ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY