ਹੈਦਰਾਬਾਦ - ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਸੂਬੇ ਵਿਚ ਜਾਰੀ ਲਾਕਡਾਊਨ ਨੂੰ 7 ਮਈ ਤੱਕ ਵਧਾਏ ਜਾਣ ਦਾ ਐਤਵਾਰ ਨੂੰ ਐਲਾਨ ਕੀਤਾ ਹੈ। ਸੂਬਾ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੂਬੇ ਵਿਚ ਲਾਕਡਾਊਨ ਨੂੰ ਸਖ਼ਤ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੋਮਵਾਰ ਤੋਂ ਸੂਬੇ ਵਿਚ ਫੂਡ ਡਿਲਿਵਰੀ ਐਪ ਦੇ ਸੰਚਾਲਨ ਦੀ ਮਨਜ਼ੂਰੀ ਨਹੀਂ ਹੋਵੇਗੀ।
ਤੇਲੰਗਾਨਾ ਵਿਚ ਕੋਰੋਨਾ ਦੇ ਹੁਣ ਤੱਕ 858 ਮਾਮਲੇ ਸਾਹਮਣੇ ਆ ਚੁੱਕੇ ਹਨ। ਐਤਵਾਰ ਨੂੰ ਵੀ 49 ਨਵੇਂ ਮਾਮਲੇ ਸਾਹਮਣੇ ਆਏ। ਇਕੱਲੇ ਰਾਜਧਾਨੀ ਹੈਦਰਾਬਾਦ ਵਿਚ ਹੀ ਕੋਰੋਨਾ ਦੇ 450 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਦੂਜੇ ਪਾਸੇ ਹੈਦਰਾਬਾਦ ਪੁਲਸ ਦੇ 35 ਸਾਲਾ ਕਾਂਸਟੇਬਲ ਦੇ ਐਤਵਾਰ ਨੂੰ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟ ਹੋਈ ਹੈ। ਇਸ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਦੇ ਸਹਿਕਰਮੀ ਕੋਰੋਨਾ ਤੋਂ ਪੀੜਤ ਹੋਏ ਸਨ ।
ਸੂਬੇ ਵਿਚ ਹੁਣ ਤੱਕ 4 ਪੁਲਸ ਕਰਮਚਾਰੀ ਕੋਰੋਨਾ ਪੀੜਤ
ਪੁਲਸ ਨੇ ਦੱਸਿਆ ਕਿ ਦੋਵੇਂ 1 ਤੋਂ 5 ਅਪ੍ਰੈਲ ਤੱਕ ਸ਼ਹਿਰ ਵਿਚ ਡਿਊਟੀ 'ਤੇ ਸਨ ਅਤੇ ਸਾਰੇ ਸੁਰੱਖਿਆ ਦੇ ਉਪਾਅ ਕੀਤੇ ਗਏ ਸਨ। ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਇੱਕ ਕਾਂਸਟੇਬਲ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ ਸੀ, ਜਦੋਂ ਕਿ ਉਨ੍ਹਾਂ ਦੇ ਸਹਕਰਮੀ ਦੇ ਐਤਵਾਰ ਨੂੰ ਪੀੜਤ ਹੋਣ ਦੀ ਪੁਸ਼ਟੀ ਹੋਈ। ਦੋਹਾਂ ਕਾਂਸਟੇਬਲ ਦੇ ਪਰਿਵਾਰਕ ਮੈਂਬਰਾਂ, ਇੱਕ ਸਬ ਇੰਸਪੈਕਟਰ ਅਤੇ ਚਾਰ ਕਾਂਸਟੇਬਲਾਂ ਨੂੰ ਸਰਕਾਰੀ ਕੁਆਰੰਟੀਨ ਵਿਚ ਭੇਜਿਆ ਗਿਆ ਹੈ। ਸੂਬੇ ਵਿਚ ਹੁਣ ਤੱਕ ਚਾਰ ਪੁਲਸ ਕਰਮਚਾਰੀ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ ਤਿੰਨ ਹੈਦਰਾਬਾਦ ਦੇ ਹਨ।
ਲੇਡੀ ਹਾਰਡਿੰਗ ਮੈਡੀਕਲ ਕਾਲਜ ’ਚ ਦੋ ਡਾਕਟਰ, 6 ਨਰਸਾਂ ਕੋਰੋਨਾ ਇਨਫੈਕਟਿਡ
NEXT STORY