ਜੋਧਪੁਰ— ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਲਈ ਦੇਸ਼ ਵਿਚ ਲਾਕਡਾਊਨ ਲਾਗੂ ਹੈ, ਜੋ ਕਿ 3 ਮਈ ਤੱਕ ਰਹੇਗਾ। ਇਸ ਕਾਰਨ ਜ਼ਿਆਦਾਤਰ ਲੋਕ ਆਪਣੇ ਘਰਾਂ 'ਚ ਬੰਦ ਹਨ। ਲਾਕਡਾਊਨ ਕਾਰਨ ਵੱਡੀ ਗਿਣਤੀ ਵਿਚ ਵਿਆਹ ਰੱਦ ਹੋ ਰਹੇ ਹਨ। ਵਾਇਰਸ ਨਾਲ ਨਜਿੱਠਣ ਲਈ ਲਾਗੂ ਲਾਕਡਾਊਨ ਕਾਰਨ ਰਾਜਸਥਾਨ ਦੇ ਜੋਧਪੁਰ ਦੇ ਇਕ ਮੰਦਰ ਵਿਚ ਸ਼ਨੀਵਾਰ ਨੂੰ ਅਨੋਖਾ ਵਿਆਹ ਹੋਇਆ। ਇਸ ਵਿਆਹ 'ਚ ਨਾ ਸ਼ਹਿਨਾਈ ਵੱਜੀ, ਨਾ ਲਾੜਾ ਘੋੜੇ 'ਤੇ ਸਵਾਰ ਹੋਇਆ ਅਤੇ ਨਾ ਹੀ ਵਿਆਹ ਦੀਆਂ ਰਸਮਾਂ ਹੋਈਆਂ। ਫਿਰ ਵੀ ਲਾਕਡਾਊਨ ਵਿਚ ਸੱਤ ਫੇਰਿਆਂ ਤੋਂ ਬਾਅਦ ਲਾੜਾ-ਲਾੜੀ ਵਿਆਹ ਦੇ ਬੰਧਨ 'ਚ ਬੱਝ ਗਏ।
ਇਸ ਵਿਆਹ ਦੌਰਾਨ ਲਾੜਾ ਵਰੁਣ ਧਨਦੀਆ ਅਤੇ ਲਾੜੀ ਮੀਨਾਕਸ਼ੀ ਨੇ ਮਾਸਕ ਪਹਿਨੇ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਪਾਲਣ ਕੀਤਾ। ਲਾੜੇ ਵਰੁਣ ਨੇ ਕਿਹਾ ਕਿ ਸਾਡੇ ਰਿਸ਼ਤੇਦਾਰਾਂ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਵਿਆਹ ਦੇਖਿਆ। ਇਸ ਤੋਂ ਇਲਾਵਾ ਅਸੀਂ ਪੀ. ਐੱਮ. ਰਾਸ਼ਟਰੀ ਰਾਹਤ ਫੰਡ ਵਿਚ 4 ਲੱਖ ਇਕ ਹਜ਼ਾਰ ਰੁਪਏ ਦੀ ਮਦਦ ਰਾਸ਼ੀ ਦਾਨ ਕੀਤੀ ਹੈ। ਲਾੜੇ ਨੇ ਕਿਹਾ ਕਿ ਦਾਦਾ ਦੀ ਸਿਹਤ ਖਰਾਬ ਹੈ, ਜਿਸ ਕਾਰਨ ਐਮਰਜੈਂਸੀ ਸਥਿਤੀ ਵਿਚ ਵਿਆਹ ਕਰਨਾ ਪਿਆ।
ਵਰੁਣ ਨੇ ਇਹ ਵੀ ਦੱਸਿਆ ਕਿ ਦਾਦਾ ਜੀ ਦੀ ਇੱਛਾ ਹੈ ਕਿ ਆਪਣੇ ਪੋਤੇ ਦਾ ਵਿਆਹ ਦੇਖਣ। ਉਸ ਨੇ ਆਪਣੇ ਦਾਦਾ ਦੀਆਂ ਅੱਖਾਂ 'ਚ ਇਸ ਖਾਹਿਸ਼ ਨੂੰ ਦੇਖਿਆ ਅਤੇ ਦਾਦੇ ਦੀ ਗੱਲ ਨੂੰ ਮੰਨਦੇ ਮੀਨਾਕਸ਼ੀ ਨੂੰ ਇਸ ਗੱਲ ਲਈ ਰਾਜ਼ੀ ਕੀਤਾ ਅਤੇ ਲਾਕਡਾਊਨ ਦੌਰਾਨ ਸਾਦਗੀ ਨਾਲ ਵਿਆਹ ਕੀਤਾ। ਖਾਸ ਗੱਲ ਇਹ ਸੀ ਕਿ ਵਿਆਹ ਦੀਆਂ ਰਸਮਾਂ ਦੌਰਾਨ ਲਾੜਾ ਵਰੁਣ, ਲਾੜੀ ਮੀਨਾਕਸ਼ੀ, ਪੰਡਤ ਅਤੇ ਕੈਮਰਾਮੈਨ ਮੌਜੂਦ ਰਹੇ। ਇੱਥੋਂ ਤਕ ਕਿ ਵਰੁਣ ਦੇ ਦਾਦਾ ਨੇ ਵੀ ਘਰ 'ਚ ਆਨਲਾਈਨ ਵਿਆਹ ਦੇਖਿਆ।
ਭਾਰਤ 'ਚ ਕੋਰੋਨਾ ਦਾ ਕਹਿਰ ਜਾਰੀ- ਮਰੀਜ਼ਾਂ ਦੀ ਗਿਣਤੀ 26 ਹਜ਼ਾਰ ਦੇ ਪਾਰ, 824 ਲੋਕਾਂ ਦੀ ਮੌਤ
NEXT STORY