ਨਵੀਂ ਦਿੱਲੀ- ਦਿੱਲੀ ਪੁਲਸ ’ਚ ਕੋਰੋਨਾਵਾਇਰਸ ਪੀੜਤਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਪੁਲਸ ਕਰਮਚਾਰੀਆਂ ਨੂੰ ਹੋਟਲਾਂ ਅਤੇ ਗੈਸਟ ਹਾਊਸ ’ਚ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਦਿੱਲੀ ਪੁਲਸ ਦੇ ਕੁੱਝ ਜਵਾਨਾਂ ਨੂੰ 5 ਤਾਰਾ ਹੋਟਲ ਹਿਆਤ ’ਚ ਰੱਖਿਆ ਗਿਆ ਹੈ ਜਦਕਿ ਕਈ ਹੋਰ ਹੋਟਲਾਂ ਨੂੰ ਵੀ ਪੁਲਸ ਕਰਮਚਾਰੀਆਂ ਦੇ ਠਹਿਰਣ ਲਈ ਤਿਆਰ ਕੀਤਾ ਜਾ ਰਿਹਾ ਹੈ। ਪੁਲਸ ਦੇ ਜਵਾਨਾਂ ਨੂੰ ਹੋਟਲਾਂ ’ਚ ਵੱਖ-ਵੱਖ ਕਮਰੇ ਦਿੱਤੇ ਗਏ ਹਨ ਤਾਂ ਕਿ ਸੋਸ਼ਲ ਡਿਸਟੈਂਸਿੰਗ ਨੂੰ ਬਣਾਇਆ ਜਾ ਸਕੇ।
ਦਿੱਲੀ ਦੇ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਹੁਣ ਡਿਊਟੀ ਤੋਂ ਬਾਅਦ ਸਾਰਾ ਸਟਾਫ ਘਰ ਜਾਣ ਦੀ ਬਜਾਏ ਆਪਣੇ-ਆਪਣੇ ਜ਼ਿਲਿਆ ’ਚ ਮੌਜੂਦ ਹੋਟਲਾਂ ’ਚ ਬਣਾਏ ਗਏ ਸਥਾਨ ’ਤੇ ਹੀ ਰਹੇਗਾ ਤਾਂ ਕਿ ਪਰਿਵਾਰ ਅਤੇ ਸਮਾਜ ਦੇ ਬਾਕੀ ਲੋਕਾਂ ਤੱਕ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਦਾ ਖਤਰਾ ਨਾ ਬਣ ਸਕੇ।
ਦੱਸਣਯੋਗ ਹੈ ਕਿ ਦਿੱਲੀ 'ਚ ਮਾਡਲ ਟਾਊਨ ਦੀ ਪੁਲਸ ਕਾਲੋਨੀ ਦੇ 3 ਬਲਾਕਾਂ ਨੂੰ ਅੱਜ ਸੀਲ ਕੀਤਾ ਹੈ ਕਿਉਂਕਿ ਇੱਥੇ ਰਹਿਣ ਵਾਲੇ ਇਕ ਸਬ ਇੰਸਪੈਕਟਰ, ਉਸ ਦੀ ਪਤਨੀ ਸਮੇਤ ਪੁੱਤਰ ਕੋਰੋਨਾ ਵਾਇਰਸ ਦੇ ਇਨਫੈਕਟਡ ਪਾਏ ਗਏ ਹਨ।
24 ਘੰਟਿਆਂ 'ਚ ਕੋਰੋਨਾ ਨਾਲ 37 ਮੌਤਾਂ ਅਤੇ 941 ਨਵੇਂ ਕੇਸ, ਇਕ ਦਿਨ 'ਚ ਠੀਕ ਹੋਏ 183 ਲੋਕ
NEXT STORY